ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News ਹਰਿਆਣਾ-ਪੰਜਾਬ ...

    ਹਰਿਆਣਾ-ਪੰਜਾਬ ’ਚ ਰੇਲ ਰੋਕੋ ਅੰਦੋਲਨ ਖਤਮ, ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ

    ਰੇਲ ਪਟੜੀਆਂ ਤੋਂ ਉੱਠੇ ਕਿਸਾਨ, ਪਟੜੀਆਂ ’ਤੇ ਰੇਲਾਂ ਮੁੜ ਦੌੜਦੀਆਂ ਨਜ਼ਰ ਆਈਆਂ

    (ਸੱਚ ਕਹੂੰ ਨਿਊਜ਼) ਲਖੀਮਪੁਰ। ਖੀਰੀ ਹਿੰਸਾ ਮਾਮਲੇ ’ਚ ਹਰਿਆਣਾ ਤੇ ਪੰਜਾਬ ’ਚ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਕੀਤਾ ਗਿਆ ਰੇਲ ਰੋਕੋ ਅੰਦੋਲਨ ਖਤਮ ਹੋ ਗਿਆ ਹੈ ਕਿਸਾਨ ਰੇਲ ਪਟੜੀਆਂ ਤੋਂ ਉੱਠ ਗਏ ਹਨ ਪਟੜੀਆਂ ’ਤੇ ਰੇਲਾਂ ਮੁੜ ਦੌੜਦੀਆਂ ਨਜ਼ਰ ਆਈਆਂ। ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਸਵੇਰੇ ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤੇ ਸਨ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਪੰਜਾਬ ’ਚ ਕਾਫ਼ੀ ਅਸਰ ਵੇਖਣ ਨੂੰ ਮਿਲਿਆ। ਪੰਜਾਬ ’ਚ ਲਗਭਗ ਪੂਰੇ ਰੇਲਵੇ ਟਰੈਕ ਜਾਮ ਸਨ ਜਿਸ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਸਫ਼ਰ ਬੱਸਾਂ ਰਾਹੀਂ ਕਰਨਾ ਪਿਆ।

    ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ’ਚ ਹੋਈ ਕਿਸਾਨਾਂ ਦੀ ਮੌਤ ਤੋਂ ਬਾਅਦ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਅਸਤੀਫ਼ੇ ਤੇ ਗਿ੍ਰਫ਼ਤਾਰੀ ਦੀ ਮੰਗ ਕਰ ਰਹੇ ਹਨ ਮੰਤਰੀ ਦੀ ਗਿ੍ਰਫ਼ਤਾਰੀ ਵਜੋਂ ਅੱਜ ਪੰਜਾਬ-ਹਰਿਆਣਾ ’ਚ ਰੇਲ ਰੋਕੋ ਅੰਦੋਲਨ ਕੀਤਾ ਗਿਆ ਅੰਦੋਲਨ ਕਾਰਨ ਦਿੱਲੀ, ਰੋਹਤਕ, ਰੇਵਾੜੀ, ਪਾਣੀਪਤ, ਸੋਨੀਪਤ, ਕੁਰੂਕਸ਼ੇਤਰ, ਕੈਥਲ, ਬਹਾਦਰਗੜ੍ਹ, ਅੰਬਾਲਾ, ਜਲੰਧਰ, ਲੁਧਿਆਣਾ, ਬਠਿੰਡਾ, ਅੰਮਿ੍ਰਤਸਰ ਤੇ ਚੰਡੀਗੜ੍ਹ ਸਮੇਤ ਕਈ ਰੂਟਾਂ ’ਤੇ ਰੇਲ ਆਵਾਜਾਈ ਪ੍ਰਭਾਵਿਤ ਰਹੀ।

    ਇਹ ਵੀ ਪੜ੍ਹੋ

    ਦੇਸ਼ ਭਰ ’ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ, ਅੰਮਿ੍ਰਤਸਰ ’ਚ ਰੇਲਵੇ ਟਰੈਕ ’ਤੇ ’ਤੇ ਬੈਠੇ ਕਿਸਾਨ

    ਦੇਸ਼ ਭਰ ’ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸ਼ੁਰੂ, ਅੰਮਿ੍ਰਤਸਰ ’ਚ ਰੇਲਵੇ ਟਰੈਕ ’ਤੇ ’ਤੇ ਬੈਠੇ ਕਿਸਾਨ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਦਿੱਲੀ ਬਾਰਡਰ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਦਰਮਿਆਨ ਅੱਜ ਸਾਂਝੇ ਕਿਸਾਨ ਮੋਰਚੇ ਨੇ ਦੇਸ਼ ਭਰ ’ਚ ਸਵੇਰੇ 10 ਵਜੇ ਤੋਂ ਰੇਲ ਰੋਕੋ ਅਭਿਆਨ ਸ਼ੁਰੂ ਕਰ ਦਿੱਤਾ ਹੈ। ਅੰਦੋਲਨ ਦੇ ਚੱਲਦੇ ਰੇਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਅੰਮਿ੍ਰਤਸਰ ’ਚ ਕਿਸਾਨ ਰੇਲਵੇ ਟਰੈਕ ’ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।

    ਹਰਿਆਣਾ ਦੇ ਬਹਾਦਰਗੜ੍ਹ ’ਚ ਪ੍ਰਦਰਸ਼ਨਕਾਰੀਆਂ ਰੇਲਵੇ ਟਰੈਕ ’ਤੇ ਬੈਠੇ

    ਹਰਿਆਣਾ ਦੇ ਬਹਾਦਰਗੜ੍ਹ ’ਚ ਕਿਸਾਨ ਵਰਕਰਾਂ ਨੇ ਰੇਲਵੇ ਟਰੈਕ ’ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ।

    ਭਾਰਤ ਸਰਕਾਰ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ : ਟਿਕੈਤ

    ਕਿਸਾਨ ਆਗੂ ਰਾਕੇੇਸ਼ ਟਿਕੈਤ ਨੇ ਕਿਹਾ ਕਿ ਭਾਰਤ ਸਰਕਾਰ ਨੇ ਹਾਲ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈ ਇਹ ਰੇਲ ਰੋਕੋ ਅੰਦੋਲਨ ਦੇਸ਼ ਦੇ ਵੱਖ-ਵੱਖ ਜਗ੍ਹਾ ਹੋਵੇਗਾ।

    ਕਿਸਾਨਾਂ ਦਾ ਦਾਅਵਾ, ਅੰਦੋਲਨ ਸ਼ਾਂਤੀਪੂਰਨ ਹੋਵੇਗਾ

    ਕਿਸਾਨ ਸੰਗਠਨਾਂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਦੇਸ਼ ਭਰ ’ਚ ਸ਼ਾਂਤੀਪੂਰਨ ਹੋਵੇਗਾ ਰੇਲਵੇ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ