ਸੁਖਵਿੰਦਰ ਸਿੰਘ ਸੁੱਖਾ ਇੰਸਾਂ 25 ਮੈਂਬਰ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ 

body donite

ਆਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ (Sukhwinder Singh Body Donor)

  • ਆਪ ਆਗੂ ਸਤਵੀਰ ਸਿੰਘ ਨੇ ਵੀ ਕੀਤੀ ਡੇਰੇ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ  

ਧਰਮਕੋਟ/ਅਜੀਤਵਾਲ 1 ਫ਼ਰਵਰੀ(ਕਿਰਨ ਰੱਤੀ/ ਵਿੱਕੀ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਬਲਾਕ ਧਰਮਕੋਟ ਦੇ 25 ਮੈਂਬਰ ਸੁਖਵਿੰਦਰ ਸਿੰਘ ਇੰਸਾਂ (ਸੁੱਖਾ)(Sukhwinder Singh Body Donor) ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੁਖਵਿੰਦਰ ਸਿੰਘ ਸੁੱਖਾ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਤੇ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ।

ਇਸ ਮੌਕੇ ਰਾਜਨੀਤਕ ਵਿੰਗ ਦੇ ਮੈਂਬਰ ਜਗਜੀਤ ਸਿੰਘ ਇੰਸਾਂ ਬੀਜਾਪੁਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਸੁੱਖਾ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਤੇ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਸੁੱਖਾ ਇੰਸਾਂ ਨੂੰ ਦਰਬਾਰ ਵੱਲੋਂ ਕੋਈ ਸੇਵਾ ਦਾ ਮੈਸੇਜ ਲੱਗਦਾ ਸੀ ਤਾਂ ਉਹ ਬਿਨਾਂ ਦੇਰੀ ਕੀਤੇ ਹੋਏ ਤੁਰੰਤ ਸੇਵਾ ਵਿੱਚ ਜੁਟ ਜਾਂਦੇ ਸਨ। ਸੁਖਵਿੰਦਰ ਸਿੰਘ ਸੁੱਖਾ ਦੀ ਮ੍ਰਿਤਕ ਦੇਹ ਨੂੰ ਅੱਜ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦੀ ਅਗਵਾਈ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਤੋਂ  ਨੇਤਰਦਾਨੀ ਤੇ ਸਰੀਰਦਾਨੀ ਸੁਖਵਿੰਦਰ ਸਿੰਘ ਸੁੱਖਾ ਅਮਰ ਰਹੇ ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ  ਅੰਤਿਮ ਵਿਦਾਇਗੀ ਦਿੱਤੀ ਗਈ।

ਸੁਖਵਿੰਦਰ ਸਿੰਘ ਸੁੱਖਾ ਇੰਸਾਂ 25 ਮੈਂਬਰ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

ਨੇਤਰਦਾਨੀ ਤੇ ਸਰੀਰਦਾਨੀ ਸੁੱਖਾ ਇੰਸਾਂ ਦੀ ਧਰਮ ਪਤਨੀ ਕੁਲਜਿੰਦਰ ਕੌਰ ਇੰਸਾਂ ਜ਼ਿਲ੍ਹਾ ਸੁਜਾਨ ਭੈਣ ਨੇ ਦੱਸਿਆ ਕਿ ਮੇਰੇ ਪਤੀ ਨੇ ਡੇਰਾ ਸੱਚਾ ਸੌਦਾ ਵਿਖੇ ਨੇਤਰਦਾਨ ਤੇ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇੱਛਾ ਅਨਸਾਰੀ ਅੱਜ ਉਨ੍ਹਾਂ ਦਾ ਮ੍ਰਿਤਕ ਸਰੀਰ ਜੀ. ਐੱਸ.ਮੈਡੀਕਲ ਕਾਲਜ ਅਤੇ ਹਸਪਤਾਲ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ ਹੈ।

ਸੱਚ ਕਹੂੰ ਨਾਲ ਗੱਲ ਕਰਦਿਆਂ ਉਨ੍ਹਾਂ ਦੇ ਪੁੱਤਰ ਜਸ਼ਨਦੀਪ ਇੰਸਾ ਕਨੇਡਾ,ਹੁਸਨਦੀਪ ਇੰਸਾਂ ਕੈਨੇਡਾ ਤੇ ਨੂੰਹ ਰਮਨੀਕ ਇੰਸਾਂ ਨੇ ਕਿਹਾ ਕਿ ਸਾਨੂੰ ਸਾਡੇ ਪਾਪਾ ਦੇ ਇਸ ਫ਼ੈਸਲੇ ਤੇ ਫਖ਼ਰ ਹੈ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਸੋਚ ਨੂੰ ਅਪਣਾ ਕੇ ਇਹ ਮਹਾਨ ਕਾਰਜ ਕੀਤਾ। ਸਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋਂ 138 ਮਾਨਵਤਾ ਭਲਾਈ ਦੇ ਜੋ ਕਾਰਜ ਚਲਾਏ ਜਾ ਰਹੇ ਹਨ। ਸਾਡੀ ਪੂਜਨੀਕ ਗੁਰੂ ਜੀ ਅੱਗੇ ਅਰਦਾਸ ਹੈ ਕਿ ਸਾਨੂੰ ਮਾਨਤਾ ਭਲਾਈ ਦੇ ਕਾਰਜਾਂ ਨੂੰ ਵਧ ਚਡ਼੍ਹ ਕਰਨ ਦੀ ਹਿੰਮਤ ਬਖ਼ਸ਼ਣ।

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਹਨ 138 ਮਾਨਵਤਾ ਭਲਾਈ ਕਾਰਜ

ਅੰਤਿਮ ਵਿਦਾਇਗੀ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਸਤਵੀਰ ਸਿੰਘ ਸੱਤੀ  ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਡੇਰੇ ਵੱਲੋਂ ਦਿੱਤੀ ਜਾ ਰਹੀ ਉੱਚੀ ਤੇ ਸੁੱਚੀ ਸਿੱਖਿਆ ਸਦਕਾ ਹੀ ਸੁਖਵਿੰਦਰ ਸਿੰਘ ਸੁੱਖਾ ਨੇ ਇਹ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ। ਇਸ ਮੌਕੇ  ਜਗਜੀਤ ਸਿੰਘ ਇੰਸਾਂ ਬੀਜਾਪੁਰ ਰਾਜਨੀਤਕ ਵਿੰਗ,45 ਮੈਂਬਰ ਸੁਖਦੇਵ ਕੌਰ ਇੰਸਾਂ ਭਿੰਡਰ ਕਲਾਂ, ਗੁਰਜੀਤ ਸਿੰਘ ਮੋਗਾ 45 ਮੈਂਬਰ,15 ਮੈਂਬਰ ਪ੍ਰੇਮ ਕੁਮਾਰ, 15 ਮੈਂਬਰ ਵਿਪਨ ਕੁਮਾਰ, ਮਾਸਟਰ ਭਗਵਾਨ ਦਾਸ ਜ਼ਿਲ੍ਹਾ ਗ੍ਰੀਨ ਐੱਸ ਜ਼ਿੰਮੇਵਾਰ ਭੰਗੀਦਾਸ ਪਰਮਜੀਤ ਸਿੰਘ’ ਸੰਜੀਵ ਇੰਸਾਂ ਬਲਾਕ ਭੰਗੀਦਾਸ ਧਰਮਕੋਟ, ਰਾਜ ਕੁਮਾਰ ਇੰਸਾਂ 15 ਮੈਂਬਰ,ਰਾਜੂ ਇੰਸਾਂ ਜਲਾਲਾਬਾਦ 15 ਮੈਂਬਰ, ਸਵਰਨ ਸਿੰਘ ਇੰਸਾਂ15 ਮੈਂਬਰ, ਭੰਗੀਦਾਸ ਜਗਰਾਜ ਸਿੰਘ ਜੱਗਾ ਬਲਾਕ ਭਿੰਡਰ ਕਲਾਂ, ਆਤਮਾ ਸਿੰਘ ਕਪੂਰੇ 15 ਮੈਂਬਰ,ਪ੍ਰੇਮ ਸਿੰਘ ਫਤਿਹਗਡ਼੍ਹ ਪੰਜਤੂਰ 15 ਮੈਂਬਰ, 25 ਮੈਂਬਰ ਦਵਿੰਦਰ ਸਿੰਘ ਭੋਲਾ, ਸੁਜਾਨ ਭੈਣ ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਹ ਸਤਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here