ਕੇਨ ਵਿਲੀਅਮਸਨ 55 ਦੌੜਾਂ ਤੇ ਗਲੇਪ ਫਲਿਪਸ 15 ਦੌੜਾਂ ਬਣਾ ਕੇ ਕ੍ਰੀਜ
(ਸੱਚ ਕਹੂੰ ਨਿਊਜ਼) ਦੁਬਈ। ਆਬੂਧਾਬੀ ਟੀ-20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਤੇ ਅਸਟਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ। ਅਸਟਰੇਲੀਆ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਅਿਾਂ 13 ਓਵਰਾਂ ਤੱਕ 2 ਵਿਕਟਾਂ ਦੇ ਨੁਕਸਾਨ ’ਤੇ 97 ਦੌੜਾਂ ਬਣਾ ਲਈਆਂ ਹਨ।
ਗਲੇਨ ਫਿਲੀਪਸ ਤੇ ਕਪਤਾਨ ਕੇਨ ਵਿਲੀਅਮਸ ਕਰੀਜ਼ ’ਤੇ ਹਨ ਨਿਊਜ਼ੀਲੇੈਂਡ ਦੀ ਸ਼ੁਰੂਆਤ ਠੀਕ-ਠਾਕ ਰਹੀ ਤੇ ਉਸ ਨੇ ਪਹਿਲੀ ਵਿਕਟ ਲਈ ਡੇਰਿਲ ਮਿਚੇਲ ਤੇ ਮਾਰਟਿਨ ਗੁਪਟਿਲ ਨੇ 23 ਗੇਂਦਾਂ ’ਤੇ 28 ਦੌੜਾਂ ਜੋੜੀਆਂ। ਇਸ ਪਾਟਰਨਸ਼ਿਪ ਨੂੰ ਜੋਸ਼ ਹੇਜਲਵੁੱਡ ਨੇ ਮਿਚੇਲ (11) ਦਾ ਵਿਕਟ ਲੈ ਕੇ ਤੋੜਿਆ ਪਹਿਲੀ ਵਿਕਟ ਤੋਂ ਬਾਅਦ ਕੀਵੀ ਪਾਰੀ ਸੁਸਤ ਨਜ਼ਰ ਆਈ ਤੇ 34 ਗੇਂਦਾਂ ਤੋਂ ਬਾਅਦ ਟੀਮ ਵੱਲੋਂ ਪਹਿਲਾ ਚੌਕਾ ਵੇਖਣ ਨੂੰ ਮਿਲਿਆ ਐਡਮ ਜੰਪਾ ਨੇ ਮਾਰਟਿਨ ਗੁਪਟਿਲ (28) ਦੀ ਵਿਕਟ ਲੈ ਕੇ ਦੂਜਾ ਵਿਕਟ ਲਈ ।
ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਸਟਰੇਲੀਆ ਨੇ ਆਪਣੀ ਪਲੇਇੰਗ ਇਲੈਵਨ ’ਚ ਕੋਈ ਬਦਲਾਅ ਨਹੀਂ ਕੀਤਾ ਜਦੋਂਕਿ ਨਿਊਜ਼ੀਲੈਂਡ ਨੇ ਜ਼ਖਮੀ ਡੇਵਾਨ ਕਾਨਵੇ ਦੀ ਜਗ੍ਹਾ ਟਿਮ ਸਿਫਰਟ ਨੂੰ ਮੌਕਾ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ