ਜਾਨੀ ਨੁਕਸਾਨ ਤੋਂ ਬਚਾਅ ਹੋਇਆ
ਜੀਵਨ ਰਾਮਗੜ੍ਹ, ਬਰਨਾਲਾ: ਪਿੰਡ ਬਖ਼ਤਗੜ੍ਹ ਵਿਖੇ ਤਕਰੀਬਨ 130 ਫੁੱਟ ਡੂੰਘੀ ਮੋਟਰ ਬਿਨ੍ਹਾ ਕਿਸੇ ਸਹਾਰੇ ਦੇ ਆਪਣੇ ਆਪ ਧਰਤੀ ‘ਚੋਂ ਬਾਹਰ ਆ ਗਈ। ਇਸ ਸਬੰਧੀ ਕਿਸਾਨ ਮਲਕੀਤ ਸਿੰਘ ਪੁੱਤਰ ਮੋਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ‘ਚ ਫਸਲਾਂ ਦੀ ਸਿੰਚਾਈ ਹਿੱਤ 20 ਹਾਰਸ ਪਾਵਰ ਦੀ ਮੋਟਰ ਲੱਗਭਗ 130 ਫੁੱਟ ਡੂੰਘੀ ਹੇਠਾਂ ਧਰਤੀ ‘ਚ ਪਾਈ ਹੋਈ ਸੀ, ਜਿਸ ਤੋਂ ਉਹ ਆਪਣੇ ਖੇਤਾਂ ਦੀਆਂ ਫਸਲਾਂ ਨੂੰ ਪਾਣੀ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਹ 8 ਵਜੇ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ 9 ਕੁ ਵਜੇ ਦੇ ਕਰੀਬ ਧਰਤੀ ‘ਚ 130 ਫੁੱਟ ਹੇਠਾਂ ਪਾਈ ਹੋਈ ਮੋਟਰ ਅਚਾਨਕ ਹੀ ਇੱਕ ਦਮ ਪ੍ਰੈਸ਼ਰ ਨਾਲ ਉੱਪਰ ਨੂੰ ਆਈ ਤੇ ਦਰਖਤਾਂ ਨੂੰ ਤੋੜਦੀ ਹੋਈ ਹੇਠਾਂ ਆ ਡਿੱਗੀ। ਉਨ੍ਹਾਂ ਦੱਸਿਆ ਕਿ ਮੋਟਰ ਦੇ ਆਪਣੇ-ਆਪ ਬਾਹਰ ਆਉਣ ਸਦਕਾ ਬੇਸ਼ੱਕ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਮੋਟਰ ਦਾ ਆਪਣੇ-ਆਪ ਇੰਝ ਧਰਤੀ ਵਿੱਚੋਂ ਬਾਹਰ ਆਉਣਾ ਕਿਸੇ ਅੰਚੱਭੇ ਤੋਂ ਘੱਟ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਬਿਜਲੀ ਬੰਦ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।