ਸੂਰਜਕੁੰਡ ਮੇਲੇ ‘ਚ ਸੁਨਾਰੀਆ ਜੇਲ੍ਹ ਦੀਆਂ ਬਣੀਆਂ ਚੀਜ਼ਾਂ ਛਾਈਆਂ

Surajkund, Mela, Sunaria

ਸੁਨਾਰੀਆ ਜੇਲ੍ਹ ਤੋਂ ਬਣ ਕੇ ਆਏ ਸਮਾਨ ਨੂੰ ਇੱਕ ਹੀ ਵਿਅਕਤੀ ਨੇ ਖਰੀਦਿਆ

ਫਰੀਦਾਬਾਦ (ਰਾਜਿੰਦਰ ਦਹੀਆ ) | ਸੂਰਜਕੁੰਡ ਮੇਲੇ ਦੇ ਸਟਾਲ ਨੰਬਰ 919 ‘ਤੇ ਜਿੱਥੇ ਹਰਿਆਣਾ ਦੀਆਂ ਕੁੱਲ 19 ਜੇਲ੍ਹਾਂ ‘ਚੋਂ 14 ਜੇਲ੍ਹਾਂ  ‘ਚ ਸਜ਼ਾਯਾਫਤਾ ਕੈਦੀਆਂ ਵੱਲੋਂ ਬਣਾਏ ਉਤਪਾਦਾਂ ਨੂੰ ਫਰੀਦਾਬਾਦ ਜੇਲ੍ਹ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਲਾ ਕੇ ਵੇਚਿਆ ਜਾ ਰਿਹਾ ਹੈ ਇਸ ਦੌਰਾਨ ਇਨ੍ਹਾਂ 14 ਜੇਲ੍ਹਾਂ ‘ਚੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਕੈਦੀਆਂ ਵੱਲੋਂ ਬਣਾਏ ਗਏ ਉਤਪਾਦਾਂ ਨੂੰ ਇੱਕ ਹੀ ਵਿਅਕਤੀ ਵੱਲੋਂ ਖਰੀਦ ਲੈਣ?ਦਾ ਪਤਾ ਲੱਗਿਆ ਹੈ ਇਸ ਨੂੰ ਅਸੀਂ ਜੇਕਰ ਮਨੁੱਖੀ ਪਹਿਲੂ ਤੋਂ ਵੇਖਦੇ ਹਾਂ ਤਾਂ ਇਸ ਨੂੰ ਭਾਵਨਾਤਮਕ ਖਰੀਦਦਾਰੀ ਕਹਿਣਾ ਗਲਤ ਨਹੀਂ ਹੋਵੇਗਾ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸੁਨਾਰੀਆ ਜੇਲ੍ਹ ਦੇ ਬਣੇ ਹੋਏ ਸਾਰੇ ਸਮਾਨ ਨੂੰ ਇਕੱਠੇ ਹੀ ਕਿਸੇ ਨੇ ਖਰੀਦਿਆ ਹੈ ਸੂਰਜਕੁੰਡ ਮੇਲੇ ‘ਚ ਲੱਗੀ ਜੇਲ੍ਹ ਸਟਾਲ ਜਿੱਥੇ ਹਰਿਆਣਾ ਦੀਆਂ 14 ਜੇਲ੍ਹਾਂ ਤੋਂ ਸਮਾਨ ਇੱਥੇ ਲਿਆਂਦਾ ਗਿਆ ਹੈ ਤੇ ਇਸ ਨੂੰ ਵੇਚਣ ਲਈ ਰੱਖਿਆ ਗਿਆ ਹੈ, ‘ਚੋਂ ਫਰੀਦਾਬਾਦ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਸੁਨਾਰੀਆ ਜੇਲ੍ਹ ਤੋਂ ਆਇਆ ਹਜ਼ਾਰਾਂ ਰੁਪਏ ਦਾ ਸਾਰਾ ਸਮਾਨ ਖਰੀਦ ਲਿਆ
ਸੋਨੂੰ ਕੁਮਾਰ ਅਨੁਸਾਰ ਉਹ ਮੇਲਾ ਘੁੰਮਣ ਆਇਆ ਸੀ ਤੇ ਇੱਥੇ ਆ ਕੇ ਉਸ ਨੇ ਵੇਖਿਆ ਕਿ ਇੱਥੇ ਸੁਨਾਰੀਆ ਜੇਲ੍ਹ ਤੋਂ ਵੀ ਸਮਾਨ ਆਇਆ ਹੋਇਆ ਹੈ ਤੇ ਉਨ੍ਹਾਂ ਦੀ ਆਸਥਾ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਸੰਤ ਜੀ ਨਾਲ ਜੁੜੀ ਹੋਈ ਹੈ, ਇਸ ਲਈ ਉਸ ਨੇ ਇਹ ਸਾਰਾ ਸਮਾਨ ਖਰੀਦਿਆ ਹੈ ਜੇਲ੍ਹ ਕਰਮਚਾਰੀ ਲਲਿਤ ਨੇ ਦੱਸਿਆ ਕਿ ਫਰੀਦਾਬਾਦ ਤੋਂ ਸੋਨੂੰ ਕੁਮਾਰ ਨਾਂਅ ਦੇ ਵਿਅਕਤੀ ਨੇ ਸੁਨਾਰੀਆ ਜੇਲ੍ਹ ਦਾ ਸਾਰਾ ਸਮਾਨ ਖਰੀਦਿਆ ਹੈ ਸਮਾਨ ‘ਚ ਕੁਰਸੀਆਂ, ਵੇਲਣਾ, ਫਰੂਟ, ਟੋਕਰੀ, ਪੀੜ੍ਹੀ ਅਤੇ ਸਟੂਲ ਸ਼ਾਮਲ ਹਨ ਤੇ ਇਹ ਲਗਭਗ ਸੱਠ ਹਜ਼ਾਰ ਰੁਪਏ ਦਾ ਸਮਾਨ ਸੀ ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ‘ਚ ਅਜਿਹੀ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਵਿਅਕਤੀ ਨੇ ਇੰਨਾ ਸਾਰਾ ਸਮਾਨ ਖਰੀਦਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।