ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅੰਮਿ੍ਰਤਸਰ ’ਚ ਦੋ ਭੈਣਾਂ ਵੱਲੋਂ ਇੱਕਠੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਭੈਣਾਂ ਆਪਣੀ ਮਾਂ ਦੀ ਬਿਮਾਰੀ ਦੀ ਵਜ੍ਹਾ ਤੋਂ ਪਰੇਸ਼ਾਨ ਸਨ ਅਤੇ ਦੋਵੇਂ ਭੈਣਾਂ ਅਣਵਿਆਹੀਆਂ ਸਨ। ਮਾਂ ਦੀ ਮੌਤ ਤੋਂ ਬਾਅਦ ਇੱਕਲੇ ਹੋਣ ਦੇ ਡਰ ਤੋਂ ਦੋਵੇਂ ਭੈਣਾਂ ਨੇ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਇਹ ਕਦਮ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲਾਰੈਂਸ ਰੋਡ ਅਧੀਨ ਨਿਊ ਗਾਰਡਨ ’ਚ ਰਹਿਣ ਵਾਲੀਆਂ ਦੋ ਭੈਣਾਂ ਨੇ ਖੁਦਕੁਸ਼ੀ ਕਰ ਲਈ ਹੈ। ਦੋਵਾਂ ਦੀ ਪਛਾਣ ਜਿਓਤੀ ਕਪੂਰ ਅਤੇ ਸੀਮਾ ਕਪੂਰ ਦੇ ਰੂਪ ’ਚ ਹੋਈ ਹੈ। ਦੋਵਾਂ ਨੇ ਮਰਨ ਤੋਂ ਪਹਿਲਾਂ ਸੁਸਾਇਡ ਨੋਟ ਵੀ ਲਿਖਿਆ ਸੀ ਅਤੇ ਆਪਣਾ ਪੋਸਟਮਾਰਟਮ ਨਾਂ ਕਰਵਾਉਣ ਦੀ ਇੱਛਾਂ ਜਾਹਿਰ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।