ਖੇਡ ਮਿਲਵਰਤਣ ਭਾਵਨਾ ਨਾਲ ਤੇ ਅਨੁਸ਼ਾਸਨ ’ਚ ਰਹਿ ਕੇ ਖੇਡਣੀਆਂ ਚਾਹੀਦੀਆਂ ਹਨ : ਨੌਹਰਾ
- ਪ੍ਰਾਇਮਰੀ ਸਕੂਲ ਮੱਲੇਵਾਲ ਵਿਖੇ ਬਲਾਕ ਪੱਧਰੀ ਹੈਂਡਬਾਲ, ਫੁੱਟਬਾਲ, ਹਾਕੀ ਤੇ ਬੈਡਮਿੰਟਨ ਖੇਡਾਂ ਦੇ ਮੁਕਾਬਲੇ ਕਰਵਾਏ ਗਏ
Punjab Sports News: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲਾ ਸਿੱਖਿਆ ਅਫ਼ਸਰ (ਐਲੀ) ਪਟਿਆਲਾ ਸਾ਼ਲੂ ਮਹਿਰਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ)ਪਟਿਆਲਾ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭਾਦਸੋਂ -2 ਜਗਜੀਤ ਸਿੰਘ ਨੌਹਰਾ ਦੀ ਅਗਵਾਈ ਵਿੱਚ ਬਲਾਕ ਪੱਧਰੀ ਫੁੱਟਬਾਲ, ਹਾਕੀ, ਹੈਂਡਬਾਲ, ਬੈਡਮਿੰਟਨ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਮੱਲੇਵਾਲ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ: IMD Alert: ਤਾਮਿਲਨਾਡੂ ’ਚ ਭਾਰੀ ਮੀਂਹ, 12 ਜ਼ਿਲ੍ਹਿਆਂ ਲਈ ਅਲਰਟ

ਖੇਡਾਂ ਵਿੱਚ ਫੁੱਟਬਾਲ ਮੁੰਡੇ-ਕੁੜੀਆਂ, ਹੈਂਡਬਾਲ ਮੁੰਡੇ- ਕੁੜੀਆਂ, ਹਾਕੀ ਮੁੰਡੇ- ਕੁੜੀਆਂ ਅਤੇ ਬੈਡਮਿੰਟਨ ਮੁੰਡੇ -ਕੁੜੀਆਂ ਦੇ ਬੜੇ ਰੌਚਕ ਮੁਕਾਬਲੇ ਹੋਏ। ਬੱਚਿਆਂ ਨੂੰ ਸੰਬੋਧਨ ਕਰਦਿਆਂ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਖੇਡ ਮਿਲਵਰਤਣ ਭਾਵਨਾ ਨਾਲ ਅਤੇ ਅਨੁਸ਼ਾਸਨ ਵਿਚ ਰਹਿ ਕੇ ਖੇਡਣੀਆਂ ਚਾਹੀਦੀਆਂ ਹਨ।ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਬਿੱਲੂ, ਗੁਰਕੀਰਤ ਸਿੰਘ ਸਾਬਕਾ ਸਰਪੰਚ ਕਾਲਸਨਾ, ਐਨ ਆਰ ਆਈ ਬੱਚਿਆਂ ਦੇ ਪਿਤਾ ਗਮਦੂਰ ਸਿੰਘ, ਬੁੱਧ ਸਿੰਘ, ਲਿਆਕਤ ਅਲੀ, ਅਸ਼ੋਕ ਕੁਮਾਰ ਸਾਬਕਾ ਐੱਸਐੱਮਸੀ ਚੇਅਰਮੈਨ, ਪ੍ਰਦੀਪ ਸਿੰਘ ਐੱਸਐੱਮਸੀ ਚੇਅਰਮੈਨ ਮੱਲੇਵਾਲ ,ਧਰਮਿੰਦਰ ਸਿੰਘ ਨਿੱਕਾ, ਬੀਐਸਓ ਹਰਦੀਪ ਸਿੰਘ, ਖੇਡ ਸਕੱਤਰ ਗੁਰਪ੍ਰੀਤ ਸਿੰਘ ਪੰਧੇਰ, ਸਹਾਇਕ ਖੇਡ ਸਕੱਤਰ ਸਤਨਾਮ ਸਿੰਘ ,ਸੀਐੱਚਟੀ ਜਸਪਾਲ ਸਿੰਘ, ਜਸਪ੍ਰੀਤ ਸਿੰਘ, ਰਮਨਜੀਤ ਕੌਰ, ਗੁਰਪ੍ਰੀਤ ਸਿੰਘ,ਸਤਵੀਰ ਸਿੰਘ, ਜਸਵਿੰਦਰ ਸਿੰਘ , ਸਕੂਲ ਮੁੱਖੀ ਮੇਜਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਤੇ ਬਲਜਿੰਦਰ ਕੌਰ ਆਦਿ ਹਾਜ਼ਰ ਸਨ। Punjab Sports News