ਦਿੱਲੀ ਹਾਈਕੋਰਟ ਨੇ ਦਿੱਤੀ ਨਸੀਹਤ
ਨਵੀਂ ਦਿੱਲੀ। ਐਲੋਪੈਥੀ ਖਿਲਾਫ਼ ਬਿਆਨਾ ਸਬੰਧੀ ਰਾਮਦੇਵ ਮੁਸ਼ਕਲਾਂ ’ਚ ਫਸ ਗਏ ਹਨ ਇਸ ਬਿਆਨ ਸਬੰਧੀ ਹੁਣ ਦਿੱਲੀ ਹਾਈਕੋਰਟ ਨੇ ਰਾਮਦੇਵ ਨੂੰ ਸੰਮਨ ਜਾਰੀ ਕੀਤਾ ਹੈ ਕੋਰੋਨਾ ਦੇ ਇਲਾਜ ’ਚ ਕੋਰੋਨੀਲ ਦੇ ਕਾਰਗਰ ਹੋਣ ਦੇ ਦਾਅਵੇ ਤੇ ਐਲੋਪੈਥੀ ਸਬੰਧੀ ਬਾਬਾ ਰਾਮਦੇਵ ਦੀ ਆਲੋਚਨਾਤਮਕ ਬਿਆਨ ਸਬੰਧੀ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਹਾਈਕੋਰਟ ’ਚ ਪਟੀਸ਼ਨ ਲਾਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਬਾਬਾ ਰਾਮਦੇਵ ਨੂੰ ਸੰਮਨ ਭੇਜ ਕੇ ਜਵਾਬ ਮੰਗਿਆ ਹੈ।
ਇਸ ਦੇ ਨਾਲ ਹੀ ਹਾਈਕੋਰਟ ਨੇ ਰਾਮਦੇਵ ਨੂੰ ਇਸ ਬਿਆਨ ਬਾਰੇ ਨਸੀਹਤ ਵੀ ਦਿੱਤੀ ਹੈ ਦਿੱਲੀ ਹਾਈਕੋਰਟ ਨੇ ਰਾਮਦੇਵ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਆਪ ਕੋਰੋਨੀਲ ਦਾ ਪ੍ਰਚਾਰ ਕਰੇ ਪਰ ਐਲੋਪੈਥੀ ਸਬੰਧੀ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਚੇ ਹਾਈਕੋਰਟ ਨੇ ਮੌਖਿਕ ਤੌਰ ’ਤੇ ਰਾਮਦੇਵ ਦੇ ਵਕੀਲ ਨੂੰ ਇਹ ਵੀ ਕਿਹਾ ਕਿ ਉਹ ਸੁਣਵਾਈ ਦੀ ਅਗਲੀ ਤਾਰੀਕ ਭਾਵ 13 ਜੁਲਾਈ ਤੱਕ ਉਨ੍ਹਾਂ ਨੂੰ ਕੋਈ ਭੜਕਾਊ ਬਿਆਨ ਨਾ ਦੇਣ ਲਈ ਕਹਿਣ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਬਾਬਾ ਰਾਮਦੇਵ ਨੂੰ ਕਥਿੱਤ ਤੌਰ ’ਤੇ ਐਲੋਪੈਥੀ ਦੇ ਖਿਲਾਫ਼ ਬੋਲਦਿਆਂ ਸੁਣਿਆ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।