ਦੇਸ਼ ਭਰ ‘ਚ ਹੋ ਰਹੇ ਨੇ ਪ੍ਰਦਰਸ਼ਨ
ਸੀਲਪੁਰਮ, ਜਫਰਾਬਾਦ ਹਿੰਸਾ ‘ਚ ਛੇ ਜਣੇ ਗ੍ਰਿਫ਼ਤਾਰ
ਆਈਐੱਲਪੀ ਨਈਂ ਹੈ ਸੀਏਏ ਲਈ ਰੁਕਾਵਟ : ਕਾਂਗਰਸ
ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਕ’ਤੇ ਅੱਜ ਸੁਪਰੀਮ ਕੋਰਟ Supreme Court ‘ਚ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਦੇਸ਼ ਭਰ ‘ਚ ਪ੍ਰਦਰਸ਼ਨ ਹੋ ਰਹੇ ਹਨ। ਮੰਗਲਵਾਰ ਨੂੰ ਹੋਏ ਸੀਲਮਪੁਰ ‘ਚ ਜਫਰਾਬਾਦ ਅਤੇ ਬ੍ਰਿਜਪੁਰੀ ‘ਚ ਹੋਈ ਹਿੰਸਾ ਮਾਮਲੇ ‘ਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਨਾਗਾਲੈਂਡ ਸੂਬਾ ਕਾਂਗਰਸ ਪਾਰਟੀ (ਐੱਨਸੀਪੀ) ਨੇ ਕਿਹਾ ਹੈ ਕਿ ਨਾਗਾਲੈਂਡ ਇਨਰ ਲਾਈਨ ਪਰਮਿਟ (ਆਈਐੱਲਪੀ) ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਈ ਰੁਕਾਵਟ ਨਹੀਂ ਹੈ।
- ਨਾਗਰਿਕਤਾ ਸੋਧ ਬਿੱਲ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 12 ਦਸੰਬਰ ਨੂੰ ਹਸਤਾਖ਼ਰ ਕਰ ਦਿੱਤੇ ਸਨ।
- ਹਿੰਸਾ ‘ਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ : ਪੁਲਿਸ
- ਪੁਲਿਸ ਨੇ ਹਿੰਸਾ ਭੜਕਾਉਣ, ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦੇ ਮਾਮਲੇ ‘ਚ ਵੱਖ-ਵੱਖ ਥਾਣਿਆਂ ‘ਚ ਤਿੰਨ ਐੱਫਆਈਆਰ ਦਰਜ਼ ਕੀਤੀਆਂ ਹਨ।
ਭਾਰਤੀ ਸੰਵਿਧਾਨ ਦੇ ਆਈਐੱਲਪੀ ਅਤੇ ਛੇਵੀਂ ਅਨੁਸੂਚੀ ਦੇ ਤਹਿਤ ਸਬਿਆਂ/ਖ਼ੇਤਰਾਂ ਨੂੰ ਛੋਟ ਦੇ ਦਿੱਤੀ ਗਈ
ਕਾਂਗਰਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਆਈਐੱਲਪੀ ਸੀਏਏ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੈ। ਭਾਰਤੀ ਸੰਵਿਧਾਨ ਦੇ ਆਈਐੱਲਪੀ ਅਤੇ ਛੇਵੀਂ ਅਨੁਸੂਚੀ ਦੇ ਤਹਿਤ ਰਾਜਾਂ/ਖ਼ੇਤਰਾਂ ਨੂੰ ਛੋਟ ਦੇ ਦਿੱਤੀ ਗਈ ਹੈ। ਜਿਸ ਦੇ ਤਹਿਤ ਕੋਈ ਵੀ ਅਪ੍ਰਵਾਸੀ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਸ਼ਰਣ ਲੈਣ ਤੋਂ ਬਾਅਦ ਇੱਥੇ ਵੱਸਣ ਲਈ ਸੁਰੱਖਿਅਤ ਖੇਤਰਾਂ ‘ਚ ਆਸਾਨੀ ਨਾਲ ਯਾਤਰਾ ਕਰ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Supreme Court