ਮੁਸਲਿਮ ਦੁਨੀਆਂ ‘ਚ ਖਿੱਚੀਆਂ ਗਈਆਂ ਤਲਵਾਰਾਂ

ਮੁਸਲਿਮ ਦੁਨੀਆਂ ‘ਚ ਖਿੱਚੀਆਂ ਗਈਆਂ ਤਲਵਾਰਾਂ

ਇਜ਼ਰਾਇਲ ਅਤੇ ਯੂਏਈ ਵਿਚਕਾਰ ਹੋਏ ਕੂਟਨੀਤਿਕ ਸਮਝੌਤੇ ਨਾਲ ਮੁਸਲਿਮ ਦੁਨੀਆ ‘ਚ ਤਲਵਾਰਾਂ ਖਿੱਚੀਆਂ ਗਈਆਂ ਹਨ ਮੁਸਲਿਮ ਅੱਤਵਾਦੀ ਸੰਗਠਨ, ਇਸਲਾਮਿਕ ਸੰਗਠਨ, ਮੁਸਲਿਮ ਦੇਸ਼ ਸਾਰੇ ਤਲਵਾਰਾਂ ਹਵਾ ‘ਚ ਉਲਾਰ ਰਹੇ ਹਨ ਇਹ ਕਹਿਣ ਤੋਂ ਝਿਜਕ ਨਹੀਂ ਰਹੇ ਹਨ ਕਿ ਯੂਏਈ ਨੇ ਦੁਨੀਆ ਦੇ ਮੁਸਲਮਾਨਾਂ ਨਾਲ ਧੋਖਾ ਕੀਤਾ ਹੈ, ਉਸ ਇਜ਼ਰਾਇਲ ਨਾਲ ਕੂਟਨੀਤਿਕ ਸਮਝੌਤਾ ਕੀਤਾ ਹੈ ਜਿਸ ਇਜ਼ਰਾਇਲ ਖਿਲਾਫ਼ ਦੁਨੀਆ ਭਰ ਦੇ ਮੁਸਲਮਾਨ ਸਾਲਾਂ ਤੋਂ ਲੜਦੇ ਆਏ ਹਨ ਖਾਸਕਰ ਇਰਾਨ ਅਤੇ ਤੁਰਕੀ ਦਾ ਵਿੱਟਰਨਾਂ ਬਹੁਤ ਹੀ ਚਿੰਤਾ ਦੀ ਗੱਲ ਹੈ ਅਤੇ ਇਰਾਨ-ਤੁਰਕੀ ਵਰਗੇ ਦੇਸ਼ ਮੁਸਲਿਮ ਅੱਤਵਾਦੀ ਸੰਗਠਨਾਂ ਦੀ ਭਾਸ਼ਾ ਹੀ ਬੋਲ ਰਹੇ ਹਨ,

ਇਰਾਨ ਦਾ ਅਖ਼ਬਾਰ ਕਾਇਹਾਨ ਲਿਖਦਾ ਹੈ ਕਿ ਯੂਏਈ ‘ਤੇ ਹਮਲਾ ਬੋਲ ਦੇਣਾ ਚਾਹੀਦਾ ਹੈ ਜਾਣਕਾਰੀ ਯੋਗ ਗੱਲ ਇਹ ਹੈ ਕਿ ਕਾਇਹਾਨ ਅਖ਼ਬਾਰ ਇਸਲਾਮ ਦੀ ਕੱਟੜਵਾਦੀ ਮਾਨਸਿਕਤਾ ਦੀ ਅਗਵਾਈ ਕਰਦਾ ਹੈ ਅਤੇ ਕਾਇਹਾਨ ਅਖ਼ਬਾਰ ਦੇ ਸੰਪਾਦਕ ਦੀ ਨਿਯੁਕਤੀ ਇਰਾਨ ਦੇ ਸਰਵਉੱਚ ਧਾਰਮਿਕ ਆਗੂ ਅਯਾਤੁੱਲ੍ਹਾ ਖੇਮਨਈ ਕਰਦੇ ਹਨ, ਉਸ ਦੀ ਸੰਪਾਦਕੀ ‘ਤੇ ਵੀ ਅਯਾਤੁੱਲ੍ਹਾ ਖਮੇਨਈ ਦਾ ਕੰਟਰੋਲ ਹੁੰਦਾ ਹੈ ਇਸ ਲਈ ਕਾਇਹਾਨ ਅਖ਼ਬਾਰ ਦੇ ਦ੍ਰਿਸ਼ਟੀਕੋਣ ਨੂੰ ਇਰਾਨ ਨੂੰ ਇਸਲਾਮਿਕ ਸਰਕਾਰ ਦਾ ਦ੍ਰਿਸ਼ਣੀਕੋਣ ਮੰਨਿਆ ਜਾਂਦਾ ਹੈ

ਜਿੱਥੋਂ ਤੱਕ ਮੁਸਲਿਮ ਅੱਤਵਾਦੀ ਸੰਗਠਨ ਅਲਕਾਇਦਾ, ਆਈਐਸ, ਹੂਜੀ, ਹਮਾਸ ਅਤੇ ਹਿਜ਼ਬੁਲ ਮੁਜਾਹੀਦੀਨ ਆਦਿ ਦਾ ਸਵਾਲ ਹੈ ਤਾਂ ਇਹ ਸਾਰੇ ਮੁਸਲਿਮ ਅੱਤਵਾਦੀ ਸੰਗਠਨ ਨਾ ਸਿਰਫ਼ ਲੋਹੇ ਲਾਖੇ ਹਨ  ਸਗੋਂ ਇਜ਼ਰਾਇਲ ਖਿਲਾਫ਼ ਪੂਰੀ ਮੁਸਲਿਮ ਦੁਨੀਆ ਨੂੰ ਭੜਕਾਉਣ ਅਤੇ ਇਜ਼ਰਾਇਲ ਖਿਲਾਫ਼ ਜੰਗ ਦੇ ਐਲਾਨ ਦਾ ਸੱਦਾ ਦੇ ਰਹੇ ਹਨ ਇਰਾਨ-ਤੁਰਕੀ ਵਰਗੇ ਕੱਟੜਵਾਦੀ ਮੁਸਲਿਮ ਦੇਸ਼ਾਂ ਦੀ ਨਰਾਜ਼ਗੀ ਜਾਂ ਫ਼ਿਰ ਇਨ੍ਹਾਂ ਦੀਆਂ ਜੰਗ ਵਰਗੀਆਂ ਧਮਕੀਆਂ ਇਜ਼ਰਾਇਲ ਲਈ ਕੋਈ ਅਰਥ ਨਹੀਂ ਰੱਖਦੀਆਂ ਹਨ ਅਤੇ ਨਾ ਹੀ ਇਜ਼ਰਾਇਲ ਨੂੰ ਚਿੰਤਾ ਵਿਚ ਪਾਉਣ ਵਾਲੀਆਂ ਹਨ ਇਜ਼ਰਾਇਲ ਆਪਣੇ ਦ੍ਰਿਸ਼ਟੀਕੋਣ ‘ਤੇ ਅਡੋਲ ਅਤੇ ਅਟੱਲ ਰਹਿੰਦਾ ਹੈ

ਉਸ ਨੂੰ ਕੋਈ ਡੁਲਾ ਨਹੀਂ ਸਕਦਾ ਹੈ ਇਰਾਨ, ਤੁਰਕੀ ਅਤੇ ਮਲੇਸ਼ੀਆ ਵਰਗੇ ਦੇਸ਼ ਤਾਂ ਇਜ਼ਰਾਇਲ ਖਿਲਾਫ਼ ਲਗਾਤਾਰ ਕੂਟਨੀਤਿਕ ਹਿੰਸਾ ‘ਤੇ ਸਵਾਰ ਹੀ ਰਹਿੰਦੇ ਹਨ ਹਮਾਸ, ਹਿਜ਼ਬੁਲ ਮੁਜ਼ਾਹੀਦੀਨ, ਹੂਜੀ ਤੇ ਆਈਐਸ ਵਰਗੇ ਮੁਸਲਿਮ ਅੱਤਵਾਦੀ ਸੰਗਠਨ ਤਾਂ ਲਗਾਤਾਰ ਇਜ਼ਰਾਇਲ ਖਿਲਾਫ਼ ਅੱਤਵਾਦੀ ਹਿੰਸਾ ਦੇ ਤੌਰ ‘ਤੇ ਸਰਗਰਮ ਹੀ ਰਹਿੰਦੇ ਹਨ ਯੂਏਈ ਨੇ ਵੀ ਇਸ ਤਰ੍ਹਾਂ ਦੀ ਕੱਟੜਵਾਦੀ ਮਾਨਸਿਕਤਾ ਨੂੰ ਝੱਲਣ ਲਈ ਵਿਚਾਰ ਕਰ ਹੀ ਲਿਆ ਹੋਵੇਗਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫ਼ਿਰ ਯੂਏਈ ਕਦੇ ਵੀ ਇਜ਼ਰਾਇਲ ਨਾਲ ਕੂਟਨੀਤਿਕ ਸਮਝੌਤਾ ਕਰਨ ਦਾ ਖ਼ਤਰਾ ਨਾ ਲਿਆ ਹੁੰਦਾ?  ਯੂਏਈ ਅਤੇ ਇਜ਼ਰਾਇਲ ਵਿਚਕਾਰ ਕੂਟਨੀਤਿਕ ਸਾਂਝੇਦਾਰੀ ਦਾ ਸਮਝੌਤਾ ਕਈ ਅਰਥ ਰੱਖਦਾ ਹੈ ਮੁਸਲਿਮ ਦੁਨੀਆ ਦੇ ਨਾਲ ਹੀ ਨਾਲ ਬਾਕੀ ਦੁਨੀਆ ਲਈ ਕਈ ਗੰਭੀਰ ਅਤੇ ਲਾਭਕਾਰੀ ਅਰਥ ਹਨ,

ਜਿਨ੍ਹਾਂ ਦੀ ਹਾਲੇ ਤੱਕ ਕੋਈ ਵਿਆਖਿਆ ਨਹੀਂ ਹੋਈ ਹੈ ਕਹਿਣ ਦਾ ਅਰਥ ਇਹ ਹੈ ਕਿ ਇਹ ਸਮਝੌਤਾ ਸਹੀ ‘ਚ ਮੀਲ ਦਾ ਪੱਥਰ ਸਾਬਤ ਹੋਵੇਗਾ, ਮੁਸਲਿਮ ਦੁਨੀਆ ਦੀ ਕੱਟੜਵਾਦੀ ਮਾਨਸਿਕਤਾ ‘ਤੇ ਸੱਟ ਮਾਰਨ ਵਰਗਾ ਸਾਬਤ ਹੋਵੇਗਾ, ਮਜ਼ਹਬ ਦੇ ਆਧਾਰ ‘ਤੇ ਖੂੰਖਾਰ ਘੇਰਾਬੰਦੀ ਖਿਲਾਫ਼ ਇੱਕ ਮਜ਼ਬੂਤ  ਹਥਿਆਰ ਬਣੇਗਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ‘ਚ ਜਿੰਨੇ ਵੀ ਅੱਤਵਾਦੀ ਸੰਗਠਨ ਹਨ ਉਨ੍ਹਾਂ ਸਭ ਦੀ ਮਜ਼ਹਬੀ ਮਾਨਸਿਕਤਾ ਵੀ ਕਮਜ਼ੋਰ ਹੋਵੇਗੀ, ਉਨ੍ਹਾਂ ਮਜ਼ਹਬੀ ਅੱਤਵਾਦੀ ਸੰਗਠਨਾਂ ਦੀ ਹਿੰਸਾ ਅਤੇ ਨੈੱਟਵਰਕ ਨੂੰ ਵੀ ਜ਼ਮੀਂਦੋਜ਼ ਕਰਨ ਦਾ ਮੌਕਾ ਮਿਲੇਗਾ ਸਭ ਤੋਂ ਵੱਡਾ ਮੌਕਾ ਅਰਬ ਦੁਨੀਆ ਦੀ ਸੁਰੱਖਿਆ ਅਤੇ ਵਿਕਾਸ ਦੇ ਖੇਤਰ ‘ਚ ਹੈ ਅਰਬ ਦੇਸ਼ ਹਾਲੇ ਵੀ ਆਪਣੀ ਸੁਰੱਖਿਆ ਦ੍ਰਿਸ਼ਟੀਕੋਣ ਦੇ ਮਾਇਨੇ ‘ਚ ਬੇਹੱਦ ਕਮਜ਼ੋਰ ਹਨ ਅਤੇ ਉਨ੍ਹਾਂ ਨੂੰ ਮੇਰਾ ਇਸਲਾਮ ਚੰਗਾ ਅਤੇ ਤੁਹਾਡਾ ਇਸਲਾਮ ਮਾੜਾ ਦੀ ਮਾਨਸਿਕਤਾ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ

ਜਾਣਨਾ ਇਹ ਵੀ ਜ਼ਰੂਰੀ ਹੈ ਕਿ ਯੂਏਈ ਅਤੇ ਸਾਊਦੀ ਅਰਬ ਵਰਗੇ ਸੁੰੰਨੀ ਮੁਸਲਿਮ ਦੇਸ਼ਾਂ ਦੇ ਸਾਹਮਣੇ ਇਰਾਨ-ਤੁਰਕੀ ਅਤੇ ਪਾਕਿਤਾਨ ਸਮਰਥਿਤ ਮੁਸਲਿਮ ਅੱਤਵਾਦ ਦਾ ਖ਼ਤਰਾ ਹਮੇਸ਼ਾ ਖੜ੍ਹਾ ਰਹਿੰਦਾ ਹੈ ਸਾਊਦੀ ਅਰਬ ਨੇ ਆਪਣੇ ਇੱਥੇ ਮਜ਼ਹਬੀ ਕੱਟੜਪੰਥੀਆਂ ਨੂੰ ਜ਼ਮੀਂਦੋਜ਼ ਕਰਨ ਲਈ ਸਖ਼ਤ ਕਾਨੂੰਨਾਂ ਦਾ ਸਹਾਰਾ ਲਿਆ ਹੈ ਫ਼ਿਰ ਵੀ ਮਜ਼ਹਬੀ ਕੱਟੜਪੰਥੀ ਆਪਣੀ ਅੱਤਵਾਦੀ ਹਿੰਸਾ ਤੋਂ ਬਾਜ ਨਹੀਂ ਆਉਂਦੇ ਹਨ ਇਜ਼ਰਾਇਲ ਕੋਲ ਸੁਰੱਖਿਆ ਟੈਕਨਾਲੋਜੀ ਹੈ, ਇਜ਼ਰਾਇਲ ਕੋਲ ਮੁਸਲਿਮ ਅੱਤਵਾਦ ਨਾਲ ਲੜਨ ਦਾ ਸੱਤਰ ਸਾਲ ਤੋਂ ਵੀ ਜ਼ਿਆਦਾ ਸਮੇਂ ਦਾ ਤਜ਼ਰਬਾ ਹੈ

ਇਸ ਸਮਝੌਤੇ ਦੀ ਗੂੰਜ ਸਿਰਫ਼ ਮੁਸਲਿਮ ਦੁਨੀਆ ‘ਚ ਨਹੀਂ ਦਿਖਾਈ ਦਿੱਤੀ ਹੈ, ਇਸ ਸਮਝੌਤੇ ਦੀ ਗੂੰਜ ਅਮਰੀਕਾ ਅਤੇ ਯੂਰਪ ‘ਚ ਵੀ ਦਿਖਾਈ ਦਿੱਤੀ ਹੈ ਖਾਸ ਕਰਕੇ ਡੋਨਾਲਡ ਟਰੰਪ ਦੀ ਇਹ ਇੱਕ ਸ਼ਾਨਦਾਰ ਜਿੱਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਅਤੇ ਫ਼ਲਸਤੀਨ ਸਮੱਸਿਆ ਦੇ ਹੱਲ ਪ੍ਰਤੀ ਸਕਾਰਾਤਮਕ ਪਹਿਲੂ ਵੱਲ ਵਧਣ ਲਈ ਪ੍ਰੇਰਿਤ ਕਰਦਾ ਹੈ ਹੁਣ ਤੁਸੀਂ ਇਹ ਸਵਾਲ ਪੁੱਛੋਗੇ ਕਿ ਸਮਝੌਤਾ ਇਜ਼ਰਾਇਲ ਅਤੇ ਯੂਏਈ ਵਿਚਕਾਰ ਹੋਇਆ ਹੈ ਤਾਂ ਫ਼ਿਰ ਡੋਨਾਲਡ ਟਰੰਪ ਦੀ ਸ਼ਾਨਦਾਰ ਜਿੱਤ ਕਿਵੇਂ ਹੋਈ ਹੈ? ਜੇਕਰ ਇਸ ਕੂਟਨੀਤਿਕ ਸਮਝੌਤੇ ‘ਤੇ ਵਿਚਾਰ ਕਰੋਗੇ ਤਾਂ ਦੇਖੋਗੇ ਕਿ ਇਹ ਸਮਝੌਤਾ ਡੋਨਾਲਡ ਟਰੰਪ ਦੀ ਹੀ ਦੇਣ ਹੈ, ਇਹ ਸਮਝੌਤਾ ਡੋਨਾਲਡ ਟਰੰਪ ਨੇ ਹੀ ਕਰਵਾਇਆ ਹੈ ਇਸ ਅਰਥ ‘ਚ ਡੋਨਾਲਡ ਟਰੰਪ ਬੇਹੱਦ ਸਫ਼ਲ ਸਿਆਸੀ ਮਾਹਿਰ ਸਾਬਤ ਹੋਏ ਹਨ,

ਡੋਨਾਲਡ ਟਰੰਪ ਦੀ ਬਹਾਦਰੀ ਇਹ ਹੈ ਕਿ ਉਸਨੇ ਅਰਬ ਸਮੂਹ ਦੇ ਇੱਕ ਮਹੱਤਵਪੂਰਨ ਦੇਸ਼ ਯੂਏਈ ਨੂੰ ਇਜ਼ਰਾਇਲ ਖਿਲਾਫ਼ ਬਣੀ-ਬਣਾਈ ਧਾਰਨਾ ਨੂੰ ਤੋੜਨ ਅਤੇ ਇਜ਼ਰਾਇਲ ਨਾਲ ਸਮਝੌਤਾ ਕਰਨ ਲਈ ਪ੍ਰੇਰਿਤ ਕੀਤਾ ਪਿਛਲੇ ਤਿੰਨ-ਚਾਰ ਦਹਾਕਿਆਂ ‘ਚ ਅਮਰੀਕਾ ‘ਚ ਕਈ ਰਾਸ਼ਟਰਪਤੀ ਹੋਏ ਜਿਵੇਂ ਜਾਰਜ ਬੁਸ਼, ਬਿਲ ਕਲਿੰਟਨ, ਬਰਾਕ ਓਬਾਮਾ ਆਦਿ ਨੇ ਵੀ ਇਹ ਵੱਡੀ ਕੋਸ਼ਿਸ਼ ਕੀਤੀ ਸੀ ਕਿ ਇਜ਼ਰਾਇਲ ਨੂੰ ਲੈ ਕੇ ਅਰਬ ਸਮੂਹ ਦੇ ਦੇਸ਼ਾਂ ਦਾ ਦ੍ਰਿਸ਼ਟੀਕੋਣ ਬਦਲੇ, ਇਜ਼ਰਾਇਲ ਨਾਲ ਸਮਝੌਤਾ ਕਰਨ ਅਤੇ ਇਜ਼ਰਾਇਲ ਨੂੰ ਅਛੂਤ ਮੰਨਣ ਵਰਗੀ ਮੁਸਲਿਮ ਦੇਸ਼ਾਂ ਦੀ ਕੱਟੜ ਮਾਨਸਿਕਤਾ ਦਾ ਪਤਨ ਹੋਵੇ ਅਤੇ ਇਸ ਮਾਮਲੇ ‘ਚ ਬਿੱਲ ਕਲਿੰਟਨ, ਜਾਰਜ ਬੁਸ਼ ਅਤੇ ਬਰਾਕ ਓਬਾਮਾ ਨਾਕਾਮ ਹੀ ਸਾਬਤ ਹੋਏ ਸਨ ਨਿਸ਼ਚਿਤ ਤੌਰ ‘ਤੇ ਡੋਨਾਲਡ ਨੇ ਟਰੰਪ ਇੱਕ ਪੱਕੇ ਸਿਆਸਤਦਾਨ ਦੀ ਭੂਮਿਕਾ ਨਿਭਾਈ ਹੈ ਮੀਡੀਆ ਅਤੇ ਰਾਜਨੀਤੀ ‘ਚ ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਇੱਕ ਅਤੀ ਅਗੰਭੀਰ ਅਤੇ ਭਸਮਾਸੁਰ  ਸਿਆਸਤਦਾਨ ਮੰਨਿਆ ਜਾਂਦਾ ਸੀ

ਪਰ ਹੁਣ ਮੀਡੀਆ ਅਤੇ ਸਿਆਸੀ ਖੇਤਰ ‘ਚ ਵੀ ਡੋਨਾਲਡ ਟਰੰਪ ਪ੍ਰਤੀ ਦ੍ਰਿਸ਼ਟੀਕੋਣ ਬਦਲ ਲੈਣਾ ਚਾਹੀਦਾ ਹੈ ਡੋਨਾਲਡ ਟਰੰਪ ਅਰਬ ਸਮੂਹ ਦੇ ਹੋਰ ਮੁਸਲਿਮ ਦੇਸ਼ਾਂ ਦਾ ਦ੍ਰਿਸ਼ਟੀਕੋਣ ਵੀ ਬਦਲਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ਡੋਨਾਲਡ ਟਰੰਪ ਇਹ ਸੰਦੇਸ਼ ਦੇਣ ‘ਚ ਵੀ ਸਫ਼ਲ ਹੋਏ ਹਨ ਕਿ ਯੁੱਧ ਕਾਲ ‘ਚ ਅਰਬ ਦੇਸ਼ਾਂ ਨੂੰ ਇਜ਼ਰਾਇਲ ਦੀ ਸੁਰੱਖਿਆ ਸ਼ਕਤੀ ਦੀ ਲੋੜ ਹੋਵੇਗੀ

ਯੂਏਈ ਅਜਿਹਾ ਤੀਜਾ ਮੁਸਲਿਮ ਦੇਸ਼ ਬਣ ਗਿਆ ਹੈ  ਜਿਸ ਦਾ ਕੂਟਨੀਤਿਕ ਸਬੰਧ ਇਜ਼ਰਾਇਲ ਨਾਲ ਹੈ ਇਸ ਤੋਂ ਪਹਿਲਾਂ ਮਿਸਰ ਅਤੇ ਸੀਰੀਆ ਦੇ ਕੂਟਨੀਤਿਕ ਸਬੰਧ ਇਜ਼ਰਾਇਲ ਨਾਲ ਬਣੇ ਹਨ ਖਾਸ ਕਰਕੇ ਮਿਸਰ ‘ਚ ਇਜ਼ਰਾਇਲ ਗੈਸ ਅਤੇ ਤੇਲ ਖਦਾਨ ‘ਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ ਸੀਰੀਆ ਅਤੇ ਮਿਸਰ ਵੀ ਕਦੇ ਇਜ਼ਰਾਇਲ ਖਿਲਾਫ਼ ਇਰਾਨ, ਤੁਰਕੀ, ਮਲੇਸ਼ੀਆ ਵਰਗੇ ਮੁਸਲਿਮ ਦੇਸ਼ਾਂ ਦੀ ਹੀ ਮਾਨਸਿਕਤਾ ਤੋਂ ਪੀੜਤ ਸਨ ਸੀਰੀਆ ਅਤੇ ਮਿਸਰ ਨੇ ਵੀ ਖੁਦ ਨੂੰ ਮੁਸਲਿਮ ਦੁਨੀਆ ਦਾ ਬਾਦਸ਼ਾਹ ਬਣਨ ਦਾ ਸੁਫਨਾ ਦੇਖਿਆ ਸੀ ਫ਼ਲਸਤੀਨ ਦੇ ਸਵਾਲ ‘ਤੇ ਸੀਰੀਆ ਅਤੇ ਮਿਸਰ ਨੇ ਇਜ਼ਰਾਇਲ ਨਾਲ ਲੜਾਈ ਮੁੱਲ ਲੈ ਲਈ ਸੀ ਉਸ ਕਾਲ ‘ਚ ਪੂਰੀ ਮੁਸਲਿਮ ਦੁਨੀਆ ਮਿਸਰ ਅਤੇ ਸੀਰੀਆ ਨਾਲ ਖੜ੍ਹੀ ਸੀ ਅਤੇ ਇਜ਼ਰਾਇਲ ਦਾ ਖਾਤਮਾ ਚਾਹੁੰਦੀ ਸੀ ਪਰ ਇਜ਼ਰਾਇਲ ਨੇ ਇਕੱਲੇ ਮਿਸਰ ਅਤੇ ਸੀਰੀਆ ਸਮੇਤ ਪੂਰੀ ਮੁਸਲਿਮ ਦੁਨੀਆ ਨੂੰ ਹਰਾ ਦਿੱਤਾ ਸੀ

ਇਜ਼ਰਾਇਲ ਦਾ ਨਰਮ ਹੋਣਾ, ਅਰਬ ਸਮੂਹ ਦੇ ਦੇਸ਼ਾਂ ਨਾਲ ਸਮਝੌਤੇ ਦੀ ਰਾਹ ‘ਤੇ ਖੜ੍ਹਾ ਹੋਣਾ ਦੁਨੀਆ ਲਈ ਇੱਕ ਚੰਗੀ ਕੂਟਨੀਤਿਕ ਪਹਿਲ ਹੈ ਫ਼ਲਸਤੀਨ ਸਮੱਸਿਆ ਪ੍ਰਤੀ ਵੀ ਰੁਖ ਸਕਾਰਾਤਮਕ ਹੈ ਇਜ਼ਰਾਇਲ ਨੇ ਵਾਅਦਾ ਕੀਤਾ ਹੈ ਕਿ ਫ਼ਲਸਤੀਨ ਦੀਆਂ ਮੁਸਲਿਮ ਬਸਤੀਆਂ ਨੂੰ ਇਜਰਾਇਲ ‘ਚ ਮਿਲਾਉਣ ਦਾ ਕੰਮ ਟਾਲ਼ ਦੇਵੇਗਾ ਹਾਲ ਦੇ ਸਾਲਾਂ ‘ਚ ਮੁਸਲਿਮ ਦੁਨੀਆ ਦੇ ਮਜ਼ਹਬੀ ਰੁਖ਼ ਪ੍ਰਦਸ਼ਿਤ ਕਰਦੇ ਰਹਿਣ ‘ਤੇ ਇਜਰਾਇਲ ਨੇ ਵੀ ਸਖ਼ਤ ਰੁਖ ਅਪਣਾ ਲਿਆ ਸੀ ਇਜ਼ਰਾਇਲ ਨੇ ਵਿਵਾਦਿਤ ਮੁਸਲਿਮ ਬਸਤੀਆਂ ਨੂੰ ਆਪਣੇ ‘ਚ ਮਿਲਾਉਣ ਦਾ ਕੰਮ ਤੇਜ਼ ਕਰ ਦਿੱਤਾ ਸੀ ਇਸ ਕਾਰਨ ਫ਼ਲਸਤੀਨ ਅਤੇ ਇਜ਼ਰਾਇਲ ਵਿਚਕਾਰ ਹਿੰਸਾ ਸਿਖ਼ਰ ‘ਤੇ ਪਹੁੰਚ ਗਈ ਸੀ

ਇਹ ਹਿੰਸਾ ਸ਼ਾਂਤੀਪੂਰਨ ਦੁਨੀਆ ਲਈ ਵੀ ਚਿੰਤਾ ਦਾ ਵਿਸ਼ਾ ਸੀ ਫ਼ਲਸਤੀਨ ਸਮੱਸਿਆ ਦਾ ਹਿੰਸਕ ਹੱਲ ਕਦੇ ਵੀ ਨਹੀਂ ਹੋ ਸਕਦਾ ਹਿੰਸਾ ਦੇ ਜ਼ੋਰ ‘ਤੇ ਇਜ਼ਰਾਇਲ ਨੂੰ ਡਰਾਇਆ ਨਹੀਂ ਜਾ ਸਕਦਾ ਇਜ਼ਰਾਇਲ ਨਾਲ ਸਮਝੌਤੇ ਦੀ ਕਸੌਟੀ ‘ਤੇ ਹੀ ਫ਼ਲਸਤੀਨ ਸਮੱਸਿਆ ਦਾ ਹੱਲ ਸੰਭਵ ਹੈ ਅੱਜ ਯੂਏਈ ਸਮਝੌਤੇ ਦੇ ਰਾਹ ‘ਤੇ ਆਇਆ ਹੈ ਕੱਲ੍ਹ ਹੋਰ ਅਰਬ ਸਮੂਹ ਦੇ ਦੇਸ਼ ਵੀ ਇਜ਼ਰਾਇਲ ਨਾਲ ਸਮਝੌਤੇ ਦੀ ਰਾਹ ‘ਤੇ ਆਉਣਗੇ ਇਜ਼ਰਾਇਲ ਪ੍ਰਤੀ ਅਰਬ ਸਮੂਹ ਦੇ ਦੇਸ਼ਾਂ ਦਾ ਵਧਦਾ ਰੁਝਾਨ ਅਤੇ ਬਦਲਦਾ ਨਜ਼ਰੀਆ ਦੁਨੀਆ ਦੀ ਕੂਟਨੀਤੀ ਅਤੇ ਸ਼ਾਂਤੀ ਲਈ ਮਿਸਾਲ ਬਣੇਗਾ ਇਰਾਨ, ਤੁਰਕੀ ਅਤੇ ਮਲੇਸ਼ੀਆ ਵਰਗੇ ਮੁਸਲਿਮ ਦੇਸ਼ਾਂ ਅਤੇ ਹਮਾਸ, ਹਿਜ਼ਬੁਲ ਮੁਜ਼ਾਹੀਦੀਨ, ਹੂਜੀ, ਅਲਕਾਇਦਾ ਅਤੇ ਆਈਐਸ ਵਰਗੇ ਮੁਸਲਿਮ ਅੱਤਵਾਦੀ ਸੰਗਠਨਾਂ ਦਾ ਨੈਟਵਰਕ ਅਤੇ ਇਨ੍ਹਾਂ ਦੀ ਕੱਟੜਪੰਥੀ ਮਾਨਸਿਕਤਾ ਵੀ ਕਮਜ਼ੋਰ ਹੋਵੇਗੀ
ਵਿਸ਼ਣੂਗੁਪਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.