ਜ਼ਮੀਨ ਐਕਵਾਇਰ ਮਾਮਲਾ : ਸੀਬੀਆਈ ਨੇ ਦਰਜ ਕੀਤੀ ਐਫਆਈਆਰ

ਸੀਬੀਆਈ ਨੇ ਦਰਜ ਕੀਤੀ ਐਫਆਈਆਰ

ਏਜੰਸੀ ਨਵੀਂ ਦਿੱਲੀ, ਸੀਬੀਆਈ ਨੇ ਹਰਿਆਣਾ ‘ਚ ਕਿਸਾਨਾਂ ਨੂੰ ਜ਼ਮੀਨ ਐਕਵਾਇਰ ਬਦਲੇ ਦਿੱਤੇ ਜਾਣ ਵਾਲੇ ਮੁਆਵਜ਼ੇ ਨਾਲ ਜੁੜੇ 48 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਐਫਆਈਆਰ ਦਰਜ ਕਰ ਲਈ ਹੈ ਜਾਂਚ ਏਜੰਸੀ ਨੇ ਪੰਚਕੂਲਾ ਦੇ ਸਾਬਕਾ ਜ਼ਿਲ੍ਹਾ ਸਰਕਾਰੀ ਅਧਿਕਾਰੀ ਨਰੇਸ਼ ਕੁਮਾਰ ਤੇ ਪੰਜਾਬ ਨੈਸ਼ਨਲ ਬੈਂਕ ਦੀ ਜੰਗਪੁਰਾ ਐਕਸਟੇਂਸ਼ਨ ਬ੍ਰਾਂਚ ਦੇ ਤੱਤਕਾਲੀਨ ਸੀਨੀਅਰ ਪ੍ਰਬੰਧਕ ਭੀਮ ਸਿੰਘ ਖਿਲਾਫ਼ ਐਫਆਈਆਰ ਦਰਜ ਕੀਤੀ ਹੈ

ਇਨ੍ਹਾਂ ‘ਤੇ 2012 ਤੋਂ 2015 ਦੌਰਾਨ ਜ਼ਮੀਨ ਐਕਵਾਇਰ (Land) ਦੀ Âੈਵਜ਼ ‘ਚ ਦਿੱਤੇ ਜਾਣ ਵਾਲੇ ਰਾਸ਼ੀ ਦਾ ਕਥਿੰਤ ਤੌਰ ‘ਤੇ ਗਬਨ ਕਰਨ ਦਾ ਦੋਸ਼ ਹੈ ਐਫਆਈਆਰ ‘ਚ ਸੀਬੀਆਈ ਨੇ ਦੋਸ਼ ਲਾਇਆ ਕਿ ਨਰੇਸ਼ ਕੁਮਾਰ ਤੇ ਭੀਮ ਸਿੰਘ ਨੂੰ ਅਪਰਾਧਿਕ ਸਾਜਿਸ਼, ਅਪਰਾਧਿਕ ਕਦਾਚਾਰ ਤੇ ਜਾਲਸਾਜ਼ੀ ਦਾ ਦੋਸ਼ੀ ਬਣਾਇਆ ਹੈ ਹਰਿਆਣਾ ਸੂਬਾ ਚੌਕਸੀ ਬਿਊਰੋ ਵੱਲੋਂ ਦਰਜ ਸ਼ਿਕਾਇਤ ਦੇ ਆੈਧਾਰ ‘ਤੇ ਇਹ ਮਾਮਲਾ ਸੀਬੀਆਈ ਕੋਲ ਭੇਜਿਆ ਗਿਆ ਸੀ ਭਾਰਤੀ ਕੌਮੀ ਰਾਜਮਾਰਗ ਅਥਾਰਟੀਕਰਨ ਨੇ ਦੋਸ਼ ਲਾਇਆ ਸੀ ਕਿ 2015 ‘ਚ ਜ਼ਿਲ੍ਹਾ ਸਰਕਾਰੀ ਅਧਿਕਾਰੀ ਦੇ ਬੈਂਕ ਖਾਤਿਆਂ ‘ਚ 47 ਕਰੋੜ ਰੁਪਏ ਦੀ ਰਾਸ਼ੀ ਘੱਟ ਪਾਈ ਗਈ ਸਰਕਾਰੀ ਅਧਿਕਾਰੀ ਹੀ ਜ਼ਮੀਨ ਐਕਵਾਇਰ ਅਧਿਕਾਰੀ ਦੀ ਭੂਮਿਕਾ ਨਿਭਾ ਰਹੇ ਸਨ ਜਾਂਚ ਦੌਰਾਨ ਪਤਾ ਚੱਲਿਆ ਕਿ 37 ਕਰੋੜ ਰੁਪਏ 17 ਲੋਕਾਂ ਦੇ ਖਾਤਿਆਂ ‘ਚ ਭੇਜੇ ਗਏ ਸਨ, ਜਿਨ੍ਹਾਂ ਨੂੰ ਜ਼ਮੀਨ ਐਕਵਾਇਰ ਦਾ ਮੁਆਵਜ਼ਾ ਨਹੀਂ ਮਿਲਣਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here