ਟੀ. ਬੀ. ਲਾਇਲਾਜ਼ ਨਹੀਂ, ਪਰ ਜਾਗਰੂਕਤਾ ਬਹੁਤ ਜ਼ਰੂਰੀ!
24 ਮਾਰਚ 1882 ਨੂੰ ਡਾਕਟਰ ਰੋਬਰਟ ਕੋਚ ਨੇ ਮਾਈਕ੍ਰੋਬੈਕਟੀਰੀਅਮ ਟਿਊਬਰਕਲੋਸਿਸ ਨਾਂਅ ਦੇ ਬੈਕਟੀਰੀਆ ਦੀ ਖੋਜ ਕੀਤੀ ਸੀ, ਜੋ ਕਿ ਟੀ. ਬੀ. ਦੀ ਬਿਮਾਰੀ ਦੇ ਪੈਦਾ ਹੋਣ ਦਾ ਮੁੱਖ ਕਾਰਨ ਹੈ, ਉਸ ਸਮੇਂ ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਵਿਚ ਇਸ ਹਰ ਸੱਤਵੇਂ ਵਿਅਕਤੀ ਦੀ ਮੌਤ ਇਸ ਬੈਕਟੀਰੀਆ ਨਾਲ ਹੋ ਜਾਂਦੀ ਸੀ ਡਾ. ਰੋਬਰਟ ਕੋਚ ਨੇ ਇਸ ਬਿਮਾਰੀ ਦੇ ਨਾਲ ਨਜਿੱਠਣ ਲਈ ਆਪਣੇ ਕਦਮ ਅੱਗੇ ਵਧਾਏ ਅਤੇ ਇੱਕ ਸਦੀ ਦੇ ਬਾਅਦ 24 ਮਾਰਚ ਨੂੰ ਵਰਲਡ ਟੀ. ਬੀ. ਡੇਅ ਦੇ ਵਜੋਂ ਜਾਣਿਆ ਜਾਣ ਲੱਗਾ ਇਸ ਦਿਨ ਦਾ ਮਕਸਦ ਸੰਸਾਰ ਭਰ ਵਿਚ ਵੱਸਦੇ ਲੋਕਾਂ ਨੂੰ ਇਸ ਬੈਕਟੀਰੀਆ ਦੇ ਬੁਰੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣਾ ਹੈ
ਤਿੰਨ ਹਫ਼ਤੇ ਪੁਰਾਣੀ ਖੰਘ, ਬੁਖ਼ਾਰ, ਭਾਰ ਘਟਣਾ, ਕਮਜ਼ੋਰੀ, ਠੰਢ ਲੱਗਣਾ, ਕਮਜੋਰੀ, ਛਾਤੀ ਵਿੱਚ ਦਰਦ ਰਹਿਣਾ ਅਤੇ ਸਾਹ ਲੈਣ ਵਿੱਚ ਤਕਲੀਫ ਹੋਣਾ ਇਹ ਟੀ. ਬੀ. ਦੇ ਮਰੀਜ਼ਾਂ ਵਿੱਚ ਪਾਏ ਜਾਣ ਵਾਲੇ ਲੱਛਣ ਹੁੰਦੇ ਹਨ ਫੇਫੜਿਆਂ ਦੀ ਟੀ. ਬੀ. ਨੂੰ ਜ਼ਿਆਦਾ ਖਤਰਨਾਕ ਮੰਨਿਆ ਜ਼ਾਂਦਾ ਹੈ, ਜਿਸਦਾ ਕਿ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ, ਵਾਲ਼ਾਂ ਅਤੇ ਨਹੁੰਆ ਨੂੰ ਛੱਡ ਕਿ ਸਰੀਰ ਦੇ ਕਿਸੇ ਹਿੱਸੇ ਵਿਚ ਵੀ ਟੀ.ਬੀ ਹੋ ਸਕਦੀ ਹੈ,
ਜਿਸਦਾ ਕਿ ਬਾਕੀ ਲੋਕਾਂ ਵਿੱਚ ਫੈਲਣ ਦਾ ਡਰ ਨਹੀਂ ਹੁੰਦਾ ਫੇਫੜਿਆਂ ਦੀ ਟੀ. ਬੀ. ਦੇ ਮਰੀਜ਼ਾਂ ਨੂੰ ਆਪਣਾ ਮੂੰਹ ਕਿਸੇ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਨਾ ਹੀ ਜਗ੍ਹਾ-ਜਗ੍ਹਾ ’ਤੇ ਥੁੱਕਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਛਾਤੀ ’ਚੋਂ ਨਿੱਕਲਣ ਵਾਲਾ ਬੈਕਟੀਰੀਆ ਕਿਸੇ ਸਿਹਤਮੰਦ ਵਿਅਕਤੀ ਨੂੰ ਇਨਫੈਕਸ਼ਨ ਨਾ ਦੇ ਸਕੇ ਟੀ. ਬੀ. ਦੀ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਵੱਧ ਪ੍ਰੋਟੀਨ ਵਾਲਾ ਭੋਜਨ ਖਾਣਾ ਚਾਹੀਦਾ ਹੈ
ਜਿਵੇਂ ਕਿ ਦਾਲ਼ਾਂ, ਪਨੀਰ ਆਦਿ ਅਤੇ ਇਸ ਤੋਂ ਇਲਾਵਾ ਸੀਜ਼ਨ ਦੌਰਾਨ ਮਿਲਣ ਵਾਲੇ ਫਲ ਖਾਣੇ ਚਾਹੀਦੇ ਹਨ ਤਾਂ ਕਿ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਨਾ ਹੋਵੇ ਇਹ ਬਿਮਾਰੀ ਲਾ-ਇਲਾਜ ਨਹੀਂ ਹੈ ਜੇਕਰ ਇਸਦਾ ਖਾਸ ਧਿਆਨ ਰੱਖ ਕੇ, ਸਹੀ ਢੰਗ ਨਾਲ ਦਵਾਈ ਦਾ ਪੂਰਾ ਕੋਰਸ ਡਾਕਟਰ ਦੀ ਸਲਾਹ ਨਾਲ ਕੀਤਾ ਜਾਵੇ
ਇੱਕ ਚੌਥਾਈ ਜਨਸੰਖਿਆ ਸੰਸਾਰ ਭਰ ਵਿੱਚ ਟੀ. ਬੀ. ਦੇ ਬੈਕਟੀਰੀਆ ਨਾਲ ਇਨਫੈਕਟਿਡ ਹੈ, ਅਤੇ ਭਾਰਤ ਵਿੱਚ ਇਹਨਾਂ ਦੀ ਗਿਣਤੀ ਕੁੱਲ ਆਬਾਦੀ ਦਾ 40 ਪ੍ਰਤੀਸ਼ਤ ਹੈ, ਭਾਵ ਇਹਨਾਂ ਲੋਕਾਂ ਵਿੱਚ ਓਹ ਬੈਕਟੀਰੀਆ ਤਾਂ ਹੈ ਪਰ ਅਜੇ ਉਹ ਟੀ. ਬੀ. ਦੀ ਬਿਮਾਰੀ ਨਾਲ ਪੀੜਤ ਨਹੀਂ ਹਨ, ਨਾ ਹੀ ਉਹਨਾਂ ਤੋਂ ਇਸ ਬੈਕਟੀਰੀਆ ਦੇ ਅੱਗੇ ਫੈਲਣ ਦਾ ਖਤਰਾ ਹੈ, ਪਰ ਅਜਿਹੇ ਲੋਕਾਂ ਨੂੰ ਜਿੰਦਗੀ ਵਿੱਚ ਹੋਰ ਲੋਕਾਂ ਨਾਲੋਂ 5 ਤਂੋ 15 ਪ੍ਰਤੀਸ਼ਤ ਟੀ. ਬੀ. ਹੋਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ
ਇਸੇ ਤਰ੍ਹਾਂ ਏਡਜ ਅਤੇ ਸ਼ੂਗਰ ਦੇ ਮਰੀਜ਼ਾਂ ਦਾ ਇਮਿਊਨ ਸਿਸਟਮ ਕਮਜ਼ੋਰ, ਭਾਵ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਦਾ ਸਿਹਤਮੰਦ ਵਿਅਕਤੀਆਂ ਦੇ ਮੁਕਾਬਲੇ ਘੱਟ ਹੋਣਾ ਵੀ ਟੀ. ਬੀ. ਦੀ ਬਿਮਾਰੀ ਹੋਣ ਦਾ ਮੁੱਖ ਕਾਰਨ ਹੈ ਅਜਿਹੇ ਲੋਕ ਜਿਹੜੇ ਤੰਬਾਕ, ਸਿਗਰਟ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਵੀ ਟੀ. ਬੀ. ਹੋਣ ਦਾ ਖਤਰਾ ਜਿਆਦਾ ਬਣਿਆ ਰਹਿੰਦਾ ਹੈ ਟੀ. ਬੀ. ਦੇ ਮਰੀਜ ਆਪਣੇ ਪੂਰੇ ਇਲਾਜ ਦੇ ਦੌਰਾਨ 5 ਤੋਂ 15 ਨੇੜਲੇ ਵਿਅਕਤੀਆਂ ਨੂੰ ਇਹ ਬੈਕਟੀਰੀਆ ਦੇ ਦਿੰਦੇ ਹਨ, ਅਤੇ 45 ਪ੍ਰਤੀਸ਼ਤ ਐਚਆਈਵੀ ਨੈਗੇਟਿਵ ਟੀ. ਬੀ. ਮਰੀਜ ਆਪਣੇ ਨੇੜਲੇ ਏਡਜ਼ ਨਾਲ ਪ੍ਰਭਾਵਿਤ ਲੋਕਾਂ ਨੂੰ ਟੀ. ਬੀ. ਦੀ ਬਿਮਾਰੀ ਦੇ ਕੇ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ
ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਿਕ ਸਾਲ 2018 ਵਿੱਚ ਸੰਸਾਰ ਦੇ ਲਗਭਗ 1.5 ਮਿਲੀਅਨ ਲੋਕਾਂ ਦੀ ਮੌਤ ਦਾ ਕਾਰਨ ਟੀ. ਬੀ. ਦੀ ਬਿਮਾਰੀ ਬਣੀ ਸੀ ਜਿਸ ਵਿੱਚ 251000 ਲੋਕ ਸੰਸਾਰ ਭਰ ਵਿੱਚ ਅਜਿਹੇ ਮਾਰੇ ਗਏ ਜੋ ਏਡਜ਼ ਅਤੇ ਟੀ. ਬੀ. ਵਰਗੀਆਂ ਦੋਵੇਂ ਬਿਮਾਰੀਆਂ ਨਾਲ ਗ੍ਰਸਤ ਸਨ ਸਾਲ 2018 ਵਿੱਚ ਸੰਸਾਰ ਭਰ ਵਿੱਚ 10 ਮਿਲੀਅਨ ਲੋਕਾਂ ਨੂੰ ਟੀ. ਬੀ. ਦੀ ਬਿਮਾਰੀ ਹੋਈ ਸੀ, ਜਿਨ੍ਹਾਂ ਵਿੱਚ 1.1 ਮਿਲੀਅਨ ਬੱਚੇ ਵੀ ਸਨ, ਉਨ੍ਹਾਂ ਬੱਚਿਆਂ ਵਿੱਚੋਂ 205000 ਅਜਿਹੇ ਬੱਚਿਆਂ ਦੀ ਮੌਤ ਹੋਈ ਜਿਹੜੇ ਏਡਜ ਅਤੇ ਟੀ. ਬੀ. ਨਾਲ ਪ੍ਰਭਾਵਿਤ ਸਨ ਜੇਕਰ ਗੱਲ ਭਾਰਤ ਦੀ ਕਰੀਏ ਤਾਂ ਸਾਲ 2018 ਵਿੱਚ 21.5 ਲੱਖ ਵਿਅਕਤੀ ਟੀ. ਬੀ. ਦੀ ਬਿਮਾਰੀ ਨਾਲ ਪੀੜਤ ਸਨ, ਜਿਹੜੇ ਕਿ ਸਾਲ 2019 ਤੋਂ 17.9 ਪ੍ਰਤੀਸ਼ਤ ਵਧੇਰੇ ਸਨਨ ਇਨ੍ਹਾਂ ਵਿੱਚ ਲਗਭਗ 49047 ਮਰੀਜ ਅਜਿਹੇ ਸਨ ਜਿਨ੍ਹਾਂ ਨੂੰ ਟੀ.ਬੀ ਅਤੇ ਏਡਜ ਦੋਵੇਂ ਹੀ ਬਿਮਾਰੀਆਂ ਸਨ ਪੰਜਾਬ ਸੂਬੇ ਵਿੱਚ ਸਾਲ 2018 ਵਿੱਚ ਲਗਭਗ 43975 ਟੀ. ਬੀ. ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਈ
ਭਾਰਤੀ ਸਿਹਤ ਵਿਭਾਗ ਦੁਆਰਾ ਟੀ. ਬੀ ਦੇ ਮਰੀਜ਼ਾਂ ਦੇ ਭਲੇ ਲਈ ਤੇ ਉਨ੍ਹਾਂ ਦੇ ਵਧੀਆ ਇਲਾਜ ਲਈ ਸਮੇਂ-ਸਮੇਂ ’ਤੇ ਬਹੁਤ ਵਧੀਆ ਕਦਮ ਚੁੱਕੇ ਜਾਂਦੇ ਹਨ ਅਤੇ ਲੋਕਾਂ ਨੂੰ ਇਸਦੇ ਸਬੰਧ ਵਿੱਚ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ ਟੀ. ਬੀ. ਦੇ ਮਰੀਜ਼ਾਂ ਲਈ ਫਸਟ ਲਾਈਨ ਡਰੱਗਜ ਅਤੇ ਸੈਕਿੰਡ ਲਾਈਨ ਡਰੱਗਜ (ਐਮ.ਡੀ.ਆਰ. ਅਤੇ ਐਕਸ.ਡੀ.ਆਰ.) ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਅਤੇ ਸਰਕਾਰੀ ਹਪਤਾਲਾਂ ਵਿੱਚ ਇਸਦੇ ਸਾਰੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ
ਹਾਲ ਹੀ ਵਿੱਚ ਆਰ ਐਨ ਟੀ ਸੀ ਪੀ ਦਾ ਨਾਂਅ 30 ਦਸੰਬਰ 2019 ਨੂੰ ਬਦਲ ਕੇ ਐਨ ਟੀ ਈ ਪੀ ਕਰ ਦਿੱਤਾ ਗਿਆ ਹੈ ਸਿਹਤ ਵਿਭਾਗ ਪੰਜਾਬ ਦੀ ਅਗਵਾਈ ਹੇਠ ਐਨ ਟੀ ਈ ਪੀ ਵਿਭਾਗ ਦੇ ਕਰਮਚਾਰੀ ਆਪਣੇ ਫਰਜ ਪੂਰੀ ਤਰ੍ਹਾਂ ਨਿਭਾਉਂਦੇ ਹਨ ਤਾਂ ਕਿ ਸਿਹਤ ਵਿਭਾਗ ਦੇ ਟੀ.ਬੀ. ਖਾਤਮੇ ਲਈ ਮਿੱਥੇ ਗਏ ਸਾਲ 2025 ਦੇ ਟੀਚੇ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾ ਸਕੇ
(ਐਨ ਟੀ ਈ ਪੀ) ਐਸ ਟੀ ਐਸ,
ਸਿਵਲ ਹਸਪਤਾਲ, ਸਮਾਣਾ
ਸ੍ਰ. ਮਨਜਿੰਦਰ ਸਿੰਘ ਬੇਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.