ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਲਗਾਇਆ ਸੁਖਪਾਲ ਖਹਿਰਾ ‘ਤੇ ਵੱਡਾ ਦੋਸ਼ | Sukhpal Khaira
- ਖਹਿਰਾ ਜਾਂ ਫਿਰ ਕੇਜਰੀਵਾਲ ਦੱਸਣ ਕਿ ਉਨਾ ਦੇ ਨਹੀਂ ਹਨ ਅੱਤਵਾਦੀਆਂ ਨਾਲ ਸਬੰਧ : ਸਾਂਪਲਾ | Sukhpal Khaira
- ਕਿਹਾ, ਰਣਜੀਤ ਸਿੰਘ ਦੀ ਰਿਪੋਰਟ ਨੂੰ ਨਹੀਂ ਮੰਨਦੇ ਹਨ, ਪਹਿਲਾਂ ਵੀ ਕਹਿ ਚੁੱਕੇ ਹਨ | Sukhpal Khaira
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮ ਪਾਰਟੀ ਦੇ ਬਾਗੀ ਸੁਖਪਾਲ ਖਹਿਰਾ ਅਤੇ ਉਸ ਦੀ ਪਾਰਟੀ ਦੇ ਰਿਸ਼ਤੇ ਅੱਤਵਾਦੀਆਂ ਨਾਲ ਰਹੇ ਹਨ ਅਤੇ ਹੁਣ ਵੀ ਜਾਰੀ ਹਨ, ਇਨਾਂ ਨੂੰ ਅੱਤਵਾਦੀ ਪੈਸੇ ਤੱਕ ਦਿੰਦੇ ਰਹੇ ਹਨ। ਜੇਕਰ ਇਸ ਮਾਮਲੇ ਵਿੱਚ ਸਚਾਈ ਨਹੀਂ ਹੈ ਤਾਂ ਕੀ ਸੁਖਪਾਲ ਖਹਿਰਾ ਜਾਂ ਫਿਰ ਅਰਵਿੰਦ ਕੇਜਰੀਵਾਲ ਬਿਆਨ ਦੇਣਗੇ ਕਿ ਉਨਾ ਦੇ ਸਬੰਧ ਅੱਤਵਾਦੀਆਂ ਦੇ ਨਾਲ ਨਹੀਂ ਹਨ। ਇਹ ਵੱਡਾ ਦੋਸ਼ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ਲਾਇਆ ਹੈ। ਸਾਂਪਲਾ ਵਿੱਥ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਵਿਜੈ ਸਾਂਪਲਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਅੱਤਵਾਦੀ ਹੀ ਪੈਸੇ ਦਿੰਦੇ ਰਹੇ ਹਨ ਅਤੇ ਹੁਣ ਵੀ ਉਨਾਂ ਦੇ ਸਬੰਧ ਪਹਿਲਾਂ ਵਾਂਗ ਕਾਇਮ ਹਨ। ਜਿਸ ਕਾਰਨ ਹੀ ਉਨਾਂ ਨੂੰ ਰੈਫਰੰਡਮ 20-20 ਨੂੰ ਸਮਰੱਥਨ ਕੀਤਾ ਸੀ। ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਕਦੇ ਵੀ ਸਪੱਸ਼ਟੀਕਰਨ ਨਹੀਂ ਦੇਣਗੇ, ਕਿਉਂਕਿ ਅੱਜ ਵੀ ਉਨਾਂ ਦੇ ਸਬੰਧ ਹਨ। (Sukhpal Khaira)
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਵਿਜੈ ਸਾਂਪਲਾ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਉਹ ਪਹਿਲਾਂ ਵੀ ਖ਼ਾਰਜ ਕਰ ਚੁੱਕੇ ਹਨ ਅਤੇ ਹੁਣ ਵੀ ਖ਼ਾਰਜ ਕਰ ਰਹੇ ਹਨ, ਕਿਉਂਕਿ ਇਸ ਰਿਪੋਰਟ ਵਿੱਚ ਝੂਠ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਸ ਕਮਿਸ਼ਨ ਦਾ ਕੰਮ ਸਿਰਫ਼ ਬਦਲਾ ਖੋਰੀ ਕਰਨਾ ਸੀ ਅਤੇ ਇਸ ਲਈ ਕਮਿਸ਼ਨ ਤਿਆਰ ਕੀਤਾ ਗਿਆ ਸੀ ਅਤੇ ਹੁਣ ਕਮਿਸ਼ਨ ਸਰਕਾਰ ਦੇ ਇਸ਼ਾਰੇ ‘ਤੇ ਹੀ ਰਿਪੋਰਟ ਤਿਆਰ ਕਰਨ ਵਿੱਚ ਲੱਗਿਆ ਹੋਇਆ ਹੈ।
ਇਥੇ ਹੀ ਸਾਂਪਲਾ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਵਿੱਚ ਸੂਬਾ ਅਤੇ ਕੇਂਦਰ ਸਰਕਾਰ ਦੇ ਹਿੱਸੇ ਬਾਰੇ ਦੁਬਾਰਾ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਦੇ ਸਮੇਂ ਬਣੇ ਐਕਟ ਦੇ ਕਾਰਨ ਹੀ ਪੰਜਾਬ ਦਾ ਹਿੱਸਾ 60 ਕਰੋੜ ਤੋਂ ਵੱਧ ਕੇ 700 ਕਰੋੜ ਹੋ ਗਿਆ ਹੈ। ਇਸ ਸਬੰਧੀ ਵਿਚਾਰ ਚਲ ਰਿਹਾ ਹੈ ਅਤੇ ਜਲਦ ਹੀ ਇਸ ਮਾਮਲੇ ਵਿੱਚ ਫੈਸਲਾ ਕਰ ਲਿਆ ਜਾਏਗਾ। ਪੰਜਾਬ ਦੇ ਬਕਾਏ ਬਾਰੇ ਉਨਾਂ ਕਿਹਾ ਕਿ ਸਰਕਾਰ ਵਲੋਂ ਆਡਿਟ ਕਰਵਾਇਆ ਜਾ ਰਿਹਾ ਹੈ ਅਤੇ ਆਡਿਟ ਪੂਰਾ ਹੋਣ ਤੋਂ ਬਾਅਦ ਹੀ ਸਰਕਾਰ ਦੇ 800 ਕਰੋੜ ਰੁਪਏ ਜਾਰੀ ਕੀਤੇ ਜਾਣਗੇ, ਕਿਉਂਕਿ ਉਨਾਂ ਨੂੰ ਸਰਕਾਰ ਨੇ ਹੀ ਜਾਣਕਾਰੀ ਦਿੱਤੀ ਹੈ ਕਿ 800 ਕਰੋੜ ਰੁਪਏ ਵਿੱਚ 700 ਕਰੋੜ ਦਾ ਘਪਲਾ ਹੋਇਆ ਹੈ, ਜਿਹੜਾ ਕਿ ਨਾ ਦੇਣਯੋਗ ਹੈ। ਇਸ ਲਈ ਉਹ 700 ਕਰੋੜ ਨੂੰ ਬੱਚਤ ਦੇ ਰੂਪ ਵਿੱਚ ਮੰਨ ਕੇ ਚਲ ਰਹੇ ਹਨ।
ਉਨਾਂ ਕਿਹਾ ਕਿ ਸਰਕਾਰ ਨੂੰ 327 ਕਰੋੜ ਰੁਪਏ ਜੂਨ ਵਿੱਚ ਦਿੱਤੇ ਸਨ ਪਰ 3 ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰ ਵਲੋਂ ਅਜੇ ਤੱਕ ਇਨਾਂ 327 ਕਰੋੜ ਰੁਪਏ ਦੀ ਵੰਡ ਤੱਕ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਸਰਕਾਰ ਆਡਿਟ ਰਿਪੋਰਟ ਦੇ ਨਾਲ ਹੀ ਇਸ 327 ਕਰੋੜ ਰੁਪਏ ਦੀ ਵਰਤੋਂ ਸਰਟੀਫਿਕੇਟ ਨੂੰ ਜਮਾ ਕਰਵਾ ਦੇਵੇ ਤਾਂ 31 ਮਾਰਚ 2019 ਤੋਂ ਪਹਿਲਾ ਪਹਿਲਾਂ ਉਹ ਪੰਜਾਬ ਦਾ ਸਾਰਾ ਬਕਾਇਆ ਜਾਰੀ ਕਰ ਦੇਣਗੇ। (Sukhpal Khaira)
ਮੱਧ-ਪ੍ਰਦੇਸ਼ ਦੇ ਪੋਰਟਲ ‘ਤੇ ਚਲ ਰਿਹਾ ਐ ਪੰਜਾਬ | Sukhpal Khaira
ਵਿਜੈ ਸਾਂਪਲਾ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਫਾਇਦਾ ਲੈਣ ਅਤੇ ਵਿਦਿਆਰਥੀਆਂ ਬਾਰੇ ਜਾਣਕਾਰੀ ਦੇਣ ਲਈ ਹਰ ਸੂਬਾ ਸਰਕਾਰ ਨੂੰ ਵੈਬਸਾਈਟ ਰਾਹੀਂ ਪੋਰਟਲ ਬਣਾਉਣਾ ਜਰੂਰੀ ਹੈ, ਜਿਸ ਨੂੰ ਕਿ ਕੇਂਦਰੀ ਪੋਰਟਲ ਨਾਲ ਲਿੰਕ ਕੀਤਾ ਜਾਣਾ ਹੈ ਪਰ ਪੰਜਾਬ ਸਰਕਾਰ ਨੇ ਹੁਣ ਤੱਕ ਆਪਣਾ ਪੋਰਟਲ ਹੀ ਤਿਆਰ ਹੀ ਨਹੀਂ ਕੀਤਾ ਹੈ। ਪੰਜਾਬ ਸਰਕਾਰ ਮੱਧ ਪ੍ਰਦੇਸ਼ ਦੇ ਪੋਰਟਲ ਰਾਹੀਂ ਹੀ ਕੰਮ ਚਲਾ ਰਹੀਂ ਹੈ। (Sukhpal Khaira)
ਨਹੀਂ ਭਾਜਪਾ ‘ਚ ਕੋਈ ਗੁੱਟਬਾਜੀ, ਮੈਂ ਸ਼ਵੇਤ ਮਲਿਕ ਦੇ ਹਾਂ ਨਾਲ | Sukhpal Khaira
ਵਿਜੈ ਸਾਂਪਲਾ ਨੇ ਕਿਹਾ ਕਿ ਪਾਰਟੀ ਵਿੱਚ ਕਿਸੇ ਵੀ ਤਰਾਂ ਦੀ ਕੋਈ ਗੁੱਟ ਬਾਜ਼ੀ ਨਹੀਂ ਹੈ ਅਤੇ ਉਹ ਖ਼ੁਦ ਪ੍ਰਧਾਨ ਸ਼ਵੇਤ ਮਲਿਕ ਨਾਲ ਹਨ। ਉਨਾਂ ਕਿਹਾ ਕਿ ਪ੍ਰਧਾਨ ਆਪਣੇ ਆਪ ਵਿੱਚ ਪਾਰਟੀ ਹੁੰਦਾ ਹੈ ਅਤੇ ਉਹ ਪਾਰਟੀ ਦੇ ਖ਼ਿਲਾਫ਼ ਕਦੇ ਵੀ ਨਹੀਂ ਗਏ ਹਨ ਅਤੇ ਨਾ ਹੀ ਕਿਸੇ ਨੂੰ ਜਾਣ ਦੇਣਗੇ। ਉਨਾਂ ਨੂੰ ਜਦੋਂ ਪੁੱਛਿਆ ਕਿ ਕਈ ਗੁਟ ਬਣੇ ਹੋਏ ਹਨ ਤਾਂ ਉਨਾਂ ਕਿਹਾ ਕਿ ਉਹ ਖ਼ੁਦ ਸ਼ਵੇਤ ਮਲਿਕ ਦੇ ਗੁੱਟ ਦੇ ਹਨ। ਇਸ ਤਰਾਂ ਦੀ ਕੋਈ ਗੁੱਟਬਾਜ਼ੀ ਭਾਜਪਾ ਵਿੱਚ ਨਹੀਂ ਹੈ।