ਸੁਖਜਿੰਦਰ ਸਿੰਘ ਹੇਰ ਸਰਵਸੰਮਤੀ ਨਾਲ ਬਣੇ ਯੂਨੀਅਨ ਦੇ ਪ੍ਰਧਾਨ

Elementary, Teachers, Union, Sukhjinder Singh Hair, President

ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਬਲਾਕ ਅੰਮ੍ਰਿਤਸਰ-3 ਇਕਾਈ ਦਾ ਗਠਨ

ਰਾਜਨ ਮਾਨ, ਅੰਮ੍ਰਿਤਸਰ: ਸਿੱਖਿਆ ਬਲਾਕ ਅੰਮ੍ਰਿਤਸਰ-3 ਨਾਲ ਸਬੰਧਿਤ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਦਾ ਇੱਕ ਆਮ ਇਜਲਾਸ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ ਜੇਲ੍ਹ ਵਿਖੇ ਹੋਇਆ। ਜਿਸ ਦੌਰਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ,ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਮੌਜੂਦਗੀ ਚ ਬਲਾਕ ਦੇ ਅਧਿਆਪਕਾਂ ਨੇ ਆਪਣੀ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਬਲਾਕ ਪੱਧਰੀ ਇਕਾਈ ਦਾ ਗਠਨ ਕੀਤਾ।

ਹਰਜੀਤ ਮਾਲਾਂਵਾਲੀ ਜਨਰਲ ਸਕੱਤਰ ਚੁਣੇ ਗਏ

ਇਸ ਚੋਣ ਦੌਰਾਨ ਸਰਵਸੰਮਤੀ ਨਾਲ ਸੁਖਜਿੰਦਰ ਸਿੰਘ ਹੇਰ ਬਲਾਕ ਪ੍ਰਧਾਨ,ਹਰਜੀਤ ਸਿੰਘ ਮਾਲਾਂਵਾਲੀ ਜਨਰਲ ਸਕੱਤਰ,ਮਲਕੀਤ ਸਿੰਘ ਭੁੱਲਰ ਵਿੱਤ ਸਕੱਤਰ, ਪ੍ਰਦੀਪ ਸਿੰਘ ਕੰਬੋਅ,ਤਜਿੰਦਰ ਸਿੰਘ ਲੱਕੀ,ਹਰਪ੍ਰੀਤ ਸਿੰਘ ਮੱਲੂਨੰਗਲ (ਤਿੰਨੇ ਸੀਨੀਅਰ ਮੀਤ ਪ੍ਰਧਾਨ) ਨਵਦੀਪ ਸਿੰਘ ਬਾਬਾ, ਸੰਦੀਪ ਸਿੰਘ ਕੰਗ,ਸਤਬੀਰ ਸਿੰਘ (ਤਿੰਨੇ ਮੀਤ ਪ੍ਰਧਾਨ), ਰਜਿੰਦਰ ਕੌਰ ਸੈਣੀ ਪ੍ਰੈੱਸ ਸਕੱਤਰ, ਰਣਬੀਰ ਕੌਰ,ਬਲਜਿੰਦਰ ਕੌਰ,ਪਾਇਲ ਕਪੂਰ ਅਤੇ ਅਨੀਤਾ ਸ਼ਰਮਾ ਸਲਾਹਕਾਰ ਚੁਣੇ ਗਏ। ਜਦ ਕਿ ਬਲਵਿੰਦਰ ਸਿੰਘ ਬੱਲ ਦੀ ਚੋਣ ਜਿਲ੍ਹਾ ਕਮੇਟੀ ਮੈਂਬਰ ਵੱਜੋ ਕੀਤੀ ਗਈ।

ਅੰਮ੍ਰਿਤਸਰ ਜਿਲ੍ਹਾ ਇਕਾਈ ਦੀ ਚੋਣ 16 ਨੂੰ : ਪੰਨੂ, ਘੁੱਕੇਵਾਲੀ,ਬੋਪਾਰਾਏ

ਇਸ ਮੌਕੇ ਇਕੱਤਰ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਐਲੀਮੈਂਟਰੀ ਸਕੂਲਾਂ ਚ ਕੰਮ ਕਰਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਿਛਲੇ ਸਮੇਂ ਚ ਜਥੇਬੰਦੀ ਵੱਲੋਂ ਸਰਕਾਰਾਂ ਤੇ ਦਬਾਅ ਪਾ ਕੇ ਕਰਵਾਏ ਗਏ ਮਿਸਾਲੀ ਕੰਮਾਂ ਸਦਕਾ ਅੱਜ ਪੂਰੇ ਪੰਜਾਬ ਅੰੰਦਰ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਹੋ ਰਿਹਾ ਹੈ।

ਉਨ੍ਹਾਂ ਅੱਜ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੁਖਜਿੰਦਰ ਸਿੰਘ ਹੇਰ ਤੇ ਬਾਕੀ ਮੈਂਬਰਾਂ ਦੀ ਚੋਣ ਨਾਲ ਜਿੱਥੇ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ ਉੱਥੇ ਹੀ,ਬਲਾਕ ਅੰਮ੍ਰਿਤਸਰ-3 ਦੇ ਅਧਿਆਪਕਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਸੌਖਾਲਾ ਹੋਵੇਗਾ। ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਚੋਣ ਲਗਭਗ ਮੁਕੰਮਲ ਹੋ ਗਈ ਹੈ ਤੇ ਜਿਲ੍ਹਾ ਇਕਾਈ ਦੀ ਚੋਣ 16 ਜੁਲਾਈ ਐਤਵਾਰ ਨੂੰ ਏਅਰਪੋਰਟ ਰੋਡ ਤੇ ਸਥਿਤ ਬ੍ਰਦਰਜ਼ ਫ਼ਾਰਮ ਵਿਖੇ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਇਸ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤਜਿੰਦਰਪਾਲ ਸਿੰਘ ਮਾਨ,ਪਰਮਬੀਰ ਸਿੰਘ ਪੰਨੂ ਰੋਖੇ, ਜਤਿੰਦਰਪਾਲ ਸਿੰਘ ਰੰਧਾਵਾ, ਸੁਖਦੇਵ ਸਿੰਘ ਵੇਰਕਾ,ਯਾਦਮਨਿੰਦਰ ਸਿੰਘ ਧਾਰੀਵਾਲ,ਰਜਿੰਦਰ ਸਿੰਘ ਰਾਜਾਸਾਂਸੀ,ਮਨਪ੍ਰੀਤ ਸਿੰਘ ਸੰਧੂ,ਗੁਰਿੰਦਰ ਸਿੰਘ ਮੀਰਾਂਕੋਟ,ਪ੍ਰਸ਼ੋਤਮ ਲਾਲ, ਸੁਰਿੰਦਰਪਾਲ ਸਿੰਘ ਬੂਆਨੰਗਲੀ,ਮਨਜਿੰਦਰ ਸਿੰਘ ਅਦਲੀਵਾਲ,ਬਲਦੇਵ ਰਾਜ,ਕੁਲਬੀਰ ਸਿੰਘ,ਨਿਸ਼ਾਨ ਸਿੰਘ,ਨਵਨੀਤ ਕੌਰ,ਗੁਰਮਿੰਦਰ ਕੌਰ ਆਦਿ ਅਧਿਆਪਕ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।