Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੁਨਾਮ ਸ਼ਹਿਰ ਦੇ ਜੋਨ (1) ਦੀ ਸਾਧ-ਸੰਗਤ ਵੱਲੋਂ ਪੂਜਨਿਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨਾਮਚਰਚਾ ਪ੍ਰੇਮੀ ਗੁਲਜਾਰ ਸਿੰਘ ਇੰਸਾਂ ਦੇ ਨਿਵਾਸ ਸਥਾਨ ਪੀਰ ਬੰਨਾ ਬਣੋਈ ਰੋਡ ਵਿਖੇ ਕੀਤੀ ਗਈ।
ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕੀਤੀ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ ਕੇ ਸੁਣਾਏ ਗਏ।ਨਾਮ ਚਰਚਾ ਉਪਰੰਤ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪ੍ਰੇਮੀ ਗੁਲਜਾਰ ਸਿੰਘ ਇੰਸਾਂ ਦੇ ਸਮੂਹ ਪਰਿਵਾਰ ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸਨ ਵੰਡਿਆਂ ਗਿਆ। Sunam News
Read Also : Free Ration Card: ਹੁਣ ਮੁਫ਼ਤ ਰਾਸ਼ਨ ਲੈਣਾ ਨਹੀਂ ਰਿਹਾ ਸੌਖਾ, ਧਾਂਦਲੀ ਰੋਕਣ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਇਸ ਮੌਕੇ 85 ਮੈਂਬਰ ਰਾਜੇਸ਼ ਬਿੱਟੂ ਇੰਸਾਂ, 85 ਮੈਂਬਰ ਭੈਣ ਨਿਰਮਲਾ ਇੰਸਾਂ, 85 ਮੈਂਬਰ ਭੈਣ ਕਮਲੇਸ ਇੰਸਾਂ, ਮਾਸਟਰ ਜਾਗਰ ਸਿੰਘ ਇੰਸਾਂ, ਸੁਰਿੰਦਰ ਇੰਸਾਂ, ਸੁੱਖਵਿੰਦਰ ਇੰਸਾਂ, ਸੰਜੀਵ ਇੰਸਾਂ, ਪਿਯੂਸ਼ ਇੰਸਾਂ, ਮਨਪ੍ਰੀਤ ਇੰਸਾਂ, ਭੈਣ ਬਸੰਤੀ ਦੇਵੀ ਇੰਸਾਂ, ਭੈਣ ਜੋਤੀ ਇੰਸਾਂ, ਭੈਣ ਮਨਜੀਤ ਕੌਰ ਇੰਸਾਂ, ਭੈਣ ਸਿੰਦਰ ਕੌਰ ਇੰਸਾਂ, ਭੈਣ ਮੋਨਿਕਾਂ ਇੰਸਾਂ ਅਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸਿਰਕਤ ਕੀਤੀ।