ਮੇਕ ਇਨ ਇੰਡੀਆ ਧਰੁਵਸ਼ਾਸ਼ਤਰ ਮਿਜ਼ਾਇਲ ਦਾ ਸਫ਼ਲ ਪ੍ਰੀਖਣ

ਫੌਜ ਨੂੰ ਮਿਲੀ ਮੇਡ ਇਨ ਇੰਡੀਆ ‘ਧਰੁਵਸ਼ਾਸ਼ਤਰ’ ਮਿਜ਼ਾਇਲ, ਦੁਸ਼ਮਣਾਂ ਦੇ ਟੈਂਕਾਂ ਨੂੰ ਉੱਡਾਉਣ ਦੀ ਸਮਰੱਥਾ

  • ਧਰੁਵ ਹੈਲੀਕਾਪਟਰ ‘ਤੇ ਕੀਤਾ ਜਾਵੇਗਾ ਤਾਇਨਾਤ

ਨਵੀਂ ਦਿੱਲੀ। ਚੀਨ ਦੇ ਨਾਲ ਸਰਹੱਦ ‘ਤੇ ਲਗਾਤਾਰ ਵਧ ਰਹੇ ਤਣਾਅ ਦੌਰਾਨ ਭਾਰਤੀ ਫੌਜ ਪੂਰੀ ਚੌਕਸ ਹੈ ਤੇ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਮੇਕ ਇਨ ਇੰਡੀਆ ਮੁਹਿੰਮ ਦੇ ਤਹਿਤ ਦੇਸ਼ ਦੀ ਫੌਜ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।

ਫੌਜ ਦੀ ਤਾਕਤ ‘ਚ ਇੱਕ ਹੋਰ ਨਾਂਅ ਜੁੜ ਗਿਆ। ਐਂਟੀ ਟੈਂਕ ‘ਧਰੁਵਸ਼ਾਸ਼ਤਰ’ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਹੈ, ਇਹ ਮਿਜ਼ਾਇਲ ਮੇਡ ਇਨ ਇੰਡੀਆ ਹੈ, ਤੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਨਾਲ ਖਦੇੜਨ ਦੀ ਸਮਰੱਥਾ ਰੱਖਦੀ ਹੈ। ਓਡੀਸ਼ਾ ਦੇ ਬਾਲਾਸੇਰ ‘ਚ 15-16 ਜੁਲਾਈ ਨੂੰ ਇਸ ਦਾ ਟੈਸਟ ਹੋਇਆ, ਜਿਸ ਤੋਂ ਬਾਅਦ ਹੁਣ ਇਸ ਨੂੰ ਹੁਣ ਫੌਜ ਨੂੰ ਸੌਂਪ ਦਿੱਤਾ ਜਾਵੇਗਾ। ਇਸ ਦੀ ਵਰਤੋਂ ਭਾਰਤੀ ਫੌਜ ਦੇ ਧਰੁਵ ਹੈਲੀਕਾਪਟਰ ਦੇ ਨਾਲ ਕੀਤਾ ਜਾਵੇਗਾ। ਭਾਵ ਅਟੈਕ ਹੈਲੀਕਾਪਟਰ ਧਰੁਵ ‘ਤੇ ਇਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਸਮਾਂ ਆਉਣ ‘ਤੇ ਦੁਸ਼ਮਣ ਨੂੰ ਸਬਕ ਸਿਖਾਇਆ ਜਾ ਸਕੇ। ਹਾਲਾਂਕਿ ਜੋ ਟੈਸਟ ਕੀਤਾ ਗਿਆ ਹੈ ਉਹ ਬਿਨਾ ਹੈਲੀਕਾਪਟਰ ਦੇ ਕੀਤਾ ਗਿਆ ਹੈ। ਪਹਿਲਾਂ ਇਸ ਮਿਜ਼ਾਇਲ ਦਾ ਨਾਂਅ ਨਾਗ ਸੀ, ਜਿਸ ਨੂੰ ਹੁਣ ਬਦਲ ਕੇ ਧਰੁਵਸ਼ਸ਼ਤਰ ਕੀਤਾ ਗਿਆ ਹੈ। ਇਹ ਮਿਜ਼ਾਇਲ ਦੇਸੀ ਹੈ ਤੇ ਇਸ ਦੀ ਸਮਰੱਥਾ 4 ਕਿਮੀ ਤੱਕ ਹੈ। ਇਹ ਕਿਸੇ ਵੀ ਟੈਂਕ ਨੂੰ ਖਤਮ ਕਰ ਸਕਦੀ ਹੈ।

ਧਰੁਵ ਹੈਲੀਕਾਪਟਰ ਵੀ ਦੇਸੀ

ਧਰੁਵ ਹੈਲੀਕਾਪਟਰ ਵੀ ਪੂਰੀ ਤਰ੍ਹਾਂ ਨਾਲ ਦੇਸੀ ਹੈਲੀਕਾਪਟਰ ਹੈ। ਇਸ ਨੂੰ ਡੀਆਰਡੀਓ (DRDO) ਤੇ ਫੌਜ ਲਈ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਕਿਉਂਕਿ ਹੁਣ ਕਿਸੇ ਦੂਜੇ ਦੇਸ਼ ‘ਤੇ ਅਜਿਹੀਆਂ ਮਿਜ਼ਾਇਲਾਂ ਲਈ ਨਿਰਭਰ ਨਹੀਂ ਰਹਿਣਾ ਪਵੇਗਾ। ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) (DRDO) ਦੀ ਵੈੱਬਸਾਈਟ ‘ਤੇ ਮੌਜ਼ੂਦ ਜਾਣਕਾਰੀ ਅਨੁਸਾਰ ਧਰੁਵਸ਼ਾਸ਼ਤਰ ਇੱਕ ਤੀਜੀ ਪੀੜ੍ਹੀ ਦੀ ‘ਦਾਗੋ ਤੇ ਭੁੱਲ ਜਾਓ’ ਟੈਂਕ ਰੋਧੀ ਮਿਜ਼ਾਇਲ (ਏਟੀਜੀਐਮ) ਪ੍ਰਣਾਲੀ ਹੈ, ਜਿਸ ਨੂੰ ਆਧੁਨਿਕ ਹਲਕੇ ਹੈਲੀਕਾਪਟਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰਣਾਲੀ, ਹਰ ਤਰ੍ਹਾਂ ਦੇ ਮੌਸਮ ਦੌਰਾਨ ਦਿਨ ਤੇ ਰਾਤ ਸਮੇਂ ਸਮਰੱਥ ਹੈ ਤੇ ਪਾਰੰਪਰਿਕ ਕਵਚ ਦੇ ਨਾਲ ਹੀ ਨਾਲ ਵਿਸਫੋਟਕ ਪ੍ਰਤੀਕਿਰਿਆਸ਼ੀਲ ਕਵਚ ਦੇ ਨਾਲ ਜੰਗੀ ਟੈਂਕਾਂ ਨੂੰ ਨਸ਼ਟ ਕਰ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ