ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਲਿਆ ਫਾਹਾ

ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਲਿਆ ਫਾਹਾ

ਅਬੋਹਰ, (ਸੁਧੀਰ ਅਰੋੜਾ) ਗੋਬਿੰਦ ਨਗਰੀ ਨਿਵਾਸੀ ਇੱਕ ਵਿਅਕਤੀ ਨੇ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਅੱਜ ਸਵੇਰੇ ਨਹਿਰ ਦੇ ਪੁੱਲ ਨਾਲ ਫਾਹਾ ਲਗਾਕੇ ਆਤਮਹੱਤਿਆ ਕਰ ਲਈ ਜਾਣਕਾਰੀ ਅਨੁਸਾਰ ਜੱਜ ਪੁੱਤਰ ਸੋਹਨ ਲਾਲ ਉਮਰ ਕਰੀਬ 45 ਸਾਲ ਜੋ ਕਿ ਕੱਪੜੇ ਵੇਚਣ ਦੀ ਫੇਰੀ ਲਗਾਉਣ ਦਾ ਕੰਮ ਕਰਦਾ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਅਤੇ ਆਰਥਿਕ ਪੱਖੋਂ ਪ੍ਰੇਸ਼ਾਨ ਸੀ, ਜਿਸਦੇ ਚਲਦੇ ਅੱਜ ਸਵੇਰੇ ਉਸਨੇ ਕਰੀਬ 9 ਵਜੇ ਪਿੰਡ ਡੰਗਰਖੇੜਾ ਦੇ ਨੇੜਿਉਂ ਲੰਘਦੀ ਪੰਜਾਬਾ ਮਾਈਨਰ ਦੇ ਪੁੱਲ ਦੀ ਪਾਈਪ ‘ਤੇ ਫਾਹਾ ਲਗਾਕੇ ਆਤਮਹੱਤਿਆ ਕਰ ਲਈ ਆਸਪਾਸ ਦੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਇਸਦੀ ਸੂਚਨਾ ਨਰ ਸੇਵਾ ਨਰਾਇਣ ਸੇਵਾ ਕਮੇਟੀ ਮੈਂਬਰਾਂ ਨੂੰ ਦਿੱਤੀ,

ਜਿਸ ‘ਤੇ ਰਾਜੂ ਚਰਾਇਆ, ਬਿੱਟੂ ਨਰੂਲਾ, ਰਵੀ ਅਤੇ ਅਨੁ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ‘ਤੇ ਥਾਣਾ ਸਦਰ ਦੇ ਏਐਸਆਈ ਵਿਸ਼ਲੇਸ਼ ਕੁਮਾਰ  ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕਢਵਾਉਂਦੇ ਹੋਏ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here