15 ਅਕਤੂਬਰ ਨੂੰ ਆਈ. ਪੀ. ਐੱਲ. ਫਾਈਨਲ ਹੋਣਾ ਤੈਅ
ਨਵੀਂ ਦਿੱਲੀ, ਏਜੰਸੀ। ਭਾਰਤ ਵਿਚ ਟੀ-20 ਵਿਸ਼ਵ ਕੱਪ ਕਰਵਾਉਣ ਦੇ ਚਾਹਵਾਨ ਭਾਰਤੀ ਕਿ੍ਰਕਟ ਬੋਰਡ (ਬੀ. ਸੀ. ਸੀ. ਆਈ.) ਨੂੰ ਤਕੜਾ ਝਟਕਾ ਲੱਗ ਸਕਦਾ ਹੈ। ਸਪੋਰਟਸ ਵੈੱਬਸਾਈਟ ਕਿ੍ਰਕਇਨਫੋ ਨੇ ਇੱਕ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਆਈ. ਪੀ. ਐੱਲ. ਫਾਈਨਲ ਦੇ ਇੱਕ ਦਿਨ ਬਾਅਦ ਹੀ ਯੂ. ਏ. ਈ. ਵਿਚ ਹੀ ਵਿਸ਼ਵ ਕੱਪ ਸ਼ੁਰੂ ਹੋ ਜਾਵੇਗਾ।
ਅਜੇ 15 ਅਕਤੂਬਰ ਨੂੰ ਆਈ. ਪੀ. ਐੱਲ. ਫਾਈਨਲ ਹੋਣਾ ਤੈਅ ਹੋਇਆ ਹੈ ਜਦਕਿ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਅਰਥਾਤ ਆਈ. ਪੀ. ਐੱਲ. ਫਾਈਨਲ ਤੇ ਟੀ-20 ਵਿਸ਼ਵ ਕੱਪ ਵਿਚਾਲੇ ਸਿਰਫ ਇੱਕ ਦਿਨ ਦਾ ਹੀ ਸਮਾਂ ਹੋਵੇਗਾ। ਬੀ. ਸੀ. ਸੀ. ਆਈ. ਨੇ ਹਾਲਾਂਕਿ ਅਜੇ ਟੀ-20 ਵਿਸ਼ਵ ਕੱਪ ਯੂ. ਏ. ਈ. ਵਿਚ ਕਰਵਾਉਣ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਦਾ ਰਾਊਂਡ-1 ਯੂ. ਏ. ਈ. ਤੇ ਓਮਾਨ ਵਿਚ ਹੋਣਾ ਹੈ ਅਤੇ ਇਸ ਦੀਆਂ ਤਿਆਰੀਆਂ ਜਾਰੀ ਹਨ।
ਰਾਊਂਡ-2 ਦੇ ਤਹਿਤ 12 ਮੈਚ ਹੋਣਗੇ। ਇਸ ਵਿਚ ਬੰਗਲਾਦੇਸ਼, ਸ਼੍ਰੀਲੰਕਾ, ਆਇਰਲੈਂਡ, ਨੀਦਰਲੈਂਡ, ਸਕਾਟਲੈਂਡ ਨਾਮੀਬੀਆ, ਓਮਾਨ, ਪਾਪੂਆ ਨਿਊ ਗਿੰਨੀ ਆਦਿ ਟੀਮਾਂ ਆਪਸ ਵਿਚ ਭਿੜਨਗੀਆਂ, ਜਿਨ੍ਹਾਂ ਵਿਚ ਚਾਰ ਚੋਟੀ ਦੀਆਂ ਟੀਮਾਂ ਫਿਰ ਟਾਪ-8 ਟੀਮਾਂ ਨਾਲ ਭਿੜਨਗੀਆਂ। ਇਸ ਤੋਂ ਪਹਿਲਾਂ ਗਰੁੱਪ ਵਿਚ 30 ਮੈਚ ਹੋਣਗੇ, ਜਿਹੜੇ 24 ਅਕਤੂਬਰ ਨੂੰ ਸ਼ੁਰੂ ਹੋਣਗੇ। 12 ਟੀਮਾਂ ਨੂੰ 2 ਗਰੁੱਪਾਂ ਵਿਚ ਵੰਡਿਆ ਗਿਆ ਹੈ ਜਿਹੜੀਆਂ ਕਿ ਯੂ. ਏ. ਈ. ਦੇ ਦੁਬਈ, ਆਬੂਧਾਬੀ ਅਤੇ ਸ਼ਾਰਜਾਹ ਦੇ ਮੈਦਾਨ ’ਤੇ ਆਪਸ ਵਿਚ ਭਿੜਨਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।