ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home ਸੂਬੇ ਪੰਜਾਬ ਇੰਗਲੈਂਡ ਦੇ ਮਿ...

    ਇੰਗਲੈਂਡ ਦੇ ਮਿਊਜੀਅਮ ‘ਚ ਸਜੇਗੀ ਭਾਰਤ ਦੀ ‘ਸੁਰੀਲੀ’

    ਬਲਧੀਰ ਮਾਹਲਾ ਨੇ ਬਣਾਈ ਵਾਇਲਨ ਦੇ ਸੁਰ ਲਗਾਉਣ ਵਾਲੀ ਨਿਵੇਕਲੀ ਤੂੰਬੀ

    • ਵਿਸ਼ਵ ਪੱਧਰ ਦੇ ਮੁਕਾਬਲਿਆਂ ‘ਚ ‘ਸੁਰੀਲੀ’ ਨੇ ਹਾਸਲ ਕੀਤਾ ਦੂਸਰਾ ਸਥਾਨ
    ਫਰੀਦਕੋਟ, (ਸੂਰਜ ਪ੍ਰਕਾਸ਼) ਅਜੋਕੇ ਦੌਰ ‘ਚ ਚੱਲ ਰਹੇ ਕਲਾਕਾਰਾਂ ਦੇ ਗਾਣੇ ਸਰੋਤਿਆਂ ਦੇ ਮਨਾਂ ‘ਚ ਸਿਰਫ ਚੰਦ ਕੁ ਦਿਨ ਰਾਜ ਕਰਦੇ ਹਨ ਪਰ ਇਸ ਦੇ ਉਲਟ ਘੱਤਰ ਦੇ ਦਹਾਕੇ ਵਾਲੇ ਕਲਾਕਾਰਾਂ ਦੇ ਗਾਣੇ ਅੱਜ ਵੀ ਸਾਡੇ ਮਨਾਂ ਨੂੰ ਮੋਹ ਲੈਂਦੇ ਹਨ ਉਨ੍ਹਾਂ ਦੀ ਕਲਾਕਾਰਾਂ ‘ਚੋਂ ਇੱਕ ਹੈ ਬਲਧੀਰ ਮਾਹਲਾ, ਜਿਸ ਨੇ ਉਸ ਸਮੇਂ ਆਪਣੀ ਹੈਸੀਅਤ ਮੁਤਾਬਕ ਗਾਉਣਾ ਸ਼ੁਰੂ ਕਰਕੇ ਚੋਟੀ ਦੇ ਕਲਾਕਾਰਾਂ ਵਿੱਚ ਆਪਣਾ ਨਾਮ ਚਮਕਾ ਦਿੱਤਾ ਵੱਖ-ਵੱਖ ਦੇਸ਼ਾਂ ਵਿੱਚ ਹੋਣ ਵਾਲੇ ਸੰਗੀਤਕ ਮੁਕਾਬਲਿਆਂ ਵਿੱਚ ਭਾਰਤ ਦਾ ਨੁਮਾਇੰਦਾ ਬਣਕੇ ਸ਼ਮੂਲੀਅਤ ਕਰ ਚੁੱਕੇ ਇਸ ਕਾਲਾਕਾਰ ਨੇ ਉਨ੍ਹਾਂ ਕਲਾਕਾਰਾਂ ਦੇ ਬਰਾਬਰ ‘ਕੁੱਕੂ ਰਾਣਾ ਰੋਂਦਾ ਮਾਂ ਦਿਆ ਸੁਰਜਣਾ’ ‘ਤੇ ਹੋਰ ਪ੍ਰਸਿੱਧ ਗੀਤ ਗਾ ਕੇ ਸਰੋਤਿਆਂ ਦੀ ਝੋਲੀ ਪਾਏ ਜੋ ਅੱਜ ਵੀ ਸਾਡੇ ਦਿਲਾਂ ‘ਤੇ ਰਾਜ ਕਰ ਰਹੇ ਹਨ।

    ਇਹ ਵੀ ਪੜ੍ਹੋ : ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਅਣਗੌਲਿਆ ਪੱਖ

    ਲੰਬੇ ਸਮੇਂ ਤਕ ਕਾਲਾ ਪੀਲੀਆ (ਹੈਪੇਟਾਈਟਿਟਸ ਸੀ) ਨਾਲ ਪੀੜਿਤ ਰਹੇ। ਇਸ ਕਲਾਕਾਰ ਨੇ ਹੁਣ ਦੁਬਾਰਾ ਆਪਣੇ ਸ਼ੌਂਕ ਅਤੇ ਹੁਣ ਦੇ ਕਲਾਕਾਰਾਂ ਵੱਲੋਂ ਵਿਸਾਰੇ ਗਏ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਗੀਤ ਅਤੇ ਸਾਜ਼ ਸਰੋਤਿਆਂ ਨੂੰ ਦੇਣ ਦਾ ਅਹਿਦ ਕੀਤਾ ਹੈ ਜਿਸ ਵਿੱਚ ਉਸ ਵੱਲੋਂ ਇੱਕ ਅਨੋਖੀ ਤੂੰਬੀ  ਸੁਰੀਲੀ 2016 ਆਪਣੇ ਹੱਥਾਂ ਨਾਲ ਤਿਆਰ ਕੀਤੀ ਹੈ ਜੋ ਕੇ ਲੰਡਨ ਦੇ ਮਿਊਜ਼ੀਅਮ ਵਿੱਚ ਜਲਦ ਹੀ ਸਸ਼ੋਭਿਤ ਕੀਤੀ ਜਾ ਰਹੀ ਹੈ ਇਸ ਤੂੰਬੀ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਤੂੰਬੀ ਦੇ ਨਾਲ ਨਾਲ ਵੋਇਲਿਨ ਵੀ ਵਜਦੀ ਹੈ ਅਤੇ ਇਸ ਤੂੰਬੀ ਦੀਆ ਤਾਰਾ ਵੀ ਕਈ ਹਨ  ਹਾਲ ਹੀ ਵਿਚ ਹੋਏ ਮੁਕਾਬਲਿਆਂ ਵਿੱਚ ਇਸ ‘ਸੁਰੀਲੀ’ ਨਾਮ ਦੀ ਤੂੰਬੀ ਵਿਸ਼ਵ ਭਰ ਵਿੱਚੋ ਦੂਸਰੇ ਸਥਾਨ ਤੇ ਰਹੀ ਹੈ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਬਲਧੀਰ ਮਾਹਲਾ ਨੇ ‘ਸੁਰੀਲੀ’ ਬਾਰੇ ਓਹਨਾ ਦੱਸਿਆ ਕਿ ਇਹ ਬਹੁਤ ਹਲਕੀ ਹੈ ਇਸ ਤੂੰਬੀ ਦੀ ਖਾਸੀਅਤ ਇਹ ਹੈ ਕਿ ਇਸ ਤੂੰਬੀ ‘ਚ ਚਾਰ ਤਾਰਾਂ ਹਨ ਜਿਸ ਤੋਂ ਵਾਈਲਨ ਦੇ ਸੁਰ ਵੀ ਲਾਗਏ ਜਾ ਸਕਦੇ ਨੇ ਇਸ ਤੂੰਬੀ ਵਿਚ ਕੋਡਲਿਸ ਮਾਇਕ ਹੈ ਜਿਸ ਨੂੰ 150 ਮੀਟਰ ਦੀ ਦੂਰੀ ਤੋਂ ਵੀ ਸੁਰ ਦੇ ਸਕਦੀ ਹੈ ਅਤੇ ਓਨਾ ਵਲੋਂ ਤਿਆਰ ਕੀਤੀ ਇਹ ਨਵੇਕਲੀ ਤੂੰਬੀ ‘ਸੁਰੀਲੀ’ ਇੰਗਲੈਂਡ ਦੇ ਮਿਊਜ਼ੀਅਮ ਚ ਸਸ਼ੋਭਿਤ ਹੋਵੇਗੀ ।

    LEAVE A REPLY

    Please enter your comment!
    Please enter your name here