ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੀ ਮੰਗਲਵਾਰ ਦੁਪਹਿਰ ਨੂੰ ਜੈਪੁਰ ’ਚ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੰਤੀ ਜਦੋਂਕਿ ਬਦਮਾਸ਼ਾਂ ਦੇ ਨਾਲ ਆਇਆ ਇੱਕ ਮੁਲਜ਼ਮ ਗੋਲੀਬਾਰੀ ’ਚ ਮਾਰਿਆ ਗਿਆ। ਡੀਜੀਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਗੋਗਾਮੇੜੀ ਦੀ ਹੱਤਿਆ ਤੋਂ ਬਾਅਦ ਮੁਲਜ਼ਮ ਦੀ ਭਾਲ ਲਈ ਪੁਲਿਸ ਵੱਲੋਂ ਸਖ਼ਤ ਨਾਕਾਬੰਦੀ ਕਰ ਕੇ ਸ਼ੱਕੀ ਟਿਕਾਣਿਆਂ ’ਤੇ ਦਬਾਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਮ ਜਨਤਾ ਨੂੰ ਧੀਰਜ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਪੁਲਿਸ ਨੂੰ ਵਿਸ਼ੇਸ਼ ਚੌਕਸੀ ਵਰਤਣ ਅਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। (Sukhdev Singh Gogamedi murder case)
ਉੱਧਰ ਸੁਖਦੇਵ ਸਿੰਘ ਗੋਗਾਮੇੜੀ ’ਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰਾਂ ਦੀ ਪਛਾਣ ਹੋ ਗਈ ਹੈ। ਇੱਕ ਦਾ ਨਾਅ ਰੋਹਿਤ ਰਾਠੌੜ ਮਕਰਾਨਾ ਅਤੇ ਦੂਜੇ ਦਾ ਨਾਂਅ ਨਿਤਿਨ ਫੌਜੀ ਹੈ। ਰੋਹਿਤ ਨਾਗੌਰ ਦੇ ਮਕਰਾਨਾ ਦਾ ਜਦੋਂਕਿ ਰੋਹਿਤ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਹੈ। ਉੱਧਰ ਨਿਤਿਨ ਦੇ ਪਿਤਾ ਨੇ ਕਿਹਾ ਕਿ ਮੇਰਾ ਪੁੱਤਰ 9 ਨਵੰਬਰ ਨੂੰ 11 ਵਜੇ ਘਰ ਤੋਂ ਮਹਿੰਦਰਗੜ੍ਹ ਗੱਡੀ ਠੀਕ ਕਰਵਾਉਣ ਲਈ ਗਿਆ ਸੀ, ਉਸ ਤੋਂ ਬਾਅਦ ਮੇਰਾ ਉਸ ਨਾਲ ਸੰਪਰਕ ਨਹੀਂ ਹੋ ਸਕਿਆ।
ਇਸ ਕੇਸ ’ਚ ਆਇਆ ਸੀ ਨਿਤਿਨ ਦਾ ਨਾਂਅ
ਮੀਡੀਆ ਰਿਪੋਰਟਾਂ ਅਨੁਸਾਰ 10 ਨਵੰਬਰ ਨੂੰ ਮਹਿੰਦਰਗੜ੍ਹ ਦੇ ਸਦਰ ’ਚ ਪ੍ਰਤਾਪ ਉਰਫ਼ ਗੋਵਿੰਦ ਸ਼ਰਮਾ ਨੂੰ ਅਗਵਾਹ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਸਥਾਨਕ ਲੋਕਾਂ ਨੇ ਸਮੇਂ ’ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਅਤੇ ਫਿਰ ਵਾਹਨ ਦਾ ਪਿੱਛਾ ਕਰ ਕੇ ਅਗਵਾਹ ਹੋਏ ਵਿਅਕਤੀ ਨੂੰ ਆਜ਼ਾਦ ਕਰਵਾ ਲਿਆ ਸੀ। ਪੁਲਿਸ ਨੇ ਇਸ ਕੇਸ ’ਚ ਮੁਲਜ਼ਮ ਕੁਲਦੀਪ ਰਠੀ ਦੇ ਨਾਲ ਦੋ ਹੋਰ ਨੂੰ ਗਿ੍ਰਫ਼ਤਾਰ ਕੀਤਾ ਸੀ। ਜਦੋਂਕਿ ਨਿਤਿਨ ਫੌਜੀ ਭੱਜ ਗਿਆ ਸੀ। ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਤੋਂ ਠੀਕ ਪਹਿਲਾਂ ਨਿਤਿਨ ਦਾ ਇਹ ਅਪਰਾਧਿਕ ਪਿਛੋਕੜ ਹੈ।