ਸੁਪਰੀਮ ਕੋਰਟ ਨੇ ਫਿਊਚਰ-ਅਮੇਜਨ ’ਤੇ ਦਿੱਲੀ ਹਾਈਕੋਰਟ ਦਾ ਫੈਸਲਾ ਕੀਤਾ ਰੱਦ

Petition in Supreme Court Sachkahoon

ਸੁਪਰੀਮ ਕੋਰਟ (Supreme Court) ਨੇ ਫਿਊਚਰ-ਅਮੇਜਨ ’ਤੇ ਦਿੱਲੀ ਹਾਈਕੋਰਟ ਦਾ ਫੈਸਲਾ ਕੀਤਾ ਰੱਦ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਅਮੇਜਨ ਖਿਲਾਫ ਫਿਊਚਰ ਗਰੁੱਪ ਨਾਲ ਜੁੜੇ ਵਿਵਾਦਾਂ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਦੇ ਪਿਛਲੇ ਸਾਰੇ ਆਦੇਸ਼ਾਂ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ ਤੇ ਉਨਾਂ ’ਤੇ ਮੁੜ ਵਿਚਾਰ ਕਰਨ ਦਾ ਆਦੇਸ਼ ਦਿੱਤਾ। ਚੀਫ ਜਸਟਿਸ ਐਨ. ਵੀ. ਰਮਨਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਰਿਲਾਇੰਸ-ਫਿਊਚਰ ਸੌਦੇ ਦੇ ਖਿਲਾਫ ਦਿੱਲੀ ਹਾਈਕੋਰਟ ਦੇ ਆਦੇਸ਼ ਨੂੰ ਵਾਜਬ ਦੱਸਿਦਿਆਂ ਉਨਾਂ ਨੂੰ ਰੱਦ ਕਰ ਦਿੱਤਾ ਤੇ ਉਸ ਨੂੰ (ਦਿੱਲੀ ਹਾਈਕੋਰਟ) ਨੂੰ ਸਬੰਧਿਤ ਮਾਮਲਿਆਂ ਦੇ ਸਾਰੇ ਪਹਿਲੂਆਂ ਦੇ ਗੁਣ-ਦੋਸ਼ ਦੇ ਆਧਾਰ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਕਿਹਾ ਹੈ। ਸੁਪਰੀਟ ਕੋਰਟ ’ਚ ਸਬੰਧਿਤ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 11 ਜਨਵਰੀ 2022 ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਫਿਊਚਰ ਕੂਪਨ ਪ੍ਰਾਈਵੇਟ ਲਿਮਿਟਡ (ਐਫਸੀਪੀਐਲ) ਤੇ ਫਿਊਚਰ ਰਿਟੇਲ ਨੇ ਦਿੱਲੀ ਹਾਈ ਕੋਰਟ ਦੇ 29 ਅਕਤੂਬਰ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ’ਚ ਫਿਊਚਰ ਰਿਟੇਲ ਦੀ ਅਪੀਲ ’ਤੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਊਚਰ ਗਰੁੱਪ ਨੇ ਸਿੰਗਾਪੁਰ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਸੈਂਟਰ ਦੇ 25 ਅਕਤੂਬਰ 2020 ਦੇ ਐਂਮਰਜੰਸੀ ਆਰਬੀਟ੍ਰੇਟਰ ਐਵਾਰਡ ਨੂੰ ਲਾਗੂ ਕਰਨ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਸਿੰਗਾਪੁਰ ਇੰਟਰਨੈਸ਼ਨਲ ਆਰਬੀਟ੍ਰੇਸ਼ਨ ਨੇ 23 ਅਕਤੂਬਰ ਨੂੰ ਸਹੀ ਠਹਿਰਾਇਆ ਸੀ। ਦਿੱਲੀ ਹਾਈਕੋਰਟ ਨੇ ਪਿਛਲੇ ਸਾਲ ਦੋ ਫਰਵਰੀ ਨੂੰ ਫਿਊਚਰ ਗਰੁੱਪ ਨੂੰ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਨਾਲ ਪ੍ਰਸਤਾਵਿਤ 24,713 ਕਰੋੜ ਰੁਪਏ ਦੇ ਸੌਦੇ ਸਬੰਧੀ ਆਪਣਾ ਫੈਸਲਾ ਆਉਣ ਤੱਕ ਵਿਵਸਥਾ ਬਣਾਈ ਰੱਖਣ ਦਾ ਆਦੇਸ਼ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ