ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੂੰ ਵਹਾਉਣਾ ਪੈ ਰਿਹਾ ਪਸੀਨਾ
ਮਾਨਸਾ (ਸੁਖਜੀਤ ਮਾਨ)। ਅੱਜ ਇੱਥੇ ਹੋਣ ਵਾਲੀ ਕਾਂਗਰਸ ਦੀ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਫੀ ਰੌਲੇ ਵਿੱਚ ਪੈ ਗਈ। ਹਲਕਾ ਮਾਨਸਾ ਤੋਂ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਿਲ ਜਿਲ੍ਹਾ ਯੂਥ ਪ੍ਰਧਾਨ ਚੁਸਪਿੰਦਰ ਸਿੰਘ ਦੇ ਸਮਰਥਕ ਵੱਡੀ ਗਿਣਤੀ ਵਿੱਚ ਆਏ। ਉਹਨਾਂ ਦੇ ਹੱਥਾਂ ਵਿੱਚ ਚੁਸਪਿੰਦਰ ਦੀਆਂ ਫੋਟੋਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਹਨ।
ਰੈਲੀ ਵਿੱਚ ਪਹਿਲਾਂ ਹੀ ਪੁੱਜੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਲੋਕਾਂ ਨੂੰ ਪੰਡਾਲ ਵਿੱਚ ਜਾ ਕੇ ਖੁਦ ਬਿਠਾਉਣ ਲਈ ਲੱਗੇ ਹੋਏ ਹਨ। ਹਾਲਾਤ ਇਹ ਬਣੇ ਹੋਏ ਨੇ ਕਿ ਵੜਿੰਗ ਵੱਲੋਂ ਮੁੱਖ ਮੰਚ ਤੋਂ ਕਿਹਾ ਜਾ ਰਿਹਾ ਕਿ “ਤੁਹਾਨੂੰ ਤੁਹਾਡੇ ਆਗੂਆਂ ਦੀ ਸਹੁੰ ਤੁਸੀਂ ਬੈਠ ਜਾਓ”। ਜਦੋਂ ਕਾਫੀ ਸਮਾਂ ਸਮਰਥਕ ਨਾ ਬੈਠੇ ਤਾਂ ਚੁਸਪਿੰਦਰ ਨੇ ਖੁਦ ਮੰਚ ਤੋਂ ਜਾ ਕੇ ਅਪੀਲ ਕੀਤੀ ਇਸ ਮਗਰੋਂ ਉਹਨਾਂ ਦੇ ਸਮਰਥਕ ਬੈਠੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ