ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਕੀਤਾ ਜਾਗਰੂਕ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਵੱਲੋਂ ਸੜਕ ਸੁਰੱਖਿਆ ਸਬੰਧੀ ਜਾਗਰੁਕਤਾ ਮੁਹਿੰਮ ਚਲਾਈ ਗਈ ਇਸ ਜਾਗਰੁਕਤਾ ਮੁਹਿੰਮ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਵਿੰਦਰ ਸਿੰਘ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਚਲਾਈ ਗਈ ਇਸ ਜਾਗਰੂਕਤਾ ਮੁਹਿੰਮ ਲਈ ਸਕੂਲ ਆਫ਼ ਲਾਅ ਦੀ ਡੀਨ ਡਾ. ਰਿਚਾ ਰੰਜਨ ਦੁਆਰਾ ਗੁਰਸਾਹਿਬ ਸਿੰਘ ਹੁੰਦਲ ਅਤੇ ਭਾਰਤੀ ਡੋਗਰਾ ਦੀ ਅਗਵਾਈ ਵਿੱਚ ’ਚ ਜਾਗਰੂਕਤਾ ਟੀਮ ਦਾ ਗਠਨ ਕੀਤਾ ਗਿਆ ਸੀ
ਯੂਐਸਐਲ ਦੀ ਟੀਮ ਨੇ ਮੌਜ਼ੂਦਾ ਅਤੇ ਸੋਧੇ ਹੋਏ ਸੜਕ ਨਿਯਮਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਯੂਨੀਵਰਸਿਟੀ ਨੇੜੇ ਹਾਈਵੇਅ ’ਤੇ ਜਾ ਕੇ ਦੌਰਾ ਕੀਤਾ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਬਿਨ੍ਹਾਂ ਸੀਟ ਬੈਲਟ ਪਾਏ ਸਾਇਰਸ ਮਿਸਤਰੀ ਅਤੇ ਜਹਾਂਗੀਰ ਬਿਨਸ਼ਾਹ ਪੰਡੋਲੇ (ਮਸ਼ਹੂਰ ਵਪਾਰੀ) ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਇਸ ਘਟਨਾ ਦੇ ਸੰਦਰਭ ਵਿੱਚ ਕਾਨੂੰਨ ਦੇ ਵਿਦਿਆਰਥੀਆਂ ਨੇ ਪਿਛਲੀ ਸੀਟ ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ ਬਣਾਉਣ ਦੇ ਨਵੇਂ ਕਾਨੂੰਨ ਬਾਰੇ ਵੀ ਲੋਕਾਂ ਨੂੰ ਦੱਸਿਆ
ਇਸੇ ਦੌਰਾਨ ਜਦੋਂ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਕੈਂਪਸ ਵਿੱਚ ਦਾਖਲ ਹੋਣ ਵਾਲੇ ਸਨ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਕਾਰਾਂ ਵੀ ਰੋਕ ਕੇ ਪਿਛਲੀ ਸੀਟ ’ਤੇ ਵੀ ਸੀਟ ਬੈਲਟ ਬੰਨਣ ਲਈ ਕਿਹਾ ਇਸ ਤੋਂ ਬਾਅਦ ਯੂਐਸਐਲ ਜਾਗਰੂਕਤਾ ਦਸਤੇ ਨੇ ਯੂਨੀਵਰਸਿਟੀ ਦਾ ਇੱਕ ਚੱਕਰ ਲਗਾਇਆ ਅਤੇ ਇੰਚਾਰਜ ਸਵਪਨਪ੍ਰੀਤ ਅਤੇ ਅਮਨਪ੍ਰੀਤ ਨਾਲ ਚਾਰਟ ਅਤੇ ਸਲੋਗਨਾਂ ਰਾਹੀਂ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ