ਪੁਲਾੜ ਦੀ ਦੁਨੀਆ ‘ਚ ਭਾਰਤ ਨੇ ਦੁਪਹਿਰ 2:43 ਵਜੇ ਪੁੱਟੀ ਵੱਡੀ ਪੁਲਾਂਘ
ਚੰਦਰਯਾਨ-2 ਦੀ ਚੰਨ ‘ਤੇ ਜਾਣ ਦੇ ਸਮੇਂ ‘ਚ ਕੀਤੀ ਗਈ 6 ਦਿਨਾਂ ਦੀ ਕਟੌਤੀ
ਲੋਕ ਸਭਾ ‘ਚ ਇਸਰੋ ਨੂੰ ਦਿੱਤੀ ਵਧਾਈ
ਚੰਦਰਯਾਨ-2 ਦਾ ਭਾਰ 3850 ਕਿੱਲੋਗ੍ਰਾਮ ਹੈ
ਏਜੰਸੀ, ਸ੍ਰੀਹਰੀਕੋਟਾ
ਭਾਰਤ ਨੇ ਚੰਨ ‘ਤੇ ਆਪਣੇ ਦੂਜੇ ਮਹੱਤਵਪੂਰਨ ਮਿਸ਼ਨ ਚੰਦਰਯਾਨ-2 ਦਾ ਦੇਸ਼ ਦੇ ਸਭ ਤੋਂ ਭਾਰੀ 43.43 ਮੀਟਰ ਲੰਮੇ ਜੀਐਸਐਲਵੀ-ਐਮਕੇ 3 ਐਮ1 ਰਾਕੇਟ ਦੀ ਮੱਦਦ ਨਾਲ ਅੱਜ ਸਫ਼ਲ ਲਾਂਚਿੰਗ ਕਰਕੇ ਇਤਿਹਾਸ ਰਚ ਦਿੱਤਾ ਚੰਦਰਯਾਨ-2 ਦਾ ਆਰਬੀਟਰ, ਲੈਂਡਰ (ਵਿਕ੍ਰਮ) ਤੇ ਰੋਵਰ (ਪ੍ਰਗਿਆਨ) ਪ੍ਰੀਖਣ ਦੇ 16 ਮਿੰਟਾਂ ਬਾਅਦ ਪ੍ਰੀਖਣ ਯਾਨ ਤੋਂ ਵੱਖ ਹੋ ਗਿਆ ਤੇ ਧਰਤੀ ਦੀ ਪਾਰਕਿੰਗ ਸ਼੍ਰੇਣੀ ‘ਚ ਦਾਖਲਾ ਕਰ ਗਿਆ
ਇਸ ਤੋਂ ਬਾਅਦ ਉਸਨੇ ਸੱਤ ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰਨ ਲਈ ਆਪਣੀ 30844 ਲੱਖ ਕਿਲੋਮੀਟਰ ਦੀ 48 ਦਿਨਾਂ ਤੱਕ ਚੱਲਣ ਵਾਲੀ ਯਾਤਰਾ ਸ਼ੁਰੂ ਕਰ ਦਿੱਤੀ ਦੇਸ਼ ਦੇ ਕਰੋੜਾਂ ਲੋਕਾਂ ਦੇ ਸੁਫ਼ਨਿਆਂ ਦੇ ਨਾਲ 3850 ਕਿੱਲੋਗ੍ਰਾਮ ਭਾਰੀ ਚੰਦਰਯਾਨ-2 ਨੇ ਲਗਭਗ 2:43 ਵਜੇ ਸ਼ਾਨਦਾਰ ਉਡਾਨ ਭਰੀ
ਇਸ ਦੀ ਲਾਂਚਿੰਗ ਲਈ ਉਲਟੀ ਗਿਣਤੀ 20 ਘੰਟੇ ਪਹਿਲਾਂ ਐਤਵਾਰ ਸ਼ਾਮ 18:43 ਵਜੇ ਸ਼ੁਰੂ ਹੋਈ ਸੀ ਚੰਦਰਯਾਨ ਦੇ ਤਿੰਨ ਹਿੱਸੇ ਆਰਬੀਟਰ, ਲੈਂਡਰ ਤੇ ਰੋਵਰ ਹਨ, ਜਿਨ੍ਹਾਂ ਨੂੰ ਇੱਕ ਸਮੇਕਿਤ ਮਾਡਯੂਲ ‘ਚ ਰੱਖਿਆ ਗਿਆ ਹੈ ਇਸ ਮਾਡਯੂਲ ਦਾ ਭਾਰ 3850 ਕਿੱਲੋਗ੍ਰਾਮ ਹੈ ਇਹ 3.1 ਗੁਣਾ 3.1 ਗੁਣਾ 5.8 ਮੀਟਰ ਦੇ ਆਕਾਰ ਦਾ ਹੈ ਆਰਬੀਟਰ ਦਾ ਭਾਰ 2379 ਕਿੱਲੋਗ੍ਰਾਮ ਹੈ ਇਸ ‘ਚ 1000 ਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ ਇਸ ‘ਚ ਅੱਠ ਵਿਗਿਆਨੀ ਉਪਕਰਨ ਭਾਵ ਪੋਲੋਡ ਹਨ ਜੋ ਵੱਖ-ਵੱਖ ਅੰਕੜੇ ਇਕੱਠੇ ਕਰਨਗੇ ਇਹ ਇੱਕ ਸਾਲ ਤੱਕ ਚੰਦਰਮਾ ਦੀ ਸ਼੍ਰੇਣੀ ‘ਚ ਰਹੇਗਾ ਲੈਂਡਰ, ਜਿਸ ਨੂੰ ਭਾਰਤ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਦੇ ਨਾਂਅ ‘ਤੇ ਵਿਕਰਮ ਨਾਂਅ ਦਿੱਤਾ ਗਿਆ ਹੈ, ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ
ਇਹ ਇੱਕ ਚੰਦਰ ਦਿਵਸ ਭਾਵ ਕਰੀਬ 14 ਦਿਨਾਂ ਤੱਕ ਅੰਕੜੇ ਇਕੱਠੇ ਕਰਨ ਦਾ ਕੰਮ ਕਰੇਗਾ ਇਸ ‘ਤੇ ਚਾਰ ਪੋਲੋਡ ਹਨ ਇਸ ਦਾ ਭਾਰ 1471 ਕਿੱਲੋਗ੍ਰਾਮ ਹੈ ਤੇ ਇਹ 650 ਵਾਟ ਬਿਜਲੀ ਪੈਦਾ ਕਰ ਸਕਦਾ ਹੈ
17 ਦਿਨ ਧਰਤੀ ਦੀ ਸ਼੍ਰੇਣੀ ‘ਚ ਹੀ ਰਹੇਗਾ
ਚੰਨ ‘ਤੇ ਭਾਰਤ ਦੇ ਦੂਜੇ ਮਿਸ਼ਨ ਚੰਦਰਯਾਨ-2 ਅੱਜ ਲਗਭਗ 2:43 ਮਿੰਟ ‘ਤੇ ਲਾਂਗਿਚੰਗ ਤੋਂ ਬਾਅਦ ਪਹਿਲੇ 17 ਦਿਨ ਧਰਤੀ ਦੀ ਸ਼੍ਰੇਣੀ ‘ਚ ਹੀ ਰਹੇਗਾ ਜਿੱਥੋਂ ਅਗਲੇ ਪੰਜ ਦਿਨਾਂ ‘ਚ ਇਸ ਨੂੰ ਚੰਨ ਦੀ ਸ਼੍ਰੇਣੀ ‘ਚ ਟਰਾਂਸਫਰ ਕੀਤਾ ਜਾਵੇਗਾ ਇਹ ਮਿਸ਼ਨ ਇਸਰੋ ਦੇ ਇਤਿਹਾਸ ਦੇ ਸਭ ਤੋਂ ਕਠਿਨ ਮਿਸ਼ਨਾਂ ‘ਚੋਂ ਇੱਕ ਹੈ ਚੰਦਰਯਾਨ-2 ਦਾ ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਮੈਨਜਿਨਸ ਸੀ ਤੇ ਸੰਪੇਲਸ ਐਨ ਕ੍ਰੇਟਰਾਂ ਦਰਮਿਆਨ ਉਤਰੇਗਾ ਅੱਜ ਤੱਕ ਦੁਨੀਆ ਦੇ ਕਿਸੇ ਹੋਰ ਦੇਸ਼ ਨੇ ਚੰਨ ਦੇ ਦੱਖਣੀ ਧਰੁਵ ‘ਤੇ ਮਿਸ਼ਨ ਨਹੀਂ ਭੇਜਿਆ ਹੈ ਇਸਰੋ ਅਨੁਸਾਰ ਪਹਿਲੇ 17 ਦਿਨ ਧਰਤੀ ਦੀ ਸ਼੍ਰੇਣੀ ‘ਚ ਰਹਿਣ ਤੋਂ ਬਾਅਦ ਚੰਦਰਯਾਨ ਨੂੰ ਚੰਨ ਦੀ ਸ਼੍ਰੇਣੀ ‘ਚ ਟਰਾਂਸਫਰ ਕਰਨ ਵਾਲੇ ਵਰਕ ਪਥ ‘ਤੇ ਪਾਇਆ ਜਾਵੇਗਾ 22ਵੇਂ ਦਿਨ ਇਹ ਚੰਨ ਦੀ ਸ਼੍ਰੇਣੀ ‘ਚ ਪਹੁੰਚ ਜਾਵੇਗਾ ਚੰਦਰਯਾਨ ਚੰਨ ਦੀ ਸਤ੍ਹਾ ਤੋਂ 100 ਕਿਲੋਮੀਟਰ ਦੀ ਉੱਚਾਈ ਵਾਲੀ ਸ਼੍ਰੇਣੀ ‘ਚ ਚੱਕਰ ਲਗਾਵੇਗਾ ਆਪਣੇ ਦੂਜੇ ਮਿਸ਼ਨ ‘ਚ ਇਸਰੋ ਨੇ ਸਾਫਟ ਲੈਂਡਿੰਗ ਦਾ ਟੀਚਾ ਰੱਖਿਆ ਹੈ ਲੈਂਡਰ ਦੋ ਮੀਟਰ ਪ੍ਰਤੀ ਸੈਂਕਿੰਡ ਦੀ ਬੇਹੱਦ ਹੌਲੀ ਗਤੀ ਨਾਲ ਆਹਿਸਤੇ ਤੋਂ ਚੰਨ ‘ਤੇ ਉਤਰੇਗਾ
ਸਖ਼ਤ ਮਿਹਨਤ ਨਾਲ ਮਿਲੀ ਸਫ਼ਲਤਾ : ਇਸਰੋ ਚੀਫ਼ ਸਿਵਨ
ਚੰਦਰਯਾਨ-2 ਦੀ ਸਫ਼ਲ ਲਾਂਚਿੰਗ ਤੋਂ ਬਾਅਦ ਸਿਵਨ ਨੇ ਕਿਹਾ, ਵਿਗਿਆਨੀਆਂ ਤੇ ਟੀਮ ਇਸਰੋ ਦੀ ਸਖ਼ਤ ਮਿਹਨਤ ਨਾਲ ਇਹ ਸਫ਼ਲਤਾ ਮਿਲੀ ਹੈ ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਮਿਸ਼ਨ ‘ਚ ਤਕਨੀਕੀ ਮੁਸ਼ਕਲ ਤੋਂ ਬਾਅਦ ਟੀਮ ਇਸਰੋ ਨੇ ਇਸ ਨੂੰ ਤੁਰੰਤ ਦੂਰ ਕਰਨ ਲਈ ਪੂਰੀ ਤਾਕਤ ਲਾ ਦਿੱਤੀ ਉਨ੍ਹਾਂ ਕਿਹਾ ਕਿ ਟੀਮ ਇਸਰੋ ਨੇ ਘਰ-ਪਰਿਵਾਰ ਦੀ ਚਿੰਤਾ ਛੱਡ ਲਗਾਤਾਰ 7 ਦਿਨ ਤੱਕ ਇਸ ਕਮੀ ਨੂੰ ਦੂਰ ਕਰਨ ਲਈ ਸਭ ਕੁਝ ਲਾ ਦਿੱਤਾ ਇਹ ਸਖ਼ਤ ਮਿਹਨਤ ਦਾ ਫਲ ਹੈ ਮੈਂ ਸਭ ਨੂੰ ਵਧਾਈ ਦਿੰਦਾ ਹਾਂ
ਇਸਰੋ ਦਾ ਛੋਟਾ ਜਿਹਾ ਕਦਮ, ਭਾਰਤ ਦੀ ਛਵੀ ਬਣਾਉਣ ਦੀ ਲੰਮੀ ਛਾਲ
ਆਪਣੇ ਦੂਜੇ ਮੂਨ ਮਿਸ਼ਨ ਚੰਦਰਯਾਨ-2 ਦੇ ਨਾਲ ਇਸਰੋ ਪੁਲਾੜ ਵਿਗਿਆਨ ਦੀ ਦੁਨੀਆ ‘ਚ ਹੋ ਸਕਦਾ ਹੈ ਕਿ ਛੋਟਾ ਕਦਮ ਰੱਖ ਰਿਹਾ ਹੋਵੇ, ਪਰ ਇਹ ਭਾਰਤ ਦੀ ਦਿੱਖ ਬਣਾਉਣ ਲਈ ਇੱਕ ਲੰਮੀ ਛਲਾਂਗ ਸਾਬਤ ਹੋ ਸਕਦੀ ਹੈ ਕਿਉਂਕਿ ਹਾਲੇ ਤੱਕ ਦੁਨੀਆ ਦੇ ਪੰਜ ਦੇਸ਼ ਹੀ ਚੰਨ ‘ਤੇ ਸਾਫ਼ਟ ਲੈਂਡਿੰਗ ਕਰਵਾ ਸਕੇ ਹਨ ਇਹ ਦੇਸ਼ ਹਨ ਅਮਰੀਕਾ, ਰੂਸ, ਯੂਰਪ, ਚੀਨ ਤੇ ਜਪਾਨ ਇਸ ਤੋਂ ਬਾਅਦ ਭਾਰਤ ਅਜਿਹਾ ਕਰਨ ਵਾਲਾ ਛੇਵਾਂ ਦੇਸ਼ ਹੋਵੇਗਾ ਹਾਲਾਂਕਿ, ਰੋਵਰ ਉਤਾਰਨ ਦੇ ਮਾਮਲੇ ‘ਚ ਚੌਥਾ ਦੇਸ਼ ਹੈ ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਚੰਨ ‘ਤੇ ਲੈਂਡਰ ਤੇ ਰੋਵਰ ਉਤਾਰ ਚੁੱਕੇ ਹਨ
ਪੀਐੱਮ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਪਲ ਲਈ ਇਸਰੋ ਨੂੰ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਕਿ ਚੰਦਰਯਾਨ-2 ਦੀ ਸਫ਼ਲ ਲਾਂਚਿੰਗ ਸਾਡੇ ਵਿਗਿਆਨੀਆਂ ਦੀ ਤਾਕਤ ਨੂੰ ਦਰਸਾਉਂਦਾ ਹੈ ਪੂਰਾ ਭਾਰਤ ਇਸ ਪਲ ‘ਤੇ ਮਾਣ ਮਹਿਸੂਸ ਕਰ ਰਿਹਾ ਹੈ ਰਾਜਸਭਾ ਤੇ ਲੋਕ ਸਭਾ ‘ਚ ਇਸਰੋ ਦੀ ਇਸ ਸ਼ਾਨਦਾਰ ਸਫ਼ਲਤਾ ‘ਤੇ ਵਧਾਈ ਦਿੱਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।