ਟੀ-20 ਵਿਸ਼ਵ ਕੱਪ : ਆਈਸੀਸੀ ਨੇ ਭਾਰਤ ਨੂੰ ਦਿੱਤਾ 28 ਜੂਨ ਦਾ ਸਮਾਂ

ਟੀ-20 ਵਿਸ਼ਵ ਕੱਪ ਨੂੰ ਯੂਏਈ ’ਚ ਕਰਾਉਣ ਦੀਆਂ ਯੋਜਨਾਵਾਂ ’ਤੇ ਚਰਚਾ

ਦੁਬਈ । ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਆਈਸੀਸੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਇਹ ਤੈਅ ਕਰਨ ਲਈ 28 ਜੂਨ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਅਕਤੂਬਰ-ਨਵੰਬਰ ’ਚ ਟੀ-20 ਵਿਸ਼ਵ ਕੱਪ ਕਰਵਾ ਸਕਦਾ ਹੈ ਜਾਂ ਨਹੀਂ ਆਈਸੀਸੀ ਨੇ ਮੰਗਲਵਾਰ ਨੂੰ ਆਪਣੀ ਬੋਰਡ ਬੈਠਕ ’ਚ ਇਹ ਫੈਸਲਾ ਕੀਤਾ ਸਮਝਿਆ ਜਾਂਦਾ ਹੈ ਕਿ ਆਈਸੀਸੀ ਟੀ-20 ਵਿਸ਼ਵ ਕੱਪ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਕਰਵਾਉਣ ਵੱਲ ਝੁਕ ਰਹੀ ਹੈ ਤੇ ਉਸ ਨੇ ਓਮਾਨ ਵਜੋਂ ਮੱਧ ਪੂਰਬ ’ਚ ਇੱਕ ਸਹਿ ਮੇਜ਼ਬਾਨ ਹੋਰ ਲੱਭਿਆ ਹੈ  ।

ਜੇਕਰ ਟੂਰਨਾਮੈਂਟ ਨੂੰ ਭਾਰਤ ਤੋਂ ਬਾਹਰ ਲਿਜਾਇਆ ਜਾਂਦਾ ਹੈ ਆਈਸੀਸੀ ਬੋਰਡ ਨੇ ਭਾਰਤ ਬੋਰਡ ਦੇ ਮੁਖੀ ਸੌਰਵ ਗਾਂਗੁਲੀ ਤੋਂ ਸਮਾਂ ਵਧਾਉਣ ਦੀ ਅਪੀਲ ਤੋਂ ਬਾਅਦ ਬੀਸੀਸੀਆਈ ਨੂੰ 28 ਜੂਨ ਤੱਕ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ ਇਹ ਤੈਅ ਕਰ ਲਵੇ ਕਿ ਕੀ ਉਹ ਵਿਸ਼ਵ ਕੱਪ ਦੀ ਮੇਜਬਾਨੀ ਕਰ ਸਕਦੇ ਹਨ ਜਾਂ ਨਹੀਂ ਅੰਦਰੂਨੀ ਤੌਰ ’ਤੇ ਆਈਸੀਸੀ ਬੋਰਡ ਨੇ ਇਹ ਸਿੱਟਾ ਕੱਢਿਆ ਹੈ ਕਿ ਟੂਰਨਾਮੈਂਟ ਨੂੰ ਯੂਏਈ ’ਚ ਕਰਵਾਉਣਾ ਜ਼ਿਆਦਾ ਸੁਰੱਖਿਅਤ ਹੋਵੇਗਾ ਜਦੋਂਕਿ ਬੀਸੀਸੀਆਈ ਕੋਲ ਮੇਜ਼ਬਾਨੀ ਅਧਿਕਾਰ ਰਹਿਣਗੇ । ਆਈਸੀਸੀ ਨੇ ਮੰਗਲਵਾਰ ਨੂੰ ਜਾਰੀ ਇੱਕ ਮੀਡੀਆ ਬਿਆਨ ’ਚ ਕਿਹਾ, ‘ਆਈਸੀਸੀ ਬੋਰਡ ਨੇ ਆਪਣੇ ਪ੍ਰਬੰਧਨ ਤੋਂ ਪੁਰਸ਼ ਟੀ-20 ਵਿਸ਼ਵ ਕੱਪ ਨੂੰ ਯੂਏਈ ’ਚ ਕਰਾਉਣ ਦੀਆਂ ਯੋਜਨਾਵਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ ਹਾਲਾਂਕਿ ਮੇਜਬਾਨ ਦੇਸ਼ ਦਾ ਫੈਸਲਾ ਇਸ ਮਹੀਨੇ ਬਾਅਦ ’ਚ ਲਿਆ ਜਾਵੇਗਾ ਬੋਰਡ ਇਹ ਵੀ ਪੁਸ਼ਟੀ ਕਰਦਾ ਹੈ ਕਿ ਬੀਸੀਸੀਆਈ ਟੂਰਨਾਮੈਂਟ ਦਾ ਮੇਜ਼ਬਾਨ ਰਹੇਗਾ ਭਾਵੇਂ ਟੂਰਨਾਮੈਂਟ ਕਿਤੇ ਵੀ ਖੇਡਿਆ ਜਾਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।