ਨਵੇਂ ਨਾਂਅ ਅਨੁਸਾਰ ਨਹੀਂ ਕਰੇਗਾ ਪੰਜਾਬ ਬਰੈਂਡਿੰਗ, ਐੱਨ.ਐੱਚ.ਐੱਮ. ਦਾ ਰੁਕਿਆ ਹੋਇਆ ਹੈ ਸਾਰਾ ਪੈਸਾ | Aam Aadmi Clinic
Punjab News : ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਕਲੀਨਿਕ ਦਾ ਨਾਂਅ ਬਦਲ ਕੇ ‘ਆਯੁੁਸ਼ਮਾਨ ਆਰੋਗ ਮੰਦਰ’ ਕਿਸੇ ਵੀ ਹਾਲਤ ’ਚ ਪੰਜਾਬ ’ਚ ਨਹੀਂ ਕੀਤਾ ਜਾਏਗਾ। ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੀ ਹੈ। ਨੈਸ਼ਨਲ ਹੈਲਥ ਮਿਸ਼ਨ ਵੱਲੋਂ ਪਿਛਲੇ ਸਾਲ ਪੰਜਾਬ ਸਰਕਾਰ ਨੂੰ ਇਹ ਨਾਂਅ ਬਦਲਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਫੈਸਲੇ ਨੂੰ ਨਾ ਕਰਨ ਕਰਕੇ ਹੁਣ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਹੋਰ ਫੰਡ ਰੋਕ ਲਏ ਗਏ ਹਨ। ਇਸ ਕਾਰਨ ਪੰਜਾਬ ਸਰਕਾਰ ਨੂੰ ਸਿਹਤ ਸੇਵਾਵਾਂ ਦੇਣ ’ਚ ਹੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਹੈ। ਹੁਣ ਤੱਕ ਕੇਂਦਰ ਸਰਕਾਰ ਵੱਲੋਂ ਸਿਰਫ਼ ਸਿਹਤ ਸੇਵਾਵਾਂ ਦੇ ਹੀ 1 ਹਜ਼ਾਰ ਕਰੋੜ ਰੁਪਏ ਰੋਕੇ ਜਾ ਚੁੱਕੇ ਹਨ। ਜਿਸ ਕਾਰਨ ਹੀ ਹੁਣ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਗਈ ਹੈ। (Aam Aadmi Clinic)
ਸੁਪਰੀਮ ਕੋਰਟ ’ਚ ਪਟੀਸ਼ਨ ਪਾ ਕੇ ਕੇਂਦਰ ਦਾ ਫੈਸਲਾ ਪਲਟਣ ਦੀ ਕਰਾਂਗੇ ਅਪੀਲ | Aam Aadmi Clinic
ਜਾਣਕਾਰੀ ਅਨੁਸਾਰ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਬੀਤੇ ਸਾਲ ਦੇਸ਼ ਭਰ ’ਚ ਚੱਲਣ ਵਾਲੇ ਪ੍ਰਾਇਮਰੀ ਹੈਲਥ ਸੈਂਟਰ ਦਾ ਨਾਂਅ ਬਦਲ ਕੇ ‘ਆਯੁਸ਼ਮਾਨ ਆਰੋਗ ਮੰਦਰ’ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਇਸ ਐਲਾਨ ਦੇ ਤਹਿਤ ਹੀ ਦੇਸ਼ ਭਰ ਦੇ ਸੂਬਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ 25 ਨਵੰਬਰ 2023 ਨੂੰ ਚਿੱਠੀ ਘੱਲ ਕੇ ਆਦੇਸ਼ ਦਿੱਤੇ ਗਏ ਸਨ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਚੱਲਣ ਵਾਲੇ ਸਿਹਤ ਕੇਂਦਰਾਂ ਦਾ ਨਾਂਅ ਬਦਲ ਕੇ ‘ਆਯੁਸ਼ਮਾਨ ਆਰੋਗ ਮੰਦਰ’ ਕਰ ਦਿੱਤਾ ਜਾਵੇ। (Aam Aadmi Clinic)
ਇਸ ਨਾਲ ਹੀ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਬਕਾਇਦਾ ਇੱਕ ਲੋਗੋ ਵੀ ਤਿਆਰ ਕੀਤਾ ਗਿਆ ਸੀ, ਜਿਹੜਾ ਕਿ ਇਨਾਂ ‘ਆਯੁਸ਼ਮਾਨ ਆਰੋਗ ਮੰਦਰ’ ਦੇ ਬਾਹਰ ਲਗਾਇਆ ਜਾਣਾ ਹੈ। ਨੈਸ਼ਨਲ ਹੈਲਥ ਮਿਸ਼ਨ ਵਲੋਂ ‘ਆਯੁਸ਼ਮਾਨ ਆਰੋਗ ਮੰਦਰ’ ਦੀ ਬਰੈਡਿੰਗ ਲਈ ਬਕਾਇਦਾ ਆਦੇਸ਼ ਵੀ ਆਪਣੇ ਇਸ ਚਿੱਠੀ ’ਚ ਦਿੱਤੇ ਗਏ ਸਨ। ਨੈਸ਼ਨਲ ਹੈਲਥ ਮਿਸ਼ਨ ਵੱਲੋਂ ਇਸ ਕੰਮ ਲਈ 31 ਦਸੰਬਰ 2023 ਆਖਰੀ ਤਾਰੀਖ਼ ਵੀ ਦਿੱਤੀ ਗਈ ਸੀ। ਪੰਜਾਬ ਵਿੱਚ ਵੀ ਕਾਫ਼ੀ ਜਿਆਦਾ ਹਲਚਲ ਹੋਈ ਸੀ ਪਰ ਲੋਕ ਸਭਾ ਚੋਣਾਂ ਕਰਕੇ ਇਸ ਪੱਤਰ ’ਤੇ ਜਿਆਦਾ ਕਾਰਵਾਈ ਨਹੀਂ ਕੀਤੀ ਗਈ ਸੀ। (Aam Aadmi Clinic)
Read Also : UP Railway News: ਖੁਸ਼ਖਬਰੀ: ਯੂਪੀ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਸਰਕਾਰ ਤੋਂ ਮਿਲੀ ਮਨਜ਼ੂਰੀ
ਹੁਣ ਜਦੋਂ ਆਮ ਆਦਮੀ ਕਲੀਨਿਕ ਦਾ ਨਾਂਅ ਬਦਲ ਕੇ ‘ਆਯੁਸ਼ਮਾਨ ਆਰੋਗ ਮੰਦਰ’ ਨਾ ਕਰਨ ’ਤੇ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਨਾ ਦਿੱਤੇ ਜਾ ਰਹੇ ਤਾਂ ਪੰਜਾਬ ਸਰਕਾਰ ਨੇ ਇਸ ਲਈ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ।
ਇਸ ਲਈ ਜਲਦ ਹੀ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਇੱਕ ਹੋਰ ਕੇਸ ਲੜਦੀ ਨਜ਼ਰ ਆਏਗੀ। (Aam Aadmi Clinic)