ਲੰਬੀ ਪੁਲਿਸ ਨੇ ਵਾਰਸਾਂ ਨਾਲ ਮਿਲਾਈ ਮਾਨਸਿਕ ਪ੍ਰੇਸ਼ਾਨ ਔਰਤ

Police, Heirs, Mental,Harassed, Humanity

ਮਾਨਸਿਕ ਪ੍ਰੇਸ਼ਾਨੀ ਕਾਰਨ ਬਗੈਰ ਦੱਸੇ ਚਲੀ ਗਈ ਸੀ ਘਰੋਂ, ਪਰਿਵਾਰਕ ਮੈਂਬਰ ਕਰ ਰਹੇ ਸਨ ਭਾਲ

ਮੇਵਾ ਸਿੰਘ, ਲੰਬੀ: ਆਮ ਜਨਤਾ ‘ਚ ਭਾਵੇਂ ਪੰਜਾਬ ਪੁਲਿਸ ਬਾਰੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਪਰੰਤੂ ਲੰਬੀ ਪੁਲਿਸ ਨੇ ਸਮਾਜ ਭਲਾਈ ਕਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

ਲੰਬੀ ਦੇ ਪੁਲਿਸ ਮੁਲਾਜ਼ਮਾਂ ਨੇ ਇੱਕ ਮਾਨਸਿਕ ਤੌਰ ‘ਤੇ ਪਰੇਸ਼ਾਨ ਔਰਤ ਨੂੰ ਵਾਰਸਾਂ ਤੱਕ ਪਹੁੰਚਾਕੇ ਭਲਾਈ ਕਾਰਜ ਕੀਤਾ ਗਿਆ ਜਾਣਕਾਰੀ ਦਿੰਦਿਆਂ ਥਾਣਾ ਲੰਬੀ ਦੇ ਐਡੀਸ਼ਨਲ ਐਸ.ਐਚ.ਓ. ਮੈਡਮ ਭਾਵਨਾ ਬਿਸ਼ਨੋਈ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਕ ਔਰਤ ਜੋ ਮਾਨਸਿਕ ਤੌਰ ‘ਤੇ ਕਾਫੀ ਪਰੇਸ਼ਾਨ ਹੈ, ਲੰਬੀ ਦੇ ਬੱਸ ਅੱਡੇ ਤੇ ਘੁੰਮ ਰਹੀ ਹੈ ਜਾਣਕਾਰੀ ਮਿਲਦਿਆਂ ਹੀ ਉਹ ਤੁਰੰਤ ਆਪਣੇ ਨਾਲ ਮਹਿਲਾ ਕਾਂਸਟੇਬਲ ਸੁਖਬੀਰ ਕੌਰ ਤੇ ਬੰਬਲਜੀਤ ਕੌਰ ਨੂੰ ਲੈਕੇ ਅੱਡੇ ‘ਤੇ ਪਹੁੰਚ ਤੇ ਔਰਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਉਕਤ ਔਰਤ ਹੋਰ ਤਾਂ ਕੁਝ ਨਹੀਂ ਬੋਲ ਰਹੀ ਸੀ, ਬੱਸ ਮੁਲਤਾਨੀ ਢਾਬੇ ਦਾ ਨਾਮ ਹੀ ਲੈ ਰਹੀ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੁਲਤਾਨੀ ਢਾਬੇ ਦੀ ਖੋਜ ਕੀਤੀ ਗਈ ਤਾਂ ਇਹ ਢਾਬਾ ਮਲੇਰਕੋਟਲਾ ਵਿਖੇ ਪਾਇਆ ਗਿਆ। ਜਦੋਂ ਮੁਲਤਾਨੀ ਢਾਬੇ ਦੇ ਮਾਲਕ ਦਾ ਪਤਾ ਲਾਕੇ ਉਸ ਨਾਲ ਇਸ ਔਰਤ ਬਾਰੇ ਗੱਲ ਕੀਤੀ ਤਾਂ ਉਸ ਦੱਸਿਆ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਔਰਤ ਉਸ ਦੀ ਸੱਸ ਹੈ ਤੇ ਮਲੋਟ ਦੀ ਰਹਿਣ ਵਾਲੀ ਹੈ। ਮੈਡਮ ਬਿਸ਼ਨੋਈ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਔਰਤ ਦੇ ਵਾਰਸਾਂ ਨੂੰ ਮਲੋਟ ਤੋਂ ਥਾਣਾ ਲੰਬੀ ਵਿਖੇ ਬਲਾਇਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣ ਕਾਰਨ ਇਹ ਅੱਜ ਬਗੈਰ ਦੱਸੇ ਘਰੋਂ ਚਲੀ ਆਈ ਤੇ ਉਹ ਉਸ ਨੂੰ ਸਵੇਰ ਤੋਂ ਹੀ ਭਾਲ ਰਹੇ ਸਨ।

ਵਾਰਸਾਂ ਨੇ ਪੁਲਿਸ ਨੂੰ ਇਸ ਔਰਤ ਦਾ ਨਾਂਅ ਕਮਲੇਸ਼ ਰਾਣੀ ਪਤਨੀ ਰਮੇਸ਼ ਕੁਮਾਰ ਜੰਡੀਵਾਲਾ ਚੌਂਕ ਮਲੋਟ ਦੱਸਿਆ। ਇਸ ਤੋਂ ਬਾਅਦ ਐਡੀਸ਼ਨਲ ਐਸਐਸਚਓ ਭਾਵਨਾ ਬਿਸ਼ਨੋਈ, ਸੁਖਵਿੰਦਰ ਸਿੰਘ ਏਐਸਆਈ, ਥਾਣਾ ਮੁਨਸ਼ੀ ਬੇਅੰਤ ਸਿੰਘ, ਇੰਦਰਜੀਤ ਸਿੰਘ ਤੇ ਹਰਮਿੰਦਰ ਸਿੰਘ ਨੇ ਉਕਤ ਔਰਤ ਨੂੰ ਉਸ ਦੇ ਵਾਰਸਾਂ ਦੇ ਹਵਾਲੇ
ਕਰ ਦਿੱਤਾ।