ਸੁਖਜਿੰਦਰ ਰੰਧਾਵਾ ਦਾ ਜਵਾਈ ਵਧੀਕ ਏ.ਜੀ. ਨਿਯੁਕਤ, ‘ਆਪ’ ਨੇ ਕਿਹਾ ਘਰ-ਘਰ ਨਹੀਂ ਮੰਤਰੀਆਂ ਦੇ ਘਰ ਨੌਕਰੀ

Sukhjinder Randhawa

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਕੋਲ ਐ ਗ੍ਰਹਿ ਵਿਭਾਗ ਦਾ ਚਾਰਜ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਤਰੁਣਵੀਰ ਸਿੰਘ ਲਹਿਲ ਨੂੰ ਸਰਕਾਰ ਵਲੋਂ ਵਧੀਕ ਐਡਵੋਕੇਟ ਜਨਰਲ ਲਗਾ ਦਿੱਤਾ ਗਿਆ ਹੈ। ਇਸ ਨਿਯੁਕਤੀ ਦੇ ਹੋਣ ਤੋਂ ਕੁਝ ਘੰਟੇ ਬਾਅਦ ਹੀ ਇਸ ’ਤੇ ਵਿਵਾਦ ਹੋਣਾ ਸ਼ੁਰੂ ਹੋ ਗਿਆ ਅਤੇ ਆਮ ਆਦਮੀ ਪਾਰਟੀ ਵਲੋਂ ਸੁਆਲ ਖੜੇ ਕਰਦੇ ਹੋਏ ਇਸ ਨੂੰ ਘਰ ਘਰ ਨੌਕਰੀ ਨਹੀਂ ਸਗੋਂ ਕੈਬਨਿਟ ਮੰਤਰੀਆਂ ਦੇ ਘਰ ਨੌਕਰੀ ਦੇਣ ਦਾ ਦੋਸ਼ ਲਗਾ ਦਿੱਤਾ ਗਿਆ। ਸੁਖਜਿੰਦਰ ਰੰਧਾਵਾ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ ਅਤੇ ਇਹ ਨਿਯੁਕਤੀ ਉਨਾਂ ਦੇ ਵਿਭਾਗ ਰਾਹੀਂ ਹੋਣ ਕਰਕੇ ਹੀ ਜਿਆਦਾ ਵਿਵਾਦ ਹੋਇਆ ਹੈ।

ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਇਹ ਮਾਮਲਾ ਕਾਫ਼ੀ ਭਖਣ ਤੋਂ ਬਾਅਦ ਸੁਖਜਿੰਦਰ ਰੰਧਾਵਾ ਵੀ ਇਸ ਮਾਮਲੇ ਵਿੱਚ ਸਫ਼ਾਈ ਦਿੰਦੇ ਨਜ਼ਰ ਆਏ ਕਿ ਤਰੁਣਵੀਰ ਸਿੰਘ ਲਹਿਲ ਕੋਲ ਇਸ ਅਹੁਦੇ ਲਈ ਤਜਰਬਾ ਹੈ ਅਤੇ ਉਨਾਂ ਨੂੰ ਥੋੜੀ ਸਮੇਂ ਲਈ ਹੀ ਇਹ ਨਿਯੁਕਤੀ ਦਿੱਤੀ ਗਈ ਹੈ। ਇਹ ਨਿਯੁਕਤੀ ਵੀ ਪੰਜਾਬ ਦੇ ਐਡਵੋਕੇਟ ਜਰਨਲ ਦੀ ਸਿਫ਼ਾਰਸ਼ ’ਤੇ ਦਿੱਤੀ ਗਈ ਹੈ, ਇਸ ਵਿੱਚ ਸਰਕਾਰ ਦਾ ਕੋਈ ਵੀ ਰੋਲ ਨਹੀਂ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਾਂਗਰਸ ਸਰਕਾਰ ਆਪਣੇ ਹੀ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਪੂਰਾ ਕਰ ਰਹੀ ਹੈ। ਹਾਲਾਂਕਿ ਇਸ ਵਿੱਚ ਥੋੜਾ ਜਿਹਾ ਬਦਲਾਓ ਹੋਇਆ ਕਿ ਹੁਣ ਨੌਕਰੀਆਂ ਸਿਰਫ਼ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਲਈ ਹੀ ਰੱਖੀ ਗਈਆਂ ਹਨ, ਜਿਸ ਕਾਰਨ ਹੀ ਤਾਜ਼ਾ ਮਾਮਲੇ ਵਿੱਚ ਸੁਖਜਿੰਦਰ ਰੰਧਾਵਾ ਦੇ ਜਵਾਈ ਨੂੰ ਨੌਕਰੀ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ