ਮੰਦਰ ਦੇ ਚੰਦੇ ’ਚ ਲੁੱਟ ਦੀ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਹੋਵੇ ਜਾਂਚ : ਕਾਂਗਰਸ

ਲੱਖਾਂ ਦੀ ਜ਼ਮੀਨ ਰਾਮ ਮੰਦਰ ਟਰੱਸਟ ਨੂੰ ਕਰੋੜਾਂ ’ਚ ਵੇਚੀ ਜਾ ਰਹੀ ਹੈ

ਨਵੀਂ ਦਿੱਲੀ । ਕਾਂਗਰਸ ਨੇ ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਲਈ ਮਿਲੇ ਚੰਦੇ ਦੀ ਰਾਸ਼ੀ ’ਚ ਲੁੱਟ ਦਾ ਦੋਸ਼ ਲਾਉਂਦਿਆਂ ਇਸ ਨੂੰ ‘ਰਾਮਧ੍ਰੋਹ’ ਕਰਾਰ ਦਿੱਤਾ ਤੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ’ਚ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਐਤਵਾਰ ਨੂੰ ਪ੍ਰੈੱਸ ਕਾਨਫੰਰਸ ’ਚ ਕਿਹਾ ਕਿ ਰਾਮ ਮੰਦਰ ਦੇ ਨਾਂਅ ’ਤੇ ਇਕੱਠੇ ਚੰਦੇ ’ਚ ਲੁੱਟ ਦੀ ਰੋਜ਼ਾਨਾ ਖਬਰਾਂ ਆ ਰਹੀਆਂ ਹਨੇ ਤੇ ਉਸ ’ਚ ਖੁਲਾਸਾ ਹੋ ਰਿਹਾ ਹੈ ਕਿ ਲੱਖਾਂ ਦੀ ਜ਼ਮੀਨ ਰਾਮ ਮੰਦਰ ਟਰੱਸਟ ਨੂੰ ਕਰੋੜਾਂ ’ਚ ਵੇਚੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ’ਚ ਇਸ ਸਾਲ 20 ਫਰਵਰੀ ਨੂੰ ਸਿਰਫ਼ 20 ਲੱਖ ਰੁਪਏ ’ਚ ਖਰੀਦੀ ਗਈ ਜ਼ਮੀਨ ਮੰਦਰ ਨਿਰਮਾਣ ਲਈ 20 ਮਈ ਨੂੰ ਦੋ ਪੰਜ ਕਰੋੜ ਰੁਪਏ ’ਚ ਵੇਚੀ ਜਾਂਦੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ 79 ਦਿਨਾਂ ’ਚ ਅਯੁੱਧਿਆ ’ਚ ਇਸ ਸੌਦੇ ’ਚ ਜ਼ਮੀਨ ਦੀ ਕੀਮਤ ਤਿੰਨ ਲੱਖ ਰੁਪਏ ਰੋਜ਼ਾਨਾ ਦੀ ਦਰ ਨਾਲ ਵਧਦੀ ਹੈ। ਇਸ ਤੋਂ ਪਹਿਲਾਂ ਇੱਕ ਖੁਲਾਸਾ ਹੋਇਆ ਹੈ ਜਿਸ ’ਚ ਦੋ ਕਰੋੜ ਰੁਪਏ ਦੀ ਜ਼ਮੀਨ ਕੁਝ ਹੀ ਮਿੰਟਾਂ ’ਚ 18.5 ਕਰੋੜ ਰੁਪਏ ’ਚ ਵੇਚ ਦਿੱਤੀ ਜਾਂਦੀ ਹੈ ਬੁਲਾਰੇ ਨੇ ਕਿਹਾ ਕਿ ਕੇਂਦਰ ਤੇ ਉੱਤਰ ਪ੍ਰਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਰਾਮ ਦੇ ਨਾਂਅ ਨਾਲ ਕੀਤੀ ਗਈ ਇਹ ਲੁੱਟ ‘ਰਾਮਧ੍ਰੋਹ’ ਹੈ ਤੇ ਮੰਦਰ ਨਿਰਮਾਣ ਲਈ ਚੰਦੇ ਦੇ ਪੈਸਿਆਂ ’ਚ ਕਿੰਨੀ ਹੇਰਾਫਰੀ ਹੋਈ ਹੈ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਤੁਰੰਤ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।