ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Sunam News: ਮ...

    Sunam News: ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਲਾ*ਸ਼ ਐਬੂਲੈਂਸ ’ਚ ਰੱਖ ਕੀਤਾ ਰੋਡ ਜਾਮ

    Sunam News

    Sunam News: ਲੜਕੀ ਦੇ ਪਤੀ ਅਤੇ ਸੱਸ ਖਿਲਾਫ ਧਾਰਾ ’ਚ ਵਾਧਾ ਤੇ ਗ੍ਰਿਫਤਾਰੀ ਕੀਤੀ ਮੰਗ

    Sunam News: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਉਸ ਦੇ ਘਰ ਵਾਲੇ ਅਤੇ ਸੱਸ ਦੇ ਖਿਲਾਫ ਧਾਰਾ ’ਚ ਵਾਧਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲਾਸ਼ ਨੂੰ ਐਬੂਲੈਂਸ ਚ ਰੱਖ ਕੇ ਰੋਡ ਜਾਮ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।

    ਇਸ ਮੌਕੇ ਮ੍ਰਿਤਕ ਲੜਕੀ ਅਮਨਜੋਤ ਕੌਰ ਦੇ ਪਿਤਾ ਨੇ ਦੱਸਿਆ ਕਿ ਨੌ ਸਾਲ ਪਹਿਲਾਂ ਉਸ ਦਾ ਵਿਵਾਹ ਗਗਨਦੀਪ ਸਿੰਘ ਨਾਲ ਹੋਇਆ ਗਗਨਦੀਪ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਗੈਰ ਸਮਾਜਿਕ ਸੰਬੰਧ ਸੀ ਅਤੇ ਉਹ ਉਸ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ। 15 ਅਕਤੂਬਰ ਨੂੰ ਉਹ ਉਸ ਦੀ ਲੜਕੀ ਨੂੰ ਡੀਐਮਸੀ ਲੈ ਗਏ ਜਿੱਥੇ ਉਹ ਦਾਖਲ ਕਰਵਾਈ ਗਈ ਅਤੇ ਉਹ ਹੁਣ ਉਸ ਦੀ ਮੌਤ ਹੋ ਗਈ। Sunam News

    Read Also : BJP Candidates: ਭਾਜਪਾ ਨੇ ਪੰਜਾਬ ਜਿਮਨੀ ਚੋਣਾਂ ਲਈ ਉਮੀਦਵਾਰ ਐਲਾਨੇ, ਦੇਖੋ ਸੂਚੀ

    ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਗਲ ਫਾਹਾ ਲੈਣ ਦਾ ਮਾਮਲਾ ਦਰਜ ਕੀਤਾ ਗਿਆ ਜਦਕਿ ਇਹ ਉਹਨਾਂ ਨੇ ਹੀ ਮਾਰਿਆ ਹੈ। ਇਸ ਮੌਕੇ ਉਹਨਾਂ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਸੀ ਕੇ ਧਾਰਾ ’ਚ ਵਾਧਾ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਥਾਣਾ ਮੁਖੀ ਪ੍ਰਤੀਕ ਜਿੰਦਲ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਲਿਖਵਾਏ ਬਿਆਨਾਂ ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ। ਉਹ ਕਿਸੇ ਵੀ ਦੋਸ਼ੀ ਨੂੰ ਨਹੀਂ ਬਖਸ਼ਣਗੇ।

    LEAVE A REPLY

    Please enter your comment!
    Please enter your name here