ਮਜ਼ਬੂਤੀ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ
ਮੁੰਬਈ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦਰਮਿਆਨ ਸਥਾਨਕ ਪੱਧਰ ‘ਤੇ ਨਿਵੇਸ਼ ਮਜ਼ਬੂਤ ਰਹਿਣ ਨਾਲ ਅੱਜ ਸ਼ੁਰੂਆਤੀ ਕਾਰੋਬਾਰੀ ‘ਚ ਘਰੇਲੂ ਸ਼ੇਅਰ ਬਜ਼ਾਰ ਇੱਕ ਫੀਸਦੀ ਵਧ ਗਏ।
ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 388.89 ਅੰਕਾਂ ਦੀ ਮਜ਼ਬੂਤੀ ਨਾਲ 37,409, 03 ਅੰਕਾਂ ‘ਤੇ ਖੁੱਲ੍ਹਿਆ ਤੇ ਕੁਝ ਹੀ ਦੇਰ ‘ਚ ਚਾਰ ਸੌ ਅੰਕ ਤੋਂ ਵੱਧ ਦਾ ਦਾ ਵਾਧਾ ਬਣਾਉਂਦਾ ਹੋਇਆ 37.425.41 ਅੰਕ ‘ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 97.85 ਅੰਕਾਂ ਦੀ ਤੇਜ਼ੀ ਨਾਲ 10,999.45 ਅੰਕ ‘ਤੇ ਖੁੱਲ੍ਹਿਆ ਤੇ 11 ਹਜ਼ਾਰ ਦੇ ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਾ ਹੋਇਆ 11,013.90 ਅੰਕ ਤੱਕ ਪਹੁੰਚ ਗਿਆ। ਖਬਰ ਲਿਖੇ ਜਾਣ ਤੱਕ ਸੈਂਸੇਕਸ 356.35 ਅੰਕ ਭਾਵ 0.96 ਫੀਸਦੀ ਦੀ ਤੇਜ਼ੀ ਨਾਲ 37,376,49 ਅੰਕ ‘ਤੇ ਅਤੇ ਨਿਫਟੀ 96.05 ਅੰਕ ਭਾਵ 0.88 ਫੀਸਦੀ ਦੇ ਵਾਧੇ ਨਾਲ 10,997.75 ਅੰਕ ‘ਤੇ ਸੀ। ਦਰਮਿਆਨੀ ਤੇ ਛੋਟੀਆਂ ਕੰਪਨੀਆਂ ਦੇ ਸੂਚਕਾਂਕ ‘ਚ ਵੀ ਤੇਜ਼ੀ ਵੇਖੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ