ਕੁੱਝ ਹਮਲਾਵਰਾਂ ਸਣੇ ਕਾਲਜ ਦੇ ਦੋ ਵਿਦਿਆਰਥੀਆਂ ਦੀ ਵੀ ਹੋ ਚੁੱਕੀ ਹੈ ਪਛਾਣ-ਐਸਐਸਪੀ ਕੌਂਡਲ | Ludhiana News
ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਖੇ ਇੱਕ ਕਾਲਜ ’ਚ ਦੋ ਗੁੱਟਾਂ ਨੇ ਆਪਸ ਭਿੜਨ ਤੋਂ ਬਾਅਦ ਗੋਲੀਆਂ ਚਲਾਈਆਂ। ਪੜ੍ਹਾਈ ਦੇ ਸਮੇਂ ਦੌਰਾਨ ਹੋਈ ਇਸ ਫਾਇਰਿੰਗ ਦੌਰਾਨ ਗੋਲੀ ਲੱਗਣ ਕਾਰਨ ਕਾਲਜ ਕੇ ਇੱਕ ਕਰਮਚਾਰੀ ਦੇ ਜਖ਼ਮੀ ਹੋਣ ਦਾ ਵੀ ਸਮਾਚਾਰ ਹੈ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜਾ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹਿਰ ਦੇ ਸਮਰਾਲਾ ਰੋਡ ’ਤੇ ਸਥਿੱਤ ਏਐੱਸ ਕਾਲਜ ’ਚ ਦੋ ਗਰੁੱਪ ਆਪਸ ’ਚ ਭਿੜ ਗਏ। ਜਿੰਨ੍ਹਾਂ ਨੇ ਇੱਕ-ਦੂਜੇ ’ਤੇ ਫਾਇਰਿੰਗ ਵੀ ਕੀਤੀ। ਜਿਸ ਕਾਰਨ ਕਾਲਜ ਕੰਪਲੈਕਸ ’ਚ ਹਫ਼ੜਾ-ਤਫ਼ੜੀ ਮੱਚ ਗਈ। ਇਸ ਫਾਇਰਿੰਗ ਦੌਰਾਨ ਕਾਲਜ ਦਾ ਕਰਮਚਾਰੀ ਹੁਸ਼ਨ ਲਾਲ ਪੈਰਾਂ ’ਚ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। Ludhiana News
Read This : 15 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼
ਹਮਲਾਵਰ ਸਵਿਫ਼ਟ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਗਏ। ਜਖ਼ਮੀ ਨੂੰ ਤੁਰੰਤ ਹੋਰਨਾਂ ਕਰਮਚਾਰੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਤੇ ਸੂਚਨਾ ਮਿਲਦਿਆਂ ਹੀ ਐਸਐਸਪੀ ਅਮਨੀਤ ਕੌਂਡਲ ਵੀ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਗਏ। ਮਿਲੀ ਜਾਣਕਾਰੀ ਮੁਤਾਬਕ ਕੁੱਝ ਵਿਦਿਆਰਥੀ ਕਾਲਜ ’ਚ ਦਾਖਲਾ ਲੈਣ ਆਏ ਸਨ, ਜਿੰਨਾਂ ਦਾ ਆਪਣੇ ਵਿਰੋਧੀ ਗਰੁੱਪ ਨਾਲ ਝਗੜਾ ਹੋ ਗਿਆ ਤੇ ਇਸ ਦੌਰਾਨ ਕੁੱਝ ਬਾਹਰੀ ਨੌਜਵਾਨ ਵੀ ਮੌਕੇ ’ਤੇ ਮੌਜੂਦ ਸਨ ਜੋ ਗ੍ਰੇ ਰੰਗ ਦੀ ਸਵਿਫ਼ਟ ਕਾਰ ਰਾਹੀਂ ਪਹੁੰਚੇ ਸਨ। ਕਾਰ ’ਚੋਂ ਨਿੱਕਲੇ ਕੁੱਝ ਨੌਜਵਾਨਾਂ ਨੇ ਅਚਾਨਕ ਹੀ ਹਮਲਾ ਕਰਦਿਆਂ ਫਾਇਰਿੰਗ ਸ਼ੁਰੂ ਕਰ ਦਿੱਤੀ। Ludhiana News
ਜਿਸ ਕਾਰਨ ਤਣਾਅ-ਪੂਰਣ ਮਾਹੌਲ ਪੈਦਾ ਹੋ ਗਿਆ ਤੇ ਹਮਲਾਵਰਾਂ ਨੂੰ ਰੋਕਣ ਲਈ ਅੱਗੇ ਵਧੇ ਹੁਸ਼ਨ ਲਾਲ ਦੇ ਪੈਰਾਂ ’ਚ ਗੋਲੀ ਲੱਗੀ। ਇਸ ਤੋਂ ਇਲਾਵਾ ਦੋ ਵਿਦਿਆਰਥੀਆਂ ਦੇ ਵੀ ਛਰੇ ਲੱਗਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਪਹੁੰਚੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਪੁਲਿਸ ਨੂੰ ਪੌਣੇ ਦੋ ਕੁ ਵਜੇ ਸੂਚਨਾ ਮਿਲੀ ਕਿ ਏਐੱਸ ਕਾਲਜ ’ਚ ਗ੍ਰੇ ਰੰਗ ਦੀ ਸਵਿਫਟ ਗੱਡੀ ’ਚ ਆਏ ਕੁੱਝ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ। ਜਿੰਨ੍ਹਾਂ ਦੀ ਗਿਣਤੀ ਚਾਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਸਲ ਹੋਈ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਝ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ। ਜਿੰਨ੍ਹਾਂ ’ਚੋਂ ਦੋ ਕਾਲਜ ਦੇ ਹੀ ਵਿਦਿਆਰਥੀ ਹਨ। ਇਸ ਲਈ ਮਾਮਲੇ ਨੂੰ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ। Ludhiana News