ਅੱਗ ਬੁਝਾਉਣ ਵਾਲੀ ਗੱਡੀ ਤੇ ਨਗਰ ਕੌਂਸਲ ਤੋਂ ਲੋਕ ਖਫ਼ਾ
(ਜਤਿੰਦਰ ਲੱਕੀ) ਰਾਜਪੁਰਾ। ਪਟਿਆਲਾ ਰੋਡ ਰਾਜਪੁਰਾ ਟਾਊਨ ਜੀਟੀ ਰੋਡ ਮੇਨ ਬਾਜ਼ਾਰ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਰੂੰ ਪਿੰਜਣ ਵਾਲੀਆਂ ਦੁਕਾਨਾਂ ਵਿਚ ਅਚਾਨਕ ਅੱਗ (Sudden Fire) ਲੱਗ ਗਈ ਤੇ ਉਸ ਅੱਗ ਨੇ ਆਸਪਾਸ ਦੀਆਂ ਹੋਰਨਾਂ ਦੁਕਾਨਾਂ ਨੂੰ ਵੀ ਆਪਣੇ ਕਾਬੂ ’ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੂੰ ਪਿੰਜਣ ਵਾਲੀ ਮਸ਼ੀਨ ਨੂੰ ਚਲਾਉਣ ਵਾਲੇ ਇੰਜਣ ਵਿਚੋਂ ਚਿੰਗਾਰੀਆਂ ਨਿਕਲਣ ਨਾਲ ਅੱਗ ਲੱਗੀ ਜਿਸ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਦੱਸਿਆ ਜਾ ਰਿਹਾ ਹੈ।
ਆਸ ਪਾਸ ਦੇ ਦੁਕਾਨਦਾਰਾਂ ਦਾ ਰੋਸ ਹੈ ਕਿ ਰਾਜਪੁਰਾ ਵਿੱਚ ਫਾਇਰ ਬਿ੍ਰਗੇਡ ਦਾ ਇੰਨ੍ਹਾਂ ਬੁੂਰਾ ਹਾਲ ਹੈ ਕਿ ਅੱਗ ਲੱਗਣ ਤੋਂ ਤਕਰੀਬਨ ਇੱਕ ਘੰਟੇ ਤੱਕ ਫਾਇਰ ਬਿ੍ਰਗੇਡ ਗੱਡੀ ਇੱਥੇ ਨਹੀਂ ਆਈ। ਜੋ ਇੱਕ ਗੱਡੀ ਆਈ ਹੈ ਤਾਂ ਉਹ ਉਸ ਵਿੱਚ ਪਾਣੀ ਨਹੀਂ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ। ਜਦੋਂ ਇਸ ਬਾਰੇ ਹਲਕਾ ਵਿਧਾਇਕ ਨੀਨਾ ਮਿੱਤਲ ਨੂੰ ਪਤਾ ਲੱਗਿਆ ਤਾਂ ਉਹ ਫਾਇਰ ਬਿਗ੍ਰੇਡ ਦੀ ਗੱਡੀ ਤੋਂ ਪਹਿਲਾਂ ਹੀ ਮੌਕੇ ’ਤੇ ਪਹੁੰਚ ਗਏ ਤੇ ਸਥਿਤੀ ਦਾ ਜਾਇਜਾ ਲਿਆ ਤੇ ਫਾਇਰ ਬਿ੍ਰਗੇਡ ਦੀ ਗੱਡੀਆਂ ਵਿਚ ਪਾਣੀ ਨਾ ਹੋਣ ਦੀ ਗੱਲ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਦੁਕਾਨਦਾਰ ਵੀਰਾ ਦਾ ਅੱਗ ਨਾਲ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜਾ ਦਿਵਾਇਆ ਜਾਏਗਾ। ਵਿਧਾਇਕਾ ਨੀਨਾ ਮਿੱਤਲ ਪੁੱਜਣ ਤੋਂ ਬਾਅਦ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਾਣੀ ਲੈ ਕੇ ਉੱਥੇ ਪਹੁੰਚੀਆਂ ਤੇ ਅੱਗ ਬੁਝਾਉਣ ਵਿਚ ਲੋਕਾਂ ਦੀ ਮਦਦ ਕੀਤੀ। ਇਸ ਮੌਕੇ ਤੇ ਮੌਜੂਦ ਵਿਧਾਇਕਾਂ ਨੂੰ ਉਥੋਂ ਦੇ ਲੋਕਾਂ ਨੇ ਇੱਥੇ ਦੇ ਰੂੰ ਪਿੰਜਣ ਵਾਲੇ ਖੋਖਿਆਂ ਨੂੰ ਬਾਹਰ ਕਿਤੇ ਹੋਰ ਜਗ੍ਹਾ ਦੇਣ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ