ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home ਇੱਕ ਨਜ਼ਰ ਸੁਮੇਧ ਸੈਣੀ ਅੱ...

    ਸੁਮੇਧ ਸੈਣੀ ਅੱਜ ਪੇਸ਼ ਨਹੀਂ ਹੋਣਗੇ ਐਸ. ਆਈ. ਟੀ. ਸਾਹਮਣੇ

    Mohali Court Decision Ex DGP

    ਸਿਹਤ ਠੀਕ ਹੋਣ ਨਾਲ ਹੋਣ ਦਾ ਦਿੱਤਾ ਹਵਾਲਾ

    ਚੰਡੀਗੜ੍ਹ। ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਅੱਜ ਐਸ. ਆਈ. ਟੀ. ਸਾਹਮਣੇ ਪੇਸ਼ ਹੋਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਐਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਣਗੇ।

    Mohali Court Decision Ex DGP

    ਇਹ ਜਾਣਕਾਰੀ ਸੁਮਣੇ ਸੈਣੀ ਦੇ ਵਕੀਲ ਰਮਨਪ੍ਰੀਤ ਸੰਧੂ ਨੇ ਦਿੱਤੀ। ਉਨ੍ਹਾਂ ਐਸ. ਆਈ. ਟੀ. ਦੇ ਮੁਖੀ ਨੂੰ ਵਟਸਐਪ ਭੇਜ ਕੇ ਸੁਮੇਧ ਸੈਣੀ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਡਾਕਟਰਾਂ ਨੇ ਸੈਣੀ ਨੂੰ ਆਰਾਮ ਕਰਨ ਲਈ ਕਿਹਾ ਹੈ। ਇਸ ਲਈ ਉਹ ਅੱਜ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਸੁਮੇਧ ਸੈਣੀ ਨੂੰ ਬੀਤੀ ਦਿਨ ਮੁੜ ਨੋਟਿਸ ਜਾਰੀ ਕਰਕੇ ਜਾਂਚ ’ਚ ਸ਼ਾਮਲ ਹੋਣ ਲਈ ਅੱਜ ਸਵੇਰੇ 11 ਵਜੇ ਥਾਣਾ ਮਟੌਰ ਵਿਖੇ ਸੱਦਿਆ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.