ਸੀਏਏ: ਸੁਪਰੀਮ ਕੋਰਟ ‘ਚ ਦਾਇਰ 140 ਅਰਜੀਆਂ ‘ਤੇ ਸੁਣਵਾਈ ਸ਼ੁਰੂ

CAA ਸੁਪਰੀਮ ਕੋਰਟ ‘ਚ ਦਾਇਰ 140 ਅਰਜੀਆਂ ‘ਤੇ ਸੁਣਵਾਈ ਸ਼ੁਰੂ
3 ਜੱਜਾਂ ਦੀ ਬੈਚ ਜਾਂਚੇਗੀ ਕਾਨੂੰਨ ਦੀ ਸੰਵਿਧਾਨਿਕਤਾ

ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਲੈ ਕੇ ਦਾਇਰ 140 ਅਰਜੀਆਂ ‘ਤੇ ਸੁਪਰੀਮ ਕੋਰਟ ‘ਚ ਬੁੱਧਵਾਰ ਨੂੰ ਸੁਣਵਾਈ ਸ਼ੁਰੂ ਹੋਈ। ਚੀਫ ਜਸਟਿਸ ਐਸਏ ਬੋਬਡੇ, ਜਸਟਿਸ ਐਸ ਅਬਦੁਲ ਨਜੀਰ ਅਤੇ ਜਸਟਿਸ ਸੰਜੀਵ ਖੰਨਾ ਦਾ ਬੈਚ ਇਸ ਕਾਨੂੰਨ ਦੇ ਸਮਰਥਨ ਅਤੇ ਵਿਰੋਧ ‘ਚ ਦਾਇਰ ਸਾਰੀਆਂ ਅਰਜੀਆਂ ‘ਤੇ ਸੁਣਵਾਈ ਕਰੇਗਾ ਅਤੇ ਕਾਨੂੰਨ ਦੀ ਸੰਵਿਧਾਨਿਕ ਵੈਧਤਾ ਨੂੰ ਜਾਂਚੇਗਾ। ਇਸ ਤੋਂ ਇਲਾਵਾ ਬੈਚ ਕੇਂਦਰ ਦੀ ਉਸ ਅਰਜੀ ਦੀ ਵੀ ਸੁਣਵਾਈ ਕਰੇਗਾ ਜਿਸ ‘ਚ ਉਸ ਨੇ ਇਸ ਮਾਮਲੇ ‘ਚ ਹਾਈਕੋਰਟ ‘ਚ ਪੈਂਡਿੰਗ ਅਰਜੀਆਂ ਨੂੰ ਸੁਪਰੀਮ ਕੋਰਟ ‘ਚ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਜੰਮੂ ਕਸ਼ਮੀਰ ‘ਚੋਂ ਅਨੁਛੇਦ 370 ਨੂੰ ਹਟਾਏ ਜਾਣ ਸਬੰਧੀ ਦਾਇਰ ਅਰਜੀਆਂ ‘ਤੇ ਵੀ ਸੁਣਵਾਈ ਕਰੇਗਾ। CAA

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here