ਜੋਤਸ਼ੀ ਦਾ ਵਹਿਮ
ਰਾਜ ਜੋਤਸ਼ੀ ਨੇ ਬਾਦਸ਼ਾਹ ਵਾਯੂਸੇਨ ਨੂੰ ਅੰਧ-ਵਿਸ਼ਵਾਸੀ ਬਣਾ ਦਿੱਤਾ ਸੀ ਉਹ ਕੋਈ ਕੰਮ ਬਿਨਾਂ ਮਹੂਰਤ ਤੋਂ ਨਹੀਂ ਕਰਦੇ ਸਨ ਦੁਸ਼ਮਣਾਂ ਨੇ ਵੀ ਬਾਦਸ਼ਾਹ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਣਾ ਚਾਹਿਆ ਸਾਰੇ ਸਭਾ ਮੈਂਬਰ ਬਾਦਸ਼ਾਹ ਨੂੰ ਇਸ ਜੋਤਸ਼ੀ ਦੇ ਚੁੰਗਲ ’ਚੋਂ ਕੱਢਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੋਈ ਉਪਾਅ ਨਾ ਸੁੱਝਿਆ ਇੱਕ ਦਿਨ ਬਾਦਸ਼ਾਹ ਵਾਯੂਸੇਨ ਰਾਜ ਜੋਤਸ਼ੀ ਨਾਲ ਨਗਰ ਦੀ ਸੈਰ ਕਰਨ ਲਈ ਨਿੱਕਲਿਆ ਰਾਹ ਵਿੱਚ ਇੱਕ ਕਿਸਾਨ ਮੋਢੇ ’ਤੇ ਹਲ ਰੱਖ ਕੇ ਖੇਤਾਂ ਵੱਲ ਜਾਂਦਾ ਹੋਇਆ ਮਿਲਿਆ
ਜੋਤਸ਼ੀ ਨੇ ਕਿਹਾ, ‘‘ਮੂਰਖ, ਜਿਸ ਦਿਸ਼ਾ ’ਚ ਤੂੰ ਜਾ ਰਿਹਾ ਹੈਂ ਉਹ ਅਸ਼ੁੱਭ ਹੈ’’ ਕਿਸਾਨ ਨੇ ਨਿਮਰਤਾ ਨਾਲ ਕਿਹਾ, ‘‘ਮੈਂ ਤਾਂ ਮਹੀਨੇ ਦੇ 30 ਦਿਨ ਇਸੇ ਦਿਸ਼ਾ ’ਚ ਜਾਂਦਾ ਹਾਂ ਜੇਕਰ ਤੁਹਾਡੀ ਗੱਲ ਸਹੀ ਹੁੰਦੀ ਤਾਂ ਮੇਰਾ ਕਦੋਂ ਦਾ ਸਰਵਨਾਸ਼ ਹੋ ਗਿਆ ਹੁੰਦਾ’’ ਜੋਤਸ਼ੀ ਨੇ ਆਪਣੀ ਝੇਪ ਮਿਟਾਉਣ ਲਈ ਕਿਹਾ, ‘‘ਤੇਰੇ ਹੱਥਾਂ ਦੀ ਲਕੀਰ ਜ਼ਰੂਰ ਪ੍ਰਬਲ ਹੋਵੇਗੀ ਜ਼ਰਾ ਆਪਣਾ ਹੱਥ ਵਿਖਾ’’ ਕਿਸਾਨ ਨੇ ਕਿਹਾ, ‘‘ਜਿਨ੍ਹਾਂ ਹੱਥਾਂ ਨਾਲ ਮੈਂ ਕਮਾ ਕੇ ਖਾਂਦਾ ਹਾਂ ਉਨ੍ਹਾਂ ਨੂੰ ਤੁਹਾਡੇ ਸਾਹਮਣੇ ਕਿਉਂ ਫੈਲਾਵਾਂ?’’ ਬਾਦਸ਼ਾਹ ਨੇ ਕਿਸਾਨ ਦੀ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਜੋਤਸ਼ੀ ਦੇ ਵਹਿਮ ਤੋਂ ਮੁਕਤ ਹੋ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ