ਟੀ-20 ਵਿਸ਼ਵ ਕੱਪ : ਧੋਨੀ ਟੀਮ ਇੰਡੀਆ ਦੇ ਮੇਂਟਰ ਦੀ ਭੂਮਿਕਾ ਵਜੋਂ ਕੋਈ ਫੀਸ ਨਹੀਂ ਲੈਣਗੇ

ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਟੀਮ ਮੇਂਟਰ ਹਨ ਮਹਿੰਦਰ ਸਿੰਘ ਧੋਨੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤੀ ਿਕਟ ਟੀਮ ਦੇ ਟੀਮ ਮੇਂਟਰ ਵਜੋਂ ਨਜ਼ਰ ਆਉਣਗੇ। ਇਸ ਦੇ ਲਈ ਧੋਨੀ ਨੇ ਕੋਈ ਫੀਸ ਨਹੀਂ ਲਈ ਹੈ। ਇਹ ਜਾਣਕਾਰੀ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਦਿੱਤੀ। ਸ਼ਾਹ ਨੇ ਦੱਸਿਆ ਧੋਨੀ ਭਾਰਤੀ ਟੀਮ ਦੇ ਮੇਂਟਰ ਵਜੋਂ ਕੋਈ ਫੀਸ ਨਹੀਂ ਲੈ ਰਹੇ ਹਨ।

ਟੀ-20 ਵਿਸ਼ਵ ਕੱਪ ਲਈ ਧੋਨੀ ਨੂੰ ਟੀਮ ਮੇਂਟਰ ਵਜੋਂ ਜੋੜਿਆ ਗਿਆ ਹੈ ।ਉਹ ਡਰੈਸਿੰਗ ਰੂਮ ’ਚ ਖਿਡਾਰੀਆਂ ਦਾ ਹੌਂਸਲਾ ਵਧਾਉਣਗੇ। ਮਹਿੰਦਰ ਸਿੰਘ ਧੋਨੀ ਕਾਫ਼ੀ ਤਜ਼ਰਬੇਕਾਰ ਖਿਡਾਰੀ ਹਨ। ਭਾਰਤੀ ਟੀਮ ਉਨ੍ਹਾਂ ਦੇ  ਤਜ਼ਰਬੇਕਾਰ ਦਾ ਜ਼ਰੂਰ ਫਾਇਦਾ ਚੁੱਕੇਗੀ ਟੀ-20 ਵਿਸ਼ਵ ਕੱਪ 24 ਅਕਤੂਬਰ ਤੋਂ ਸ਼ੁਰੂ ਹੋ ਜਾ ਰਿਹਾ ਹੈ ਇਸ ਟੂਰਨਾਮੈਂਟ ਦੀ ਸ਼ੁਰੂਆਤ ਭਾਰਤੀ ਟੀਮ ਪਾਕਿਸਤਾਨ ਨਾਲ ਮੁਕਾਬਲੇ ਤੋਂ ਕਰੇਗੀ ਦੋਵਾਂ ਟੀਮਾਂ ਦਰਮਿਆਨ ਇਹ ਮੁਕਾਬਲਾ ਦੁਬਈ ’ਚ ਖੇਡਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ