ਟੂਰਨਾਮੈਂਟ ਕਮੇਟੀ ਜ਼ੋਨ ਢੰਡੀ ਕਦੀਮ ਵੱਲੋਂ ਜ਼ੋਨਲ ਸਕੂਲ ਖੇਡਾਂ ਦਾ ਸਫਲ ਆਯੋਜਨ
ਜਲਾਲਾਬਾਦ (ਰਜਨੀਸ਼ ਰਵੀ)। ਸਾਲ 2022-23 ਦੀਆਂ ਸਿੱਖਿਆ ਵਿਭਾਗ ਦੀਆਂ ਜ਼ੋਨਲ ਸਕੂਲ ਖੇਡਾਂ ਦੇ ਅੰਤਰਗਤ ਜ਼ੋਨ ਢੰਡੀ ਕਦੀਮ ਦੇ ਅਧੀਨ ਆਉਂਦੇ ਸਕੂਲਾਂ ਦਾ ਜ਼ੋਨ ਟੂਰਨਾਮੈਂਟ ਬੀਤੇ ਦਿਨੀਂ ਸਫਲਤਾਪੂਰਵਕ ਸਮਾਪਤ ਹੋਇਆ। ਜ਼ੋਨ ਸਕੱਤਰ ਲੈਕਚਰਾਰ ਪਵਨ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ੋਨ ਖੇਡਾਂ ਲਈ ਬਹੁਤ ਹੀ ਘੱਟ ਸਮਾਂ ਮਿਲਣ ਤੇ ਕਾਫੀ ਰੁਝੇਵਿਆਂ ਭਰਿਆ ਖੇਡ ਕੈਲੰਡਰ ਤਿਆਰ ਕੀਤਾ ਗਿਆ। ਪਰ ਜ਼ੋਨ ਦੇ ਸਾਰੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਪੂਰੀ ਤਨਦੇਹੀ ਨਾਲ ਇਨ੍ਹਾਂ ਖੇਡਾਂ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਵਿਚ ਸਹਿਯੋਗ ਦਿੱਤਾ।
ਇਨ੍ਹਾਂ ਖੇਡਾਂ ਨੂੰ ਜ਼ੋਨ ਅਧੀਨ ਆਉਂਦੇ ਸਰਕਾਰੀ ਸਕੂਲ ਢੰਡੀ ਕਦੀਮ, ਬਲੇਲ ਕੇ ਹਾਸਲ, ਸਵਾਹਵਾਲਾ, ਚੱਕ ਜਮਾਲਗੜ੍ਹ, ਮਾਹਮੂਜੋਈਆ, ਮਿੱਡਾ, ਗਰਲਜ਼ ਸਕੂਲ ਜਲਾਲਾਬਾਦ, ਇਸ ਤੋਂ ਇਲਾਵਾ ਸੰਤ ਕਬੀਰ ਗੁਰੂਕੁਲ ਸਕੂਲ ਵਿਖੇ ਲਗਪਗ 35 ਦੇ ਕਰੀਬ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅੰਡਰ14/17/19 ਸਾਲਾਂ ਦੇ ਕੁੜੀਆਂ ਅਤੇ ਮੁੰਡਿਆਂ ਦੇ ਵੱਖ ਵੱਖ ਗਰੁੱਪਾਂ ਨੇ ਭਾਗ ਲਿਆ ।ਜ਼ੋਨ ਖੇਡਾਂ ਦੇ ਸਫਲਤਾਪੂਰਵਕ ਸਮਾਪਤ ਹੋਣ ਤੇ ਜ਼ੋਨ ਪ੍ਰਧਾਨ ਪਿ੍ਰੰਸੀਪਲ ਸ੍ਰੀਮਤੀ ਅਨੀਤਾ ਰਾਣੀ ਨੇ ਖੇਡਾਂ ਕਰਵਾਉਣ ਵਾਲੇ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਧੰਨਵਾਦ ਕੀਤਾ। ਇਨ੍ਹਾਂ ਖੇਡਾਂ ਵਿਚ ਸ ਸ ਸ ਸ ਢੰਡੀ ਕਦੀਮ ਸਕੂਲ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।
ਜਿਸ ਵਿੱਚ ਮੁੱਕੇਬਾਜ਼ੀ ਵਿਚ 9 ਗੋਲਡ ਮੈਡਲ, ਪਾਵਰ ਲਿਫਟਿੰਗ ਵਿੱਚ 11 ਗੋਲਡ ਮੈਡਲ, ਵੇਟ ਲਿਫਟਿੰਗ ਵਿਚ 9 ਗੋਲਡ ਮੈਡਲ, ਕੁਸ਼ਤੀਆਂ ਵਿਚ 3 ਗੋਲਡ ਮੈਡਲ, ਇਸ ਤੋਂ ਇਲਾਵਾ ਟੀਮ ਗੇਮਾਂ ਵਿੱਚ ਚੈੱਸ ਅੰਡਰ 17 ਤੇ 19 ਲੜਕੇ ਫਸਟ ਪੁਜੀਸ਼ਨ, ਟੇਬਲ ਟੈਨਿਸ ਅੰਡਰ 17 ਲੜਕੀਆਂ ਫਸਟ ਪੁਜੀਸ਼ਨ, ਫੁੱਟਬਾਲ ਅੰ 17 ਲੜਕੇ ਫਸਟ ਪੁਜੀਸ਼ਨ, ਬਾਸਕਟਬਾਲ ਅੰ 19 ਲੜਕੀਆਂ ਫਸਟ ਪੁਜੀਸ਼ਨ, ਅੰ17 ਲੜਕੀਆਂ ਅੰਡਰ 17 ਤੇ 19 ਲੜਕੇ ਸੈਕਿੰਡ ਪੁਜੀਸ਼ਨ, ਕੈਰਮ ਅੰਡਰ 17 ਲੜਕੇ ਥਰਡ ਪੁਜੀਸ਼ਨ ਪ੍ਰਾਪਤ ਕੀਤੀ।
ਇਸ ਤੋਂ ਇਲਾਵਾ ਪੰਜਾਬ ਖੇਡ ਮੇਲਾ ਵਿੱਚ ਵੀ ਢੰਡੀ ਕਦੀਮ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਥਲੈਟਿਕਸ ਵਿਚ ਚਾਰ ਗੋਲਡ ਦੋ ਸਿਲਵਰ ਮੈਡਲ ਅਤੇ ਰੱਸਾਕਸ਼ੀ ਲੜਕੀਆਂ ਦੇ ਦੋ ਗਰੁੱਪਾਂ ਵਿੱਚ ਸੈਕਿੰਡ ਪੁਜੀਸ਼ਨ ਹਾਸਲ ਕੀਤੀ। ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਪਵਨ ਕੁਮਾਰ ਅਤੇ ਸ੍ਰੀਮਤੀ ਸੀਮਾ ਰਾਣੀ ਨੇ ਵੀ ਅਥਲੈਟਿਕਸ ਦੇ ਥਰੋਇੰਗ ਈਵੈਂਟ ਵਿੱਚ 2-2 ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ।
ਖੇਡਾਂ ਵਿੱਚ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਸਕੂਲ ਮੁਖੀ ਸ੍ਰੀਮਤੀ ਅਨੀਤਾ ਕਾਲੜਾ, ਵਾਈਸ ਪਿ੍ਰੰਸੀਪਲ ਲੋਕੇਸ਼ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਸਰੀਰਕ ਸਿੱਖਿਆ ਅਧਿਆਪਕ ਲੈਕਚਰਾਰ ਪਵਨ ਕੁਮਾਰ ਅਤੇ ਪੀਟੀਆਈ ਸੀਮਾ ਮੈਡਮ ਨੂੰ ਦੇਂਦਿਆਂ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਅੱਗੇ ਜ਼ਿਲਾ ਲੈਵਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ