ਮੰਤਰੀ ਅਰੋੜਾ ਦੇ ਦਖਲ ਨਾਲ ਕਲੋਨੀ ਨਿਵਾਸੀਆਂ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਿਚਾਲੇ ਪੈਦਾ ਹੋਇਆ ਤਣਾਅ ਸ਼ਾਂਤ ਹੋਇਆ | Sunam News
- ਬਿਜਲੀ ਬੋਰਡ ਦੀਆਂ ਚਾਰ ਟੀਮਾਂ ਦੇ 5 ਦਰਜਨ ਮੁਲਾਜ਼ਮ ਸਮਾਰਟ ਮੀਟਰ ਲਾਉਣ ਪੁੱਜੇ | Sunam News
- ਲੋਕਾਂ ਦੇ ਕੰਮਾਂਕਾਰਾਂ ਤੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਮੀਟਰ ਲਗਾਉਣੇ ਸ਼ੁਰੂ ਕੀਤੇ, ਫਿਰ ਹੋਇਆ ਵਿਰੋਧ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਖਲ ਨਾਲ ਮਾਇਆ ਗਾਰਡਨ ਵਾਸੀਆਂ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵਿਚਕਾਰ ਸਮਾਰਟ ਮੀਟਰਾਂ ਨੂੰ ਲੈ ਕੇ ਪੈਦਾ ਹੋਈ ਖਿੱਚੋਤਾਣ ਸ਼ਨੀਵਾਰ ਦੇਰ ਸ਼ਾਮ ਖ਼ਤਮ ਹੋ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਾਇਆ ਗਾਰਡਨ ਨਿਵਾਸੀ ਜਗਦੀਪ ਭਾਰਦਵਾਜ, ਐਡਵੋਕੇਟ ਪ੍ਰਵੀਨ ਜੈਨ, ਮਦਨ ਕਾਂਸਲ, ਰੋਹਿਤ ਸੀ.ਏ., ਐਡਵੋਕੇਟ ਗੌਰਵ ਸਿੰਗਲਾ, ਸ਼ਿਵਜੀ ਰਾਮ ਗਰਗ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਅਚਾਨਕ ਦੁਪਹਿਰ ਸਮੇਂ ਜਦੋਂ ਜ਼ਿਆਦਾਤਰ ਲੋਕ ਆਪਣੀਆਂ ਦੁਕਾਨਾਂ ਤੇ ਕਮਾਕਾਰਾਂ ਤੇ ਗਏ ਹੋਏ ਸਨ ਉਸ ਸਮੇਂ ਚੀਮਾ ਮੰਡੀ, ਉੱਭਾਵਾਲ ਅਤੇ ਸੁਨਾਮ ਪੇਂਡੂ ਤੇ ਅਰਬਨ ਬਲਾਕ ਦੀਆਂ ਬਿਜਲੀ ਬੋਰਡ ਦੀਆਂ ਚਾਰ ਟੀਮਾਂ ਦੇ 5 ਦਰਜਨ ਮੁਲਾਜ਼ਮਾਂ ਨੇ ਜਲਦਬਾਜ਼ੀ ‘ਚ ਪੁਰਾਣੇ ਬਿਜਲੀ ਮੀਟਰਾਂ ਨੂੰ ਪੁੱਟ ਕੇ ਨਵੇਂ ਸਮਾਰਟ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ | (Sunam News)
ਦੁਕਾਨਾਂ ਤੇ ਕੰਮਕਾਜ ਤੇ ਗਏ ਲੋਕ ਕਲੋਨੀ ਵਿੱਚ ਪੁੱਜੇ ਅਤੇ ਬਿਜਲੀ ਬੋਰਡ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਕਲੋਨੀ ਵਾਸੀਆਂ ਦੀ ਮੰਗ ਸੀ ਕਿ ਜੇਕਰ ਸਰਕਾਰ ਸਮਾਰਟ ਮੀਟਰ ਲਗਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਰਸਮੀ ਤੌਰ ‘ਤੇ ਸ਼ਹਿਰ ‘ਚ 1 ਨੰਬਰ ਮੀਟਰ ਤੋਂ ਸ਼ੁਰੂ ਕੀਤਾ ਜਾਵੇ, ਇਹਨਾਂ ਮੀਟਰਾਂ ਬਾਰੇ ਸਮਾਜ ‘ਚ ਫੈਲੀ ਨਾਂਹ-ਪੱਖੀ ਵਿਚਾਰਧਾਰਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਹ ਮੀਟਰ ਲੋਕਾਂ ਦੀ ਸਹਿਮਤੀ ਨਾਲ ਹੀ ਲਗਾਏ ਜਾਣ |
ਸਮਾਰਟ ਮੀਟਰ ਲੋਕਾਂ ਦੀ ਸਹਿਮਤੀ ਨਾਲ ਹੀ ਲਗਾਏ ਜਾਣ : ਕਲੋਨੀ ਵਾਸੀ
ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਪਿੰਡਾਂ ਅਤੇ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸਮਾਨੰਤਰ ਰੇਸ਼ੋ ਨਾਲ ਸਮਾਰਟ ਮੀਟਰ ਲਗਾਏ ਜਾਣ। ਬਾਅਦ ਦੁਪਹਿਰ ਸ਼ੁਰੂ ਹੋਇਆ ਇਹ ਵਿਵਾਦ ਦੇਰ ਸ਼ਾਮ ਤੱਕ ਜਾਰੀ ਰਿਹਾ, ਇੱਥੋਂ ਤੱਕ ਕਿ ਐੱਸ.ਐੱਚ.ਓ ਦੀਪਇੰਦਰ ਸਿੰਘ ਜੇਜੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਤਿੰਦਰ ਜੈਨ ਮੀਡੀਆ ਕੋਆਰਡੀਨੇਟਰ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਪਹੁੰਚੇ, ਦੋਵਾਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਅਤੇ ਮਾਇਆ ਗਾਰਡਨ ਦੇ ਨਿਵਾਸੀਆਂ ਨਾਲ ਗੱਲ ਕਰ ਵਿਵਾਦ ਨੂੰ ਸੁਲਝਾਉਣ ਦਾ ਯਤਨ ਕੀਤਾ ਬਾਅਦ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅਧਿਕਾਰੀਆਂ ਅਤੇ ਮਾਇਆ ਗਾਰਡਨ ਵਾਸੀਆਂ ਨਾਲ ਸਿੱਧੀ ਗੱਲਬਾਤ ਕਰਕੇ ਮਸਲਾ ਹੱਲ ਕਰਵਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਭਾਰਦਵਾਜ, ਮਦਨ ਕਾਂਸਲ, ਰੋਹਿਤ ਸੀ.ਏ., ਪੰਡਿਤ ਰਾਮ ਜੁਆਰੀ, ਯਸ਼ਪਾਲ ਗਰਗ, ਪਵਨ ਕੇਪਟਿ, ਬਲਵਿੰਦਰ ਸਿੰਘ, ਅਸ਼ਵਨੀ ਬਾਂਸਲ, ਰਾਜੇਸ਼ ਗੁਪਤਾ, ਰਾਜੇਸ਼ ਕੁਮਾਰ, ਪੰਕਜ ਰਿੰਪੀ, ਹਰਜਿੰਦਰ ਸਿੰਘ ਮਣਕੂ, ਅਮਰ ਨਾਥ ਸਿੰਗਲਾ, ਬੁਧਰਾਮ ਰਿੰਕੂ,
ਮੁਕੇਸ਼ ਸ਼ਰਮਾ, ਸਾਹਿਲ ਗੋਇਲ, ਨਵੀਨ ਐਡਵੋਕੇਟ, ਲਾਲਾ ਗਿਆਨ ਚੰਦ, ਜਗਦੀਪ ਸ਼ਰਮਾ ਅਨੂ, ਆਰ ਆਰ ਗੁਪਤਾ,ਰਾਜੀਵ ਫੁੱਲ, ਗੁਰਪ੍ਰੀਤ ਸਿੰਘ ਪੱਪੀ, ਰਾਜ ਗੋਇਲ, ਈਸ਼ਵਰ ਵਸ਼ਿਸ਼ਟ, ਰਾਕੇਸ਼ ਕੁਮਾਰ, ਅਜੈ ਕਾਂਸਲ, ਸ਼ਾਮ ਲਾਲ ਅਰੋੜਾ, ਐਡਵੋਕੇਟ ਪ੍ਰਵੀਨ ਜੈਨ, ਮਹੇਸ਼ ਸਿੰਗਲਾ, ਅਮਿਤ ਕੁਮਾਰ ਐਡਵੋਕੇਟ, ਸੁਰਿੰਦਰ ਕੁਮਾਰ, ਨਰੇਸ਼ ਸਿੰਗਲਾ, ਐਡਵੋਕੇਟ ਜੁਗਲ ਕਿਸ਼ੋਰ, ਤਰੁਣ ਅਦਲਖਾ, ਕਸ਼ਮੀਰੀ ਲਾਲ ਬੱਤਰਾ, ਐਡਵੋਕੇਟ ਅਵਿਨਾਸ਼ ਸਿੰਗਲਾ, ਐਡਵੋਕੇਟ ਗੌਰਵ ਸਿੰਗਲਾ, ਐਡਵੋਕੇਟ ਪੁਸ਼ਪਿੰਦਰ ਜਿੰਦਲ, ਦੀਪਕ ਕੁਮਾਰ ਗੋਇਲ, ਜਤਿੰਦਰ ਸ਼ਰਮਾ, ਪਰਦੀਪ ਮੈਨਨ, ਡਾ: ਵਰਿੰਦਰ ਅੱਤਰੀ, ਮਨੋਜ ਕੁਮਾਰ, ਆਨੰਦ ਵਰਧਨ, ਮੱਖਣ ਬਾਂਸਲ, ਅਮਰ ਨਾਥ, ਰਮੇਸ਼ ਬਾਬਾ, ਰਜਿੰਦਰ ਕਾਕਾ, ਮਨਿੰਦਰ ਸਿੰਘ, ਮੋਹਿਤ ਸਿੰਗਲਾ, ਸੌਰਵ ਸਿੰਗਲਾ,ਕ੍ਰਿਸ਼ਨ ਗਰਗ, ਸ਼ਿਵਜੀ ਰਾਮ ਗਰਗ, ਐਡਵੋਕੇਟ ਵਿਸ਼ਾਲ ਗੋਇਲ, ਰਿੰਕੂ, ਰਾਜੇਸ਼ ਗੋਲਡੀ, ਡਾ: ਰਾਕੇਸ਼ ਜਿੰਦਲ, ਕਮਲ ਗੋਇਲ ਹਾਜ਼ਰ ਸਨ।
ਇਹ ਮਹਿਕਮੇ ਦਾ ਆਰਡਰ ਹੈ… | Sunam News
ਇਸ ਸਬੰਧੀ 60 ਮੈਂਬਰੀ ਬਿਜਲੀ ਬੋਰਡ ਦੀ ਟੀਮ ਦੀ ਅਗਵਾਈ ਕਰ ਰਹੇ ਐਡੀਸ਼ਨਲ ਐਸਈ ਐਕਸੀਅਨ ਗੁਰਸ਼ਰਨ ਸਿੰਘ ਅਤੇ ਐਸਡੀਓ ਜਗਤਾਰ ਸਿੰਘ ਨੇ ਦੱਸਿਆ ਕਿ ਇਹ ਮਹਿਕਮੇ ਦਾ ਆਰਡਰ ਹੈ ਜਿਸ ਅਨੁਸਾਰ ਉਹ ਸਮਾਰਟ ਮੀਟਰ ਲਗਾਉਣ ਲਈ ਆਏ ਹਨ।