ਮੈਨੇਜਮੈਂਟ ਨੇ ਕੀਤਾ ਵਿਦਿਆਰਥੀਆਂ ਨਾਲ ਧੋਖਾ
(ਅਨਿਲ ਲੁਟਾਵਾ) ਅਮਲੋਹ। ਦੇਸ਼ ਭਗਤ ਯੂਨੀਵਰਸਿਟੀ ਬੀ.ਐੱਸ.ਸੀ ਨਰਸਿੰਗ ਦੇ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਅੱਜ ਯੂਨੀਵਰਸਿਟੀ ਦੇ ਮੇਨ ਗੇਟ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਅਮਲੋਹ,ਗੋਬਿੰਦਗੜ੍ਹ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਅਤੇ ਤਿੰਨ ਘੰਟੇ ਲੋਕ ਜਾਮ ਵਿਚ ਫਸੇ ਰਹੇ। ਪੁਲਿਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੱਡੀ ਮਸੁਕੱਤ ਦੇ ਨਾਲ ਜਾਮ ਨੂੰ ਖੁਲ੍ਹਾਇਆ ਗਿਆ।
ਕੀ ਹੈ ਮਾਮਲਾ:
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੇਸ਼ ਭਗਤ ਯੂਨੀਵਰਸਿਟੀ ’ਚ ਬਾਹਰਲੇ ਰਾਜਾਂ ਤੋ ਬੀਐੱਸਸੀ ਨਰਸਿੰਗ ਦੀਆਂ ਯੂਨੀਵਰਸਿਟੀ ਨੂੰ 60 ਸੀਟਾਂ ਅਲਾਟ ਹੋਈਆਂ ਹਨ। ਪਰ ਯੂਨੀਵਰਸਿਟੀ ਦੀ ਮੈਨੇਜਮੈਂਟ ਅਤੇ ਅਹੁਦੇਦਾਰਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ 250 ਵਿਦਿਆਰਥੀਆਂ ਦਾ ਦਾਖਲਾ ਕਰ ਲਿਆ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਦਾਖਲਾ ਦੇਸ਼ ਭਗਤ ਯੂਨੀਵਰਸਿਟੀ ਦੇ ਦੇਸ਼ ਭਗਤ ਸਕੂਲ ਆਫ ਨਰਸਿੰਗ ’ਚ ਹੋਇਆ ਸੀ। ਪਰ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਹੁਣ ਸ਼. ਲਾਲ ਸਿੰਘ ਨਰਸਿੰਗ ਕਾਲਜ ਵਿਚ ਦਾਖਲਾ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਜੋ ਕਿ ਵਿਦਿਆਰਥੀਆਂ ਨਾਲ ਸ਼ਰੇਆਮ ਧੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ