ਰੱਦ ਨਹੀਂ ਹੋਵੇਗੀ 12 ਸਤੰਬਰ ਦੀ ਨੀਟ-ਯੂਜੀ ਪ੍ਰੀਖਿਆ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਐਮਬੀਬੀਐਸ ਅਤੇ ਇਸ ਦੇ ਬਰਾਬਰ ਵੱਖ-ਵੱਖ ਚਿਕਿਤਸਾ ਸਿਲੇਬਸਾਂ ਲਈ 12 ਸਤੰਬਰ ਨੂੰ ਹੋਣ ਵਾਲੀ ‘ਨੀਟ-ਯੂਜੀ’ ਪ੍ਰੀਖਿਆ ਰੱਦ ਨਹੀਂ ਕੀਤੀ ਜਾਵੇਗੀ ਜਸਟਿਸ ਐਲ. ਨਾਗੇਸ਼ਵਰ ਰਾਓ ਅਤੇ ਬੀ.ਆਰ.ਗਵਈ ਦੇ ਬੈਂਚ ਨੇ ਪ੍ਰੀਖਿਆ ਰੱਦ ਕਰਨ ਦੀ ਮੰਗ ਕਰਨ ਵਾਲੀ ਰਿੱਟ ਪਟੀਸ਼ਨ ਨੂੰ ਮਹੱਤਵਹੀਣ ਦੱਸਦਿਆਂ ਇਸ ਨੂੰ ਖਾਰਜ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਪ੍ਰੀਖਿਆ ’ਚ ਕਦਾਚਾਰ ਨਾਲ ਸਬੰਧਤ ਸਿਰਫ ਪੰਜ ਮਾਮਲੇ ਦਰਜ ਕੀਤੇ ਜਾਣ ਕਾਰਨ ਅਸੀਂ ਉਸ ਪ੍ਰੀਖਿਆ ਨੂੰ ਰੱਦ ਕਰਨ ਦਾ ਆਦੇਸ਼ ਨਹੀਂ ਦੇ ਸਕਦੇ, ਜਿਸ ’ਚ ਲਗਭਗ ਸਾਢੇ ਸੱਤ ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।
ਬੈਂਚ ਨੇ ਸੁਣਵਾਈ ਦੀ ਸ਼ੁਰੂਆਤ ’ਚ ਇਸ ਪਟੀਸ਼ਨ ਦੇ ਮਹੱਤਵ ’ਤੇ ਸਵਾਲ ਖੜੇ ਕੀਤੇ ਅਦਾਲਤ ਨੇ ਸੁਣਵਾਈ ਦੀ ਸ਼ੁਰੂਆਤ ’ਚ ਇਸ ਪਟੀਸ਼ਨ ਨੂੰ ਗੈਰ ਜ਼ਰੂਰੀ ਕਰਾਰ ਦਿੰਦਿਆਂ ਪੰਜ ਲੱਖ ਰੁਪਏ ਜ਼ੁਰਮਾਨਾ ਕਰਨ ਦਾ ਸੰਕੇਤ ਦਿੱਤਾ ਸੀ ਪਰ ਬਾਅਦ ’ਚ ਕਿਹਾ ਕਿ ਇਹ ਰਾਸ਼ੀ ਉਸ ਵਕੀਲ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ ਜਿਸ ਨੇ ਇਸ ਪਟੀਸ਼ਨ ਲਈ ਗਲਤ ਸਲਾਹ ਦਿੱਤੀ ਸੀ।
ਪਟੀਸ਼ਨ ’ਚ ਕਿਹਾ ਗਿਆ ਸੀ ਕਿ 12 ਸਤੰਬਰ 2021 ਨੂੰ ਹੋਈ ਨੀਟ ਦੀ ਪ੍ਰੀਖਿਆ ’ਚ ਘਪਲਾ ਕੀਤਾ ਗਿਆ ਸੀ ਅਤੇ ਇਸ ਮਾਮਲੇ ’ਚ ਪੰਜ ਮਾਮਲੇ ਦਰਜ ਕੀਤੇ ਗਏ ਹਨ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਟੀਸ਼ਨ ‘ਚ ਉੱਚ ਅਦਾਲਤ ਨੂੰ ਗੁਹਾਰ ਲਾਈ ਗਈ ਸੀ ਕਿ ਪ੍ਰੀਖਿਆ ਮੁੜ ਤੋਂ ਕਰਵਾਈ ਜਾਵੇਗੀ ਜਿਸ ਨੂੰ ਅਦਾਲਤ ਨੇ ਸਿਰੇ ਤੋਂ ਖਾਰਜ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ