ਮਹਾਂਰਾਸ਼ਟਰ ’ਚ ਪੰਚਾਇਤੀ ਉਪ ਚੋਣਾਂ ’ਤੇ ਰੋਕ ਤੋਂ ‘ਸੁਪਰੀਮ’ ਇਨਕਾਰ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮਹਾਂਰਾਸ਼ਟਰ ’ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁਲਤਵੀ ਕਰਨ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ ਜਸਟਿਸ ਏ. ਐਮ. ਖਾਨਵਿਲਕਰ ਦੀ ਅਗਵਾਈ ਵਾਲੀ ਬੈਂਚ ਨੇ ਸੂਬਾ ਚੋਣ ਕਮਿਸ਼ਨ ਨੂੰ ਕੋਰੋਨਾ ਪ੍ਰੋਟੋਕਾਲ ਦੇ ਅਨੁਸਾਰ ਤੇ ਲਾਕਡਾਊਨ ਦੀ ਹਾਲਾਤਾਂ ਦਾ ਧਿਆਨ ਰੱਖਦਿਆਂ ਨਵੇੀਂਆਂ ਚੋਣਾਂ ਕਰਵਾਉਣ ਦੀ ਇਜ਼ਾਜਤ ਦਿੱਤੀ ।
ਜਸਟਿਸ ਖਾਨਵਿਲਕਰ ਨੇ ਕਿਹਾ ਕਿ ਕਮਿਸ਼ਨ ਨੂੰ ਸੰਵਿਧਾਨ ਤੇ ਵਿਧੀ ਦੁਆਰਾ ਇਹ ਸੰਵਿਧਾਨਿਕ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਇੱਕ ਨਿਸ਼ਚਿਤ ਸਮਾਂ ਹੱਦ ਅੰਦਰ ਚੋਣਾਂ ਕਰਾਉਣ ਜ਼ਿਕਰਯੋਗ ਹੈ ਕਿ ਰਾਖਵਾਂਕਰਨ ਦੀ 50 ਫੀਸਦੀ ਦੀ ਵੱਧ ਹੱਦ ਦੀ ਉਲੰਘਣਾ ਕਾਰਨ ਪੰਜ ਜ਼ਿਲ੍ਹਿਆਂ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਇਸ ਦੇ ਤਹਿਤ ਆਉਣ ਵਾਲੀ 33 ਪੰਚਾਇਤ ਕਮੇਟੀਆਂ ਦੀਆਂ ਸੀਟਾਂ ਖਾਲੀਆਂ ਹੋਈਆਂ ਸਨ ਜਿਨ੍ਹਾਂ ’ਤੇ ਉਪ ਚੋਣਾਂ ਕਰਵਾਉਣੀਆਂ ਹਨ ਪਰ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਨੂੰ ਅਧਾਰ ਬਣਾ ਕੇ ਉਪ ਚੋਣਾਂ ਤੇ ਛੇ ਮਹੀਨਿਆਂ ਲਈ ਰੋਕ ਲਾਉਣ ਦੀ ਅਪੀਲ ਸੁਪਰੀਮ ਕੋਰਟ ਨੂੰ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।