ਰਾਹੁਲ ਲਾਲ
ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਨਿਮਰਤਾ ਨਾਲ ਲਿਪਟੇ ਸ਼ਬਦਾਂ ਅਤੇ ਸੁਚੱਜੇ ਤਰਕਾਂ ਵਾਲੇ ਆਪਣੇ ਭਾਸ਼ਣਾਂ ਨਾਲ ਵਿਰੋਧੀਆਂ ਨੂੰ ਵੀ ਮੁਰੀਦ ਬਣਾ ਲੈਣ ਵਾਲੇ ਸੁਸ਼ਮਾ ਸਵਰਾਜ ਦਾ ਸਿਆਸੀ ਸਫ਼ਰ ਨਾ ਸਿਰਫ਼ ਵਧੀਆ ਰਿਹਾ, ਸਗੋਂ ਮਾਨਵਤਾ ਨਾਲ ਭਰਪੂਰ ਰਿਹਾ ਸੁਸ਼ਮਾ ਸਵਰਾਜ ਭਾਜਪਾ ਦੀ ਇੱਕ ਅਜਿਹੀ ਹਸਤੀ ਸਨ, ਜਿਨ੍ਹਾਂ ਨਾ ਸਿਰਫ਼ ਇੱਕ ਚੰਗੇ ਬੁਲਾਰੇ ਦੇ ਤੌਰ ‘ਤੇ ਆਪਣੀ ਛਵੀ ਬਣਾਈ, ਸਗੋਂ ਉਨ੍ਹਾਂ ਨੂੰ ‘ਜਨਮੰਤਰੀ’ ਵੀ ਕਿਹਾ ਜਾਂਦਾ ਸੀ ਉਹ ਸਿਰਫ਼ ਇੱਕ ਟਵੀਟ ‘ਤੇ ਵਿਦੇਸ਼ ‘ਚ ਫਸੇ ਕਿਸੇ ਭਾਰਤੀ ਦੀ ਮੱਦਦ ਲਈ ਤੁਰੰਤ ਸਰਗਰਮ ਹੋ ਜਾਂਦੇ ਸਨ ਉਨ੍ਹਾਂ ਦੀ ਇਹ ਉਦਾਰਤਾ ਸਿਰਫ਼ ਭਾਰਤੀਆਂ ਪ੍ਰਤੀ ਹੀ ਨਹੀਂ ਸੀ, ਸਗੋਂ ਗੁਆਂਢੀ ਪਾਕਿਸਤਾਨ ਦੇ ਲੋਕਾਂ ਲਈ ਵੀ ਰਹਿੰਦੀ ਸੀ ਸੁਸ਼ਮਾ ਸਵਰਾਜ ਨੂੰ ਉਸ ਸਮੇਂ ਦੇਵਦੂਤ ਕਿਹਾ ਗਿਆ, ਜਦੋਂ ਉਨ੍ਹਾਂ ਨੇ ਸੀਮਾ ਪਾਰ ਦੁਸ਼ਮਣੀ ਨੂੰ ਨਜ਼ਰਅੰਦਾਜ ਕਰਦੇ ਹੋਏ ਇੱਕ ਪਾਕਿਸਤਾਨੀ ਲੜਕੀ ਦੀ ਮੱਦਦ ਕੀਤੀ ਸੀ 5 ਸਾਲ ਦੀ ਇਸ ਬੱਚੀ ਨੇ ਲੀਵਰ ਟਰਾਂਸਪਲਾਂਟ ਲਈ ਭਾਰਤ ਆਉਣਾ ਸੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਲਈ ਵੀਜ਼ਾ ਆਦਿ ਦਾ ਇੰਤਜ਼ਾਮ ਕੀਤਾ।
14 ਫ਼ਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਸ਼ਹਿਰ ‘ਚ ਜੰਮੀ ਸੁਸ਼ਮਾ ਸਵਰਾਜ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਵਿਦੇਸ਼ ਮੰਤਰੀ ਸਨ ਉਹ 7 ਵਾਰ ਸਾਂਸਦ ਅਤੇ 3 ਵਾਰ ਐਮਐਲਏ ਰਹਿ ਚੁੱਕੇ ਸਨ 1977 ‘ਚ ਜਦੋਂ ਉਹ 25 ਸਾਲ ਦੇ ਸਨ, ਉਦੋਂ ਉਹ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਮੰਤਰੀ ਬਣੇ 1977 ਦੀਆਂ ਆਮ ਚੋਣਾਂ ‘ਚ ਕਾਂਗਰਸ ਦੀ ਜ਼ਬਰਦਸਤ ਹਾਰ ਹੋਈ ਸੀ ਇਨ੍ਹਾਂ ਆਮ ਚੋਣਾਂ ਦੇ ਕੁਝ ਮਹੀਨੇ ਬਾਦ ਹੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਸਨ ਉਸ ਸਮੇਂ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਅੰਬਾਲਾ ਕੈਂਟ ਤੋਂ ਟਿਕਟ ਦਿੱਤੀ ਉਹ ਚੁਣੌਤੀਆਂ ਤੋਂ ਤਾਂ ਜੇਤੂ ਹੋਏ ਹੀ ਸਨ, ਨਾਲ ਹੀ 9 ਮੈਂਬਰੀ ਹਰਿਆਣਾ ਦੇ ਦੇਵੀ ਲਾਲ ਮੰਤਰੀ ਮੰਡਲ ‘ਚ ਜਗ੍ਹਾ ਬਣਾਉਣ ‘ਚ ਵੀ ਸਫ਼ਲ ਹੋਏ ਉਹ ਜਨਤਾ ਪਾਰਟੀ ਦੀ ਹਰਿਆਣਾ ਸੂਬੇ ਦੇ ਚੇਅਰਪਰਸਨ ਵੀ ਰਹੇ ਮਹਿਜ਼ ਤਿੰਨ ਸਾਲ ਬਾਦ ਜਨਤਾ ਪਾਰਟੀ ‘ਚ ਵੱਡੀ ਟੁੱਟ-ਭੱਜ ਹੋਈ ਭਜਨ ਲਾਲ ਨੇ 40 ਵਿਧਾਇਕਾਂ ਦੇ ਨਾਲ ਕਾਂਗਰਸ ਪਾਰਟੀ ਜੁਆਇਨ ਕਰ ਲਈ ਜਨਤਾ ਪਾਰਟੀ ਦੇ ਸਿਰਫ਼ 4 ਵਿਧਾਇਕਾਂ ਨੇ ਪਾਰਟੀ ਨਹੀਂ ਛੱਡੀ ਸੁਸ਼ਮਾ ਸਵਰਾਜ ਵੀ ਉਨ੍ਹਾਂ 4 ‘ਚ ਸ਼ਾਮਲ ਸਨ ਅਜਿਹੀਆਂ ਘਟਨਾਵਾਂ ਨੇ ਸੁਸ਼ਮਾ ਸਵਰਾਜ ਦੇ ਸਿਆਸੀ ਕੱਦ ਨੂੰ ਬਹੁਤ ਉੱਚਾ ਕੀਤਾ, ਜਿਸ ਤੋਂ ਬਾਦ ਫਿਰ ਰਾਜਨੀਤੀ ‘ਚ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤਰ੍ਹਾਂ ਸੁਸ਼ਮਾ ਰਾਜਨੀਤੀ ‘ਚ ਵਿਚਾਰਧਾਰਾ ਅਤੇ ਪਾਰਟੀ ਨਿਹਚਾ ਲਈ ਜਾਣੇ ਜਾਂਦੇ ਰਹੇ ਇਹ ਅੱਜ ਦੇ ਉਨ੍ਹਾਂ ਆਗੂਆਂ ਲਈ ਸ਼ੀਸ਼ੇ ਵਾਂਗ ਹੈ, ਜੋ ਦਲ ਬਦਲ ਨੂੰ ਉਤਸ਼ਾਹਿਤ ਕਰਦੇ ਹਨ ।
ਟਵੀਨ ਜ਼ਰੀਏ 80 ਹਜ਼ਾਰ ਲੋਕਾਂ ਦੀ ਮੱਦਦ ਕੀਤੀ
ਵਿਦੇਸ਼ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦਾ ਕਾਰਜਕਾਲ ਟਵੀਟ ਜ਼ਰੀਏ ਸਹਿਯੋਗ ਮੰਗਣ ਵਾਲਿਆਂ ਲਈ ਵਰਦਾਨ ਰਿਹਾ ਦੱਸ ਦੇਈਏ ਕਿ ਟਵੀਟ ‘ਤੇ 1.31 ਕਰੋੜ ਲੋਕ ਸੁਸ਼ਮਾ ਸਵਰਾਜ ਨੂੰ ਫਾਲੋ ਕਰਦੇ ਸਨ ਉਹ ਦੁਨੀਆ ਦੀਆਂ ਸਭ ਤੋਂ ਚਰਚਿਤ ਮਹਿਲਾ ਆਗੂਆਂ ‘ਚੋਂ ਇੱਕ ਸਨ ਉਨ੍ਹਾਂ ਟਵੀਟ ਦੇ ਜਰੀਏ ਲਗਭਗ 80 ਹਜ਼ਾਰ ਲੋਕਾਂ ਦੀ ਮੱਦਦ ਕੀਤੀ ਇਹੀ ਕਾਰਨ ਸੀ ਕਿ ਜੂਨ 2017 ‘ਚ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਕਿ ”ਜੇਕਰ ਤੁਸੀਂ ਮੰਗਲ ‘ਤੇ ਫਸ ਗਏ ਹੋ, ਤਾਂ ਉੱਥੇ ਵੀ ਭਾਰਤੀ ਦੂਤਾਵਾਸ ਤੁਹਾਡੀ ਮੱਦਦ ਕਰੇਗਾ” ।
ਗੰਭੀਰ ਯਮਨ ਸੰਕਟ ਦੌਰਾਨ ਲਗਭਗ 7 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ
ਵਿਦੇਸ਼ ਮੰਤਰੀ ਦੇ ਤੌਰ ‘ਤੇ ਸੁਸ਼ਮਾ ਸਵਰਾਜ ਦੀ ਸਭ ਤੋਂ ਮਹੱਤਵਪੂਰਨ ਮਨੁੱਖੀ ਉਪਲੱਬਧੀ ਯਮਨ ਸੰਕਟ ਦੌਰਾਨ ਆਪਣੀ ਨਿਗਰਾਨੀ ‘ਚ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਸੁਰੱਖਿਅਤ ਕੱਢਣ ਦੇ ਮਿਸ਼ਨ ਦੀ ਅਗਵਾਈ ਹੈ ਇਸ ਮਿਸ਼ਨ ਨੂੰ ‘ਆਪ੍ਰੇਸ਼ਨ ਰਾਹਤ’ ਦਾ ਨਾਂਅ ਦਿੱਤਾ ਗਿਆ ਸੀ ਯਮਨ ਸੰਕਟ ‘ਚ ਆਪ੍ਰੇਸ਼ਨ ਰਾਹਤ ਜ਼ਰੀਏ 4 ਹਜ਼ਾਰ 741 ਭਾਰਤੀ ਨਾਗਰਿਕਾਂ ਤੇ 48 ਦੇਸ਼ਾਂ ਦੇ 1947 ਲੋਕਾਂ ਨੂੰ ਬਚਾਇਆ ਗਿਆ ਸੀ।
ਇਹ ਇੱਕ ਅਤਿਅੰਤ ਜ਼ੋਖਿਮ ਭਰਿਆ ਆਪ੍ਰੇਸ਼ਨ ਸੀ ਇਸ ਮਾਮਲੇ ‘ਚ ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਸੀ, ਇਸਨੂੰ ਸਮਝਣ ਲਈ ਸਾਨੂੰ ਯਮਨ ਸੰਕਟ ਨੂੰ ਸਮਝਣਾ ਹੋਵੇਗਾ ਯਮਨ ਸੰਕਟ ਨੂੰ ਖੇਤਰੀ ਹੋਂਦ ਅਤੇ ਸ਼ੀਆ ਸੁੰਨੀ ਵਿਵਾਦ ਦੇ ਰੂਪ ‘ਚ ਦੇਖਿਆ ਜਾ ਸਕਦਾ ਹੈ ਯਮਨ ਸੰਕਟ ‘ਚ ਇੱਕ ਪਾਸੇ ਸ਼ੀਆ ਹੂਤੀ ਵਿਦਰੋਹੀ ਹਨ ਜਿਨ੍ਹਾਂ ਨੂੰ ਇਰਾਨ ਦਾ ਸਮੱਰਥਨ ਪ੍ਰਾਪਤ ਹੈ, ਤਾਂ ਦੂਜੇ ਪਾਸੇ ਉੱਥੋਂ ਦੇ ਰਾਸ਼ਟਰਪਤੀ ਅਬਦਾਰਾਬੂਦ ਮੰਸੂਰ ਹਾਦੀ ਹਨ ਜਿਨ੍ਹਾਂ ਨੂੰ ਸਾਊੁਦੀ ਅਰਬ ਦਾ ਸਮੱਰਥਨ ਪ੍ਰਾਪਤ ਹੈ ਅਜਿਹੇ ‘ਚ ਉੱਥੇ ਫਸੇ ਭਾਰਤੀਆਂ ਨੂੰ ਕਢਵਾਉਣ ਲਈ ਸੁਸ਼ਮਾ ਜੀ ਨੇ ਇਰਾਨ ਅਤੇ ਸਾਊੁਦੀ ਅਰਬ ਦੋਵਾਂ ਨਾਲ ਸੰਪਕਰ ਕਰਕੇ ਕੁਝ ਮਿਆਦ ਲਈ ਸੰਘਰਸ਼ ਬੰਦੀ ਕਰਾਈ ਤੇ ਪ੍ਰਭਾਵਿਤਾਂ ਨੂੰ ਬਾਹਰ ਕਢਵਾਇਆ ਇਸ ਤਰ੍ਹਾਂ ਸੁਸ਼ਮਾ ਸਵਰਾਜ ਨੇ ਸ਼ਾਨਦਾਰ ਕੂਟਨੀਤੀ ਦਾ ਪ੍ਰਯੋਗ ਕਰਦਿਆਂ ਹਜ਼ਾਰਾਂ ਲੋਕਾਂ ਨੂੰ ਯਮਨ ਸੰਕਟ ਦੌਰਾਨ ਬਾਹਰ ਕਢਵਾਇਆ ਯਮਨ ਸੰਕਟ ਦੌਰਾਨ ਸਵਰਾਜ ਨੇ ਤੁਰੰਤ ਇੱਕ ਯਮਨੀ ਮਹਿਲਾ ਸਬਾ ਸ਼ਾਵੇਸ਼ ਦੇ ਇੱਕ ਟਵੀਨ ਦਾ ਜਵਾਬ ਦਿੱਤਾ, ਜੋ ਅੱਠ ਮਹੀਨਿਆਂ ਦੇ ਭਾਰਤੀ ਬੱਚੇ ਦੇ ਨਾਲ ਉੱਥੇ ਫਸੀ ਸੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਵੀ ਸਫ਼ਲਤਾ ਪੂਰਵਕ ਸਹਿਯੋਗ ਉਪਲੱਬਧ ਕਰਵਾਇਆ ।
ਗੂੰਗੀ-ਬੋਲ਼ੀ ਗੀਤਾ ਲਈ ਮਾਂ ਬਣੀ ਸੁਸ਼ਮਾ
ਪਾਕਿਸਤਾਨ ‘ਚ ਭਟਕੀ ਗੂੰਗੀ-ਬੋਲ਼ੀ ਲੜਕੀ ਗੀਤਾ ਉਨ੍ਹਾਂ ਦੇ ਯਤਨਾਂ ਕਾਰਨ ਭਾਰਤ ਪਰਤ ਆਈ ਗੀਤਾ ਗਲਤੀ ਨਾਲ 10 ਸਾਲ ਤੋਂ ਪਾਕਿਸਤਾਨ ‘ਚ ਫਸੀ ਹੋਈ ਸੀ ਗੀਤਾ ਜਦੋਂ 11-12 ਸਾਲ ਦੀ ਸੀ, ਉਦੋਂ ਭਾਰਤ-ਪਾਕਿਸਤਾਨ ਸੀਮਾ ਕੋਲ ਪਾਕਿਸਤਾਨੀ ਰੇਂਜ਼ਰਸ ਨੂੰ ਮਿਲੀ ਸੀ ਸੁਸ਼ਮਾ ਸਵਰਾਜ ਦੇ ਹੀ ਯਤਨਾਂ ਨਾਲ 26 ਅਕਤੂਬਰ 2015 ਨੂੰ ਗੀਤਾ ਭਾਰਤ ਪਰਤੀ ਸੁਸ਼ਮਾ ਸਵਰਾਜ ਨੇ ਉਸਨੂੰ ਹਿੰਦੂਸਤਾਨ ਦੀ ਬੇਟੀ ਕਿਹਾ ਉਸਦੇ ਮਾਤਾ-ਪਿਤਾ ਨੂੰ ਲੱਭਣ ਲਈ ਉਨ੍ਹਾਂ ਨੇ ਇੱਕ ਲੱਖ ਦੇ ਇਨਾਮ ਦਾ ਐਲਾਨ ਕੀਤਾ ਉਨ੍ਹਾਂ ਨੇ ਗੀਤਾ ਲਈ ਵਰ ਲੱਭਣ ‘ਚ ਦਿਲਚਸਪੀ ਦਿਖਾਈ ।
ਕੂਟਨੀਤਿਕ ਉਪਲੱਬਧੀਆਂ: ਸੁਸ਼ਮਾ ਸਵਰਾਜ ਨੇ ਵਿਦੇਸ਼ ਨੀਤੀ ਨੂੰ ਨਾ ਸਿਰਫ਼ ਆਮ ਲੋਕਾਂ ਨਾਲ ਜੋੜਿਆ ਸਗੋਂ ਕੂਟਨੀਤਿਕ ਨਜ਼ਰੀਏ ਤੋਂ ਕਈ ਗੰਭੀਰ ਸਫ਼ਲਤਾਵਾਂ ਪ੍ਰਾਪਤ ਕੀਤੀਆਂ 2017 ‘ਚ ਡੋਕਲਾਮ ਵਿਵਾਦ ਦੌਰਾਨ ਭਾਰਤ-ਚੀਨ ਤਣਾਅ ਸਿਖ਼ਰਾਂ ‘ਤੇ ਸੀ, ਇਸ ਤਣਾਅ ਨੂੰ ਖਤਮ ਕਰਨ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਅਦਾਲਤ ‘ਚ ਜਦੋਂ ਦਲਵੀਰ ਭੰਡਾਰੀ ਦੀ ਚੋਣ ਦਾ ਮਾਮਲਾ ਸੀ, ਉਦੋਂ ਇਸ ਮਾਮਲੇ ‘ਚ ਮਹਾਂਸਭਾ ਅਤੇ ਸੁਰੱਖਿਆ ਕੌਂਸਲ ਵਿਚਕਾਰ ਮੱਤਭੇਦ ਹੋ ਗਿਆ ਸੀ ਪਰ ਆਖ਼ਰ ਜਸਟਿਸ ਭੰਡਾਰੀ ਨੂੰ ਮਹਾਂਸਭਾ ‘ਚ ਬਹੁਮਤ ਦੇ ਅੰਕੜੇ 97 ਦੇ ਮੁਕਾਬਲੇ 183 ਵੋਟਾਂ ਤੇ ਸੁਰੱਖਿਆ ਕੌਂਸਲ ‘ਚ 15 ‘ਚੋਂ 15 ਵੋਟਾਂ ਮਿਲੀਆਂ ।
ਪਰ ਸ਼ੁਰੂਆਤ ‘ਚ ਮਹਾਂਸਭਾ ਦੇ ਬਹੁਮਤ ਨੂੰ ਸੁਰੱਖਿਆ ਕੌਂਸਲ ਕੁਚਲ ਰਹੀ ਸੀ ਉਸ ਸਮੇਂ ਭਾਰਤ ਨੂੰ ਬ੍ਰਿਟੇਨ ਦੇ ਉਮੀਦਵਾਰ ਗਰੀਨਵੁੱਡ ਤੋਂ ਚੁਣੌਤੀ ਮਿਲ ਰਹੀ ਸੀ ਗਰੀਨਵੁੱਡ ਨੂੰ ਸੁਰੱਖਿਆ ਕੌਂਸਲ ‘ਚ ਬਹੁਮਤ ਪ੍ਰਾਪਤ ਹੋ ਰਿਹਾ ਸੀ, ਜਦੋਂਕਿ ਦਲਵੀਰ ਭੰਡਾਰੀ ਨੂੰ ਮਹਾਂਸਭਾ ‘ਚ ਅਜਿਹੇ ‘ਚ ਸੁਸ਼ਮਾ ਸਵਰਾਜ ਦੀ ਵਿਸ਼ੇਸ਼ ਕੂਟਨੀਤੀ ਕਾਰਨ ਬ੍ਰਿਟੇਨ ਦੇ ਉੱਪਰ ਵਪਾਰਕ ਦਬਾਅ ‘ਚ ਵਾਧਾ ਹੋਇਆ ਅਤੇ ਬ੍ਰਿਟੇਨ ਨੇ ਆਖ਼ਰ ਉਮੀਦਵਾਰੀ ਵਾਪਸ ਲੈ ਲਈ।
ਤਿੰਨ ਨਿਰਯਾਤ ਕੰਟਰੋਲ ਵਿਵਸਥਾਵਾਂ ‘ਚ ਭਾਰਤ ਦਾ ਪ੍ਰਵੇਸ਼:
ਅਮਰੀਕਾ ਦੇ ਨਾਲ ਪਰਮਾਣੂ ਕਰਾਰ ਤੋਂ ਬਾਦ ਭਾਰਤ 4 ਨਿਰਯਾਤ ਕੰਟਰੋਲ ਵਿਵਸਥਾਵਾਂ ਨਾਲ ਜੁੜਨਾ ਚਾਹ ਰਿਹਾ ਸੀ ਉਹ ਨਿਰਯਾਤ ਕੰਟਰੋਲ ਵਿਵਸਥਾਵਾਂ ਦੁਨੀਆ ਦੇ ਏਲਿਟ ਕਲੱਬ ਦੇ ਰੂਪ ‘ਚ ਜਾਣੀਆਂ ਜਾਂਦੀਆਂ ਹਨ ਇਨ੍ਹਾਂ ਚਾਰ ਵਿਵਸਥਾਵਾਂ ਦੇ ਨਾਂਅ ਹਨ- ਵਾਸੇਨਾਰ ਵਿਵਸਥਾ, ਅਸਟਰੇਲੀਆ ਸਮੂਹ, ਐਮਟੀਸੀਆਰ ਤੇ ਐਨਐਸਜੀ ਸੁਸ਼ਮਾ ਜੀ ਦੇ ਯਤਨਾਂ ਨਾਲ ਭਾਰਤ ਉਪਰੋਕਤ ਚਾਰੇ ਨਿਰਯਾਤ ਸਮੂਹਾਂ ‘ਚੋਂ ਤਿੰਨ ਦਾ ਮੈਂਬਰ ਬਣ ਚੁੱਕਾ ਹੈ 27 ਜੂਨ 2016 ਨੂੰ ਭਾਰਤ ਐਮਟੀਸੀਆਰ ਦਾ 35ਵਾਂ ਪੂਰਨ ਮੈਂਬਰ ਬਣਿਆ ।
ਦਸੰਬਰ 2017 ‘ਚ ਭਾਰਤ ਪ੍ਰਸਿੱਧ ‘ਵਾਸੇਨਾਰ ਅਰੇਂਜਮੈਂਟ’ ਦਾ ਮੈਂਬਰ ਬÎਣਿਆ
ਇਹ ਸੰਗਠਨ ਪਰੰਪਰਾਗਤ ਹਥਿਆਰਾਂ, ਵਸਤੂਆਂ ਤੇ ਤਕਨੀਕ ਦੇ ਲੈਣ-ਦੇਣ, ਨਿਰਯਾਤ ਤੇ ਦੋਹਰੀ ਵਿਵਸਥਾ ਨੂੰ ਕੰਟਰੋਲ ਰੱਖਦਾ ਹੈ ਇਸ ‘ਚ ਸ਼ਾਮਲ ਹੋਣ ਕਾਰਨ ਭਾਰਤ ਦੇ ਸਪੇਸ ਪ੍ਰੋਗਰਾਮਾਂ ਲਈ ਉਚ ਪੱਧਰੀ ਤਕਨੀਕ ਦੇ ਸਰਲ ਆਦਾਨ-ਪ੍ਰਦਾਨ ਦੀ ਸੁਵਿਧਾ ਰਹੀ 19 ਜਨਵਰੀ 2018 ਨੂੰ ਭਾਰਤ ਰਸਮੀ ਤੌਰ ‘ਤੇ ਅਸਟਰੇਲੀਆ ਸਮੂਹ ਦਾ ਮੈਂਬਰ ਬÎਣ ਗਿਆ ਹੈ ਭਾਰਤ ਇਸ ਸਮੂਹ ਦਾ 43ਵਾਂ ਮੈਂਬਰ ਬਣਿਆ ਸੀ ਅਸਟਰੇਲੀਆ ਗਰੁੱਪ ਉਨ੍ਹਾਂ ਦੇਸ਼ਾਂ ਦਾ ਸਹਿਕਾਰੀ ਤੇ ਸਵੈ-ਇੱਛੁਕ ਸਮੂਹ ਹੈ, ਜੋ ਸਮੱਗਰੀਆਂ, ਉਪਕਰਨਾਂ ਤੇ ਤਕਨੀਕ ਦੇ ਨਿਰਯਾਤ ਨੂੰ ਕੰਟਰੋਲ ਕਰਦੇ ਹਨ ਇਨ੍ਹਾਂ ਸਭ ਤੋਂ ਇਲਾਵਾ ਸੁਸ਼ਮਾ ਸਵਰਾਜ ਨੇ ਭਾਰਤੀ ਰਾਜਨੀਤੀ ‘ਚ ਵੱਖ-ਵੱਖ ਮਾਮਲਿਆਂ ‘ਚ ਨਵੇਂ ਮਾਪਦੰਡ ਸਥਾਪਤ ਕੀਤੇ 2009 ਤੋਂ 2014 ਤੱਕ ਆਗੂ ਵਿਰੋਧੀ ਧਿਰ ਦੇ ਰੂਪ ‘ਚ ਉਨ੍ਹਾਂ ਦੀ ਭੂਮਿਕਾ ਹੋਵੇ ਜਾਂ 1999 ‘ਚ ਕਰਨਾਟਕ ਦੇ ਬੇੱਲਾਰੀ ਦੀ ਚੋਣ ਲੜਨਾ, ਇਨ੍ਹਾਂ ਸਾਰਿਆਂ ਲਈ ਨਾ ਸਿਰਫ਼ ਉਨ੍ਹਾਂ ਨੇ ਸੰਘਰਸ਼ ਕੀਤਾ ਸਗੋਂ ਸਿਆਸੀ ਸ਼ਾਲੀਨਤਾ ਨੂੰ ਵੀ ਅਦਭੁੱਤ ਰੂਪ ‘ਚ ਪ੍ਰਗਟ ਕੀਤਾ ਸੁਸ਼ਮਾ ਜੀ ਦੇ ਜਾਣ ਨਾਲ ਭਾਰਤੀ ਰਾਜਨੀਤੀ ਨੂੰ ਜੋ ਨੁਕਸਾਨ ਹੋਇਆ ਹੈ, ਉਸਦੀ ਭਰਪਾਈ ਸ਼ਾਇਦ ਹੀ ਹੋ ਸਕੇ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।