
21 ਮਈ ਤੱਕ ਹਰਿਆਣਾ ਨੂੰ ਗੁਜ਼ਰਨਾ ਪੈ ਸਕਦੇ ਸੰਕਟ ਵਿੱਚੋਂ, ਪੰਜਾਬ ਦਾ ਪਾਣੀ ਦੇਣ ਤੋਂ ਸਾਫ਼ ਇਨਕਾਰ
- ਰੋਜ਼ਾਨਾ ਹਰਿਆਣਾ ਦਾ ਨੂੰ ਮਿਲ ਰਿਹਾ ਸੀ 9 ਹਜ਼ਾਰ ਕਿਵੂਸਿਕ ਪਾਣੀ, ਹੁਣ ਮਿਲ ਰਿਹੈ 4 ਹਜ਼ਾਰ ਕਿਊਸਿਕ
Punjab Haryana Water Dispute: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਨੂੰ ਰੋਜ਼ਾਨਾ ਮਿਲਣ ਵਾਲੇ ਸਾਢੇ 9 ਹਜ਼ਾਰ ਕਿਊਸਿਕ ਪਾਣੀ ’ਚੋਂ ਪੰਜਾਬ ਸਰਕਾਰ ਨੇ ਵੱਡੀ ਕਟੌਤੀ ਕਰਦੇ ਹੋਏ ਰੋਜ਼ਾਨਾ 4 ਹਜ਼ਾਰ ਕਿਊਸਿਕ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹਰਿਆਣਾ ਵਿੱਚ ਪਾਣੀ ਦਾ ਸੰਕਟ ਆਉਣ ਦਾ ਡਰ ਪੈਦਾ ਹੋ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਬੀਐੱਮਬੀ ਨੂੰ ਜਿਆਦਾ ਪਾਣੀ ਛੱਡਣ ਲਈ ਕਿਹਾ ਹੈ ਤਾਂ ਜਵਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਾਹਮਣੇ ਆਉਂਦੇ ਹੋਏ ਪਾਣੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। Punjab Haryana Water Dispute
ਇਹ ਵੀ ਪੜ੍ਹੋ : ICSE ISC Board Results 2025: ICSE, ISC ਬੋਰਡ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ
ਪੰਜਾਬ ਸਰਕਾਰ ਦੇ ਇਨਕਾਰ ਕਰਨ ਤੋਂ ਬਾਅਦ ਹਰਿਆਣਾ ਦੇ ਸਰਸਾ, ਫਤਿਆਬਾਦ, ਰੋਹਤਕ, ਹਿਸਾਰ ਅਤੇ ਮਹੇਂਦਰਗੜ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਸੰਕਟ ਪੈਦਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਸਣੇ ਰਾਜਸਥਾਨ ਵਿੱਚਕਾਰ 1981 ਵਿੱਚ ਹੋਏ ਪਾਣੀਆਂ ਦੇ ਸਮਝੌਤੇ ਅਨੁਸਾਰ ਹਰਿਆਣਾ ਨੂੰ ਹਰ ਸਾਲ ਤੈਅ ਕੋਟੇ ਅਨੁਸਾਰ ਹੀ ਪਾਣੀ ਦਿੱਤਾ ਜਾਂਦਾ ਹੈ। ਮੌਜੂਦਾ 2024-25 ਸਾਲ ਲਈ 2.987 ਐੱਮ.ਐੱਫ. ਪਾਣੀ ਦੀ ਵੰਡ ਹਰਿਆਣਾ ਲਈ ਕੀਤੀ ਗਈ ਸੀ, ਇਸ ਨੂੰ ਦਿਨਾਂ ਵਿੱਚ ਵੰਡਦੇ ਹੋਏ ਹਰ ਰੋਜ਼ 9.5 ਹਜ਼ਾਰ ਕਿਊਸਿਕ ਪਾਣੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ।
ਜਿਸ ਕਾਰਨ ਬੀਤੀ 31 ਮਾਰਚ ਨੂੰ ਹੀ ਹਰਿਆਣਾ ਦੇ ਕੋਟੇ ਦਾ ਪਾਣੀ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਰੋਜ਼ਾਨਾ ਦਿੱਤੇ ਜਾ ਰਹੇ ਸਾਢੇ 9 ਹਜ਼ਾਰ ਕਿਊਸਿਕ ਪਾਣੀ ਵਿੱਚ ਕਟੌਤੀ ਕਰਕੇੇ 4 ਹਜ਼ਾਰ ਕਿਊਸਿਕ ਕਰ ਦਿੱਤਾ। ਜਿਸ ਤੋਂ ਬਾਅਦ ਹਰਿਆਣਾ ਵਿੱਚ ਪਾਣੀ ਦਾ ਭਾਰੀ ਸੰਕਟ ਪੈਦਾ ਹੋ ਗਿਆ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪਾਣੀ ਨੂੰ ਜਾਰੀ ਕਰਨ ਵਾਲੀ ਸੰਸਥਾ ਬੀਬੀਐਮਬੀ ਨੂੰ ਪਹਿਲਾਂ ਵਾਂਗ ਹੀ ਪਾਣੀ ਛੱਡਣ ਦੇ ਆਦੇਸ਼ ਦੇ ਦਿੱਤੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਾਹਮਣੇ ਆਉਂਦੇ ਹੋਏ ਹੋਰ ਪਾਣੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਪੀਣ ਵਾਲੇ ਪਾਣੀ ਦੀ ਘਾਟ ਨਾ ਹੋਵੇ ਤਾਂ ਹੀ ਦੇ ਰਹੇ ਹਾਂ 4 ਹਜ਼ਾਰ ਕਿਊਸਿਕ ਪਾਣੀ : ਭਗਵੰਤ ਮਾਨ | Punjab Haryana Water Dispute
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਵੱਲੋਂ ਆਪਣੇ ਹਿੱਸੇ ਦਾ ਪਾਣੀ ਪਿਛਲੇ 2 ਮਹੀਨੇ ਪਹਿਲਾਂ ਹੀ ਲੈ ਲਿਆ ਗਿਆ ਹੈ ਪਰ ਹਰਿਆਣਾ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਸਕੇ, ਇਸ ਲਈ ਇਨਸਾਨੀਅਤ ਦੇ ਨਾਤੇ ਹੀ 4 ਹਜ਼ਾਰ ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਲ ਇੱਕ ਵੀ ਬੂੰਦ ਜਿਆਦਾ ਪਾਣੀ ਨਹੀਂ ਹੈ, ਫਿਰ ਵੀ ਹਰਿਆਣਾ ਦੇ ਲੋਕਾਂ ਲਈ 4 ਹਜ਼ਾਰ ਕਿਊਂਸਿਕ ਪਾਣੀ ਰੋਜ਼ਾਨਾ ਵਾਧੂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਪਾਕਿਸਤਾਨ ਦਾ ਪਾਣੀ ਰੋਕਣ ਦੀ ਗੱਲ ਆਖੀ ਹੋਈ ਹੈ ਤਾਂ ਕੇਂਦਰ ਸਰਕਾਰ ਨੇ ਜੇਕਰ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕ ਲਵੇ ਹੈ ਅਤੇ ਉਹ ਪਾਣੀ ਪੰਜਾਬ ਨੂੰ ਦੇ ਦੇਵੇ ਤਾਂ ਪੰਜਾਬ ਸਰਕਾਰ ਵੀ ਉਹੀ ਪਾਣੀ ਹਰਿਆਣਾ ਨੂੰ ਦੇਣ ਨੂੰ ਤਿਆਰ ਹੈ।ਆਪਣੇ ਕੋਟੇ ਵਿੱਚੋਂ ਪੰਜਾਬ ਸਰਕਾਰ ਇੱਕ ਵੀ ਬੂੰਦ ਪਾਣੀ ਹਰਿਆਣਾ ਨੂੰ ਹੋਰ ਨਹੀਂ ਦੇਣ ਵਾਲੀ ਹੈ।
21 ਤੋਂ 20 ਮਈ ਤੱਕ ਚਲਦਾ ਐ ਸਾਲ ਦਾ ਸਾਈਕਲ
ਪੰਜਾਬ ਸਰਕਾਰ ਵੱਲੋਂ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਾਣੀ ਦਾ ਸਾਈਕਲ 21 ਮਈ ਤੋਂ 20 ਮਈ ਸਾਲ ਭਰ ਤੱਕ ਚਲਾਇਆ ਜਾਂਦਾ ਹੈ ਅਤੇ ਇਸ ਸਾਲਾਨਾ ਸਾਈਕਲ ਨੂੰ ਪਾਣੀਆਂ ਦੀ ਵੰਡ ਮੌਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਅਤੇ ਕੇਂਦਰ ਸਰਕਾਰ ਵੱਲੋਂ ਹੀ ਤੈਅ ਕੀਤਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ 2.987 ਐਮਐਫ ਪਾਣੀ ਹੀ ਹਰਿਆਣਾ ਨੂੰ ਹਰ ਸਾਲ ਦਿੱਤਾ ਜਾਂਦਾ ਹੈ ਅਤੇ ਨਵੇਂ ਸਾਲ ਦੇ ਸਾਈਕਲ ਦੀ ਸ਼ੁਰੂਆਤ 21 ਮਈ ਤੋਂ ਹੋਏਗੀ ਅਤੇ ਅਗਲੇ 21 ਦਿਨਾਂ ਤੱਕ ਹਰਿਆਣਾ ਨੂੰ ਪਾਣੀ ਦੇ ਭਾਰੀ ਸੰਕਟ ਵਿੱਚੋਂ ਹੀ ਗੁਜ਼ਰਨਾ ਪੈ ਸਕਦਾ ਹੈ Punjab Haryana Water Dispute