ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਕਰਜੇ ਨੇ ਮਾਰਿਆ...

    ਕਰਜੇ ਨੇ ਮਾਰਿਆ ਅੱਕਾਂਵਾਲੀ ਦਾ ਇੱਕ ਹੋਰ ਕਿਸਾਨ

    ਕਰਜੇ ਨੇ ਮਾਰਿਆ ਅੱਕਾਂਵਾਲੀ ਦਾ ਇੱਕ ਹੋਰ ਕਿਸਾਨ

    ਬੋਹਾ, (ਤਰਸੇਮ ਮੰਦਰਾਂ) ਨੇੜਲੇ ਪਿੰਡ ਅੱਕਾਂਵਾਲੀ ਵਿਖੇ ਇੱਕ ਛੋਟੇ ਕਿਸਾਨ ਵੱਲੋਂ ਆਪਣੇ ਸਿਰ ਚੜੇ ਕਰਜ਼ੇ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਕਿਸਾਨ ਲੀਲਾ ਸਿੰਘ ( 46)  ਪੁੱਤਰ ਕਰਤਾਰ ਸਿੰਘ ਨੇ ਇੱਕ ਬੈਂਕ ਤੋਂ ਕਰਜ਼ੇ ਦੀ  ਲਿਮਿਟ  ਬਣਾਈ ਹੋਈ ਸੀ ਤੇ ਘਰ ਦੀ ਕਬੀਲਦਾਰੀ ਕਾਰਨ ਉਸ ‘ਤੇ ਹੋਰ ਵੀ ਬਹੁਤ ਸਾਰਾ ਕਰਜ਼ਾ ਚੜ ਗਿਆ ਸੀ ਇਸ  ਕਰਜ਼ੇ ਦੀਆਂ ਕਿਸਤਾਂ ਨਾ ਭਰ ਸਕਣ ਕਾਰਨ ਉਹ ਕਈ ਦਿਨਾਂ ਤੋ ਪ੍ਰੇਸ਼ਾਨ ਸੀ। ਬੀਤੀ ਰਾਤ ਇਸ ਤਣਾਅ ਦੇ ਚਲਦਿਆਂ ਉਸ ਨੇ ਆਪਣੇ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

    ਇਸ ਕੇਸ ਦੀ ਤਫਤੀਸ਼ ਕਰ ਰਹੇ ਥਾਣਾ ਬੋਹਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੋਹਾ ਪੁਲੀਸ ਨੇ ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰਕੇ ਪੋਸਟ ਮਾਰਟਮ ਤੋ ਬਾਅਦ ਲਾਸ਼ ਉਸਦੇ ਵਾਰਸ਼ਾ ਦੇ ਹਵਾਲੇ ਕਰ ਦਿੱਤੀ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਿੰਡ ਦੇ ਸਰਪੰਚ ਗੋਬਿੰਦਰ ਸਿੰਘ ਰਾਜੂ,ਬਲਾਕ ਸੰਮਤੀ ਮੈਂਬਰ ਜਸਪ੍ਰੀਤ ਕੌਰ,ਬਿੱਕਰ ਸਿੰਘ ਪੰਚ,ਸਾਬਕਾ ਪੰਚ ਗੁਰਲਾਲ ਸਿੰਘ,ਗੁਰਦੀਪ ਸਿੰਘ,ਗੁਰਜੀਤ ਸਿੰਘ ਪ੍ਰਧਾਨ ਬਾਬਾ ਜੋਗੀਪੀਰ ਕਮੇਟੀ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਲੋਕਾ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਗਰੀਬ ਕਿਸਾਨ ਦੇ ਪਰਿਵਾਰ ਨੂੰ ਤਰੁੰਤ ਆਰਥਿਕ ਰਾਹਤ ਦੇਵੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here