ਪੱਥਰਗੜ੍ਹੀ ਦੀ ਸਾਜਿਸ਼ ਅਤੇ ਹਿੰਸਾ ਦੇਸ਼ ਨੂੰ ਤੋੜਨ ਵਾਲੀ
violence | ਦੁਨੀਆ ‘ਚ ਭਾਰਤ ਇਕੱਲਾ ਦੇਸ਼ ਹੈ ਜਿੱਥੇ ਕਦੇ ਆਪਣੇ ਹੀ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਰਾਜਨੀਤੀ ਹੁੰਦੀ ਹੈ, ਕਦੇ ਖੇਤਰ ਦੇ ਨਾਂਅ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਭਾਸ਼ਾ ਦੇ ਆਧਾਰ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਮਜ਼ਹਬ ਦੇ ਨਾਂਅ ‘ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਵਿਦੇਸ਼ੀ ਸੰਸਕ੍ਰਿਤੀ ਅਤੇ ਵਿਦੇਸ਼ੀ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਦੇਸ਼ ਤੋੜਨ ਦੀ ਗੱਲ ਅਤੇ ਰਾਜਨੀਤੀ ਹੁੰਦੀ ਹੈ ਇਹ ਸਾਰੀਆਂ ਗੱਲਾਂ ਅਤੇ ਰਾਜਨੀਤੀ ਕੋਈ ਲੁਕੀ-ਛਿਪੀ ਨਹੀਂ ਹੁੰਦੀ ਸਗੋਂ ਇਹ ਗੱਲਾਂ ਅਤੇ ਰਾਜਨੀਤੀ ਸਰ੍ਹੇਆਮ ਹੁੰਦੀ ਹੈ, ਇਸ ਤੋਂ ਇਲਾਵਾ ਅਜਿਹੇ ਦੇਸ਼ ਤੋੜਨ ਵਾਲੇ ਵਿਚਾਰਾਂ ਅਤੇ ਰਾਜਨੀਤੀ ਨੂੰ ਸਥਾਪਿਤ ਕਰਨ ਲਈ ਬਵਾਲ ਵੀ ਹੁੰਦਾ ਹੈ, ਹਿੰਸਾ ਵੀ ਹੁੰਦੀ ਹੈ, ਬਵਾਲ ਅਤੇ ਹਿੰਸਾ ਦੇ ਪੱਖ ‘ਚ ਤੱਥ ਅਤੇ ਤਰਕ ਵੀ ਘੜ ਦਿੱਤੇ ਜਾਂਦੇ ਹਨ
ਜਦੋਂ ਅਜਿਹੇ ਤੱਤਾਂ ‘ਤੇ, ਅਜਿਹੇ ਬਵਾਲ ‘ਤੇ, ਅਜਿਹੀ ਹਿੰਸਾ ‘ਤੇ, ਅਜਿਹੀ ਰਾਜਨੀਤੀ ‘ਤੇ ਸਵਾਲ ਉੱਠਦਾ ਹੈ ਉਦੋਂ ਪ੍ਰਗਟਾਵੇ ਦੀ ਕਥਿਤ ਅਜ਼ਾਦੀ ਦੀ ਆਵਾਜ਼ ਉੱਠਣ ਲੱਗਦੀ ਹੈ, ਅਸਹਿਣਸ਼ੀਲਤਾ ਦਾ ਰੌਲਾ ਪੈਣ ਲੱਗਦਾ ਹੈ, ਮੰਨੇ-ਪ੍ਰਮੰਨੇ ਵਕੀਲਾਂ ਦੀ ਟੀਮ ਖੜੀ ਹੋ ਕੇ ਨਿਆਂਪਾਲਿਕਾ ਤੱਕ ਦੌੜ ਲਾ ਦਿੰਦੀ ਹੈ, ਫਿਰ ਮਾੜਾ ਨਤੀਜਾ ਸਾਹਮਣੇ ਆਉਂਦਾ ਹੈ, ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਕਾਸ ਅਤੇ ਪ੍ਰਸਾਰ ਖਤਰਨਾਕ ਤੌਰ ‘ਤੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ, ਸਰਕਾਰ ਵੱਲੋਂ ਉੱਠੀ ਅਵਾਜ਼ ਵੀ ਸਥਿਰ ਹੋ ਜਾਂਦੀ ਹੈ
ਇਸ ਤਰ੍ਹਾਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਨੂੰ ਖੁਰਾਕ ਮਿਲਦੀ ਰਹਿੰਦੀ ਹੈ, ਉਨ੍ਹਾਂ ਦੀਆਂ ਸਾਜਿਸ਼ਾਂ ਦੀ ਲੜੀ ਵੀ ਵਧਦੀ ਜਾਂਦੀ ਹੈ, ਸਾਡੀਆਂ ਸੁਰੱਖਿਆ ਏਜੰਸੀਆਂ ਦੀਆਂ ਚੁਣੌਤੀਆਂ ਵੀ ਖਤਰਨਾਕ ਢੰਗ ਨਾਲ ਵਧਦੀਆਂ ਹੀ ਜਾਂਦੀਆਂ ਹਨ ਕੀ ਇਹ ਸਹੀ ਨਹੀਂ ਹੈ ਕਿ ਦੇਸ਼ ਦੇ ਅੰਦਰ ਕੋਈ ਇੱਕ ਨਹੀਂ ਸਗੋਂ ਕਈ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਸਥਾਰ ਅਤੇ ਹੋਂਦ ਸਥਾਪਿਤ ਹੈ? ਕੀ ਇਹ ਸਹੀ ਨਹੀਂ ਹੈ ਕਿ ਆਯਾਤਿਤ ਸੰਸਕ੍ਰਿਤੀ ਦੇ ਨਾਂਅ ‘ਤੇ ਦੇਸ਼ ਦਾ ਇੱਕ ਵਿਖੰਡਨ ਹੋਇਆ ਹੈ?
ਪੱਥਰਗੜ੍ਹੀ ਦੇ ਨਾਂਅ ‘ਤੇ ਇੱਕ ਹੋਰ ਦੇਸ਼ ਤੋੜਨ ਵਾਲੀ ਰਾਜਨੀਤੀ, ਸਾਜਿਸ਼ ਖਤਰਨਾਕ ਤੌਰ ‘ਤੇ ਵਿਸਥਾਰ ਪਾ ਰਹੀ ਹੈ, ਜਿਸ ਦੇ ਪਿੱਛੇ ਨਾ ਸਿਰਫ਼ ਵੋਟ ਦੀ ਰਾਜਨੀਤੀ ਹੈ ਸਗੋਂ ਵਿਦੇਸ਼ੀ ਸਾਜਿਸ਼ ਹੈ ਹੁਣੇ-ਹੁਣੇ ਝਾਰਖੰਡ ਅੰਦਰ ਪੱਥਰਗੜ੍ਹੀ ਦੀ ਹਿੰਸਾ ਨੇ ਦੇਸ਼ ਨੂੰ ਝੰਜੋੜ ਕਰਕੇ ਰੱਖ ਦਿੱਤਾ ਹੈ, ਸੰਦੇਸ਼ ਵੀ ਦਿੱਤਾ ਗਿਆ ਕਿ ਇਹ ਤਾਂ ਹਾਲੇ ਝਲਕ ਹੈ, ਅਜਿਹੀ ਹਿੰਸਾ ਦੀ ਹਨ੍ਹੇਰੀ ਆਉਣ ਵਾਲੀ ਹੈ, ਇਹ ਹਿੰਸਾ ਸਿਰਫ਼ ਝਾਰਖੰਡ ਦੇ ਅੰਦਰ ਹੀ ਨਹੀਂ ਸਗੋਂ ਇਸ ਹਿੰਸਾ ਦਾ ਵਿਸਥਾਰ ਛੱਤੀਸਗੜ੍ਹ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਕਰਨਾਟਕ ਅਤੇ ਗੁਜਰਾਤ ਆਦਿ ਰਾਜਾਂ ‘ਚ ਹੋਵੇਗਾ ਝਾਰਖੰਡ ਦੇ ਪੱਛਮੀ ਸਿੰਹਭੂਮ ਜਿਲ੍ਹੇ ‘ਚ ਪੱਥਰਗੜ੍ਹੀ ਸਮੱਰਥਕਾਂ ਨੇ ਇੱਕ ਸਮੇਂ ਨੌਂ ਪਿੰਡ ਵਾਸੀਆਂ ਨੂੰ ਅਗਵਾ ਕਰਕੇ, ਉਨ੍ਹਾਂ ਲੋਕਾਂ ਦਾ ਦਰਦਨਾਕ ਕਤਲ ਕੀਤਾ ਹੈ
ਜਿਸ ਬੇਰਹਿਮੀ ਨਾਲ ਕਤਲ ਹੋਏ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਨੂੰ ਕਤਲ ਅਤੇ ਬਵਾਲ ਕਰਨ ਦੀ ਸਿਖਲਾਈ ਪ੍ਰਾਪਤ ਸੀ, ਅਗਵਾ ਕੀਤੇ ਗਏ ਪਿੰਡ ਵਾਸੀਆਂ ਦੇ ਪਹਿਲਾਂ ਅੰਗ ਕੱਟੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਰੀਰਾਂ ਨੂੰ ਸਾੜ ਦਿੱਤਾ ਗਿਆ ਮਾਰੇ ਗਏ ਪਿੰਡ ਵਾਸੀ ਪੱਥਰਗੜ੍ਹੀ ਦੇ ਵਿਰੋਧੀ ਸਨ ਅਤੇ ਉਨ੍ਹਾਂ ਨੇ ਪੱਥਰਗੜ੍ਹੀ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਝਾਰਖੰਡ ਦੇ ਆਦਿਵਾਸੀ ਇਲਾਕਿਆਂ ਦੀ ਸਥਿਤੀ ਏਨੀ ਖ਼ਤਰਨਾਕ ਹੋ ਗਈ ਹੈ, ਏਨੀ ਹਿੰਸਕ ਹੋ ਗਈ ਹੈ ਕਿ ਪੱਥਰਗੜ੍ਹੀ ਪ੍ਰੋਗਰਾਮ ‘ਚ ਸ਼ਾਮਲ ਨਾ ਹੋਣ ਵਾਲੇ ਪਿੰਡ ਵਾਸੀਆਂ ਨੂੰ ਪੱਥਰਗੜ੍ਹੀ ਵਿਰੋਧੀ ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਦੇ ਫ਼ਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ
ਝਾਰਖੰਡ ਦੇ ਆਦਿਵਾਸੀ ਇਲਾਕੇ ਤੋਂ ਵੱਡੇ ਪੈਮਾਨੇ ‘ਤੇ ਪਲਾਇਨ ਹੋ ਰਿਹਾ ਹੈ ਕਹਿਣ ਦਾ ਭਾਵ ਹੈ ਕਿ ਪੱਥਰਗੜ੍ਹੀ ਪ੍ਰÎਭਾਵਿਤ ਖੇਤਰਾਂ ‘ਚ ਪਿੰਡ ਵਾਸੀ ਖੁਦ ਦੇ ਜ਼ੋਰ ‘ਤੇ ਸੁਰੱਖਿਆ ਕਰਨ ਜਾਂ ਫਿਰ ਆਪਣੇ ਘਰ-ਬਾਰ ਛੱਡਣ ਲਈ ਮਜ਼ਬੂਰ ਹਨ ਪੱਥਰਗੜ੍ਹੀ ਵਿਰੋਧੀ ਗੁਜਰਾਤ ਦੇ ਆਦਿਵਾਸੀ ਆਗੂ ਵਿਜੈ ਗਮੀਤ ਕਹਿੰਦੇ ਹਨ ਕਿ ਇਹ ਆਦਿਵਾਸੀ ਅਧਿਕਾਰਾਂ ਦੀ ਲੜਾਈ ਨਹੀਂ ਹੈ, ਇਹ ਸਿਰਫ਼ ਅਤੇ ਸਿਰਫ਼ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸਾਜਿਸ਼ਾਂ ਹਨ ਅਤੇ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਪੈਸਾ ਆਉਂਦਾ ਹੈ, ਗੋਰੇ ਲੋਕ ਵਿਦੇਸ਼ ਤੋਂ ਆਦਿਵਾਸੀ ਇਲਾਕਿਆਂ ‘ਚ ਆ ਕੇ ਦੇਸ਼ ਖਿਲਾਫ਼ ਭੜਕਾਉਂਦੇ ਹਨ ਪਹਿਲਾਂ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਕਹਿੰਦੀਆਂ ਹਨ ਕਿ ਤੁਹਾਡਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ,
ਤੁਹਾਡਾ ਕੋਈ ਵੀ ਭਗਵਾਨ ਨਹੀਂ ਹੈ, ਫਿਰ ਇਹ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸੰਸਕ੍ਰਿਤੀਆਂ ਆਪਣੇ ਧਰਮ ਦੀ ਮਹੱਤਤਾ ਸਥਾਪਤ ਕਰਦੀ ਹਨ ਵਿਜੈ ਗਮੀਤ ਅੱਗੇ ਕਹਿੰਦੇ ਹਨ ਕਿ ਅਜਿਹੀ ਹੀ ਇੱਕ ਸਾਜਿਸ਼ ਗੁਜਰਾਤ ‘ਚ ਹੋਈ ਸੀ ਜਿੱਥੇ ਸੂਬੇ ਅਤੇ ਦੇਸ਼ ਦੇ ਅਧਿਕਾਰ ਨੂੰ ਨਾ ਮੰਨਣ ਦਾ ਫ਼ਰਮਾਨ ਜਾਰੀ ਹੋਇਆ ਸੀ ਪਰ ਇਹ ਫਰਮਾਨ ਕੁਝ ਹੀ ਦਿਨਾਂ ‘ਚ ਦਮ ਤੋੜ ਗਿਆ ਸੀ
ਜਦੋਂਕਿ ਗੁਜਰਾਤ ‘ਚ ਇਹ ਪ੍ਰਯੋਗ ਅਸਫ਼ਲ ਹੋ ਗਿਆ ਸੀ ਫਿਰ ਵੀ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਇਸ ਸਾਜਿਸ਼ ਨੂੰ ਗੁਜਰਾਤ ਤੋਂ ਬਾਹਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਸੂਬਿਆਂ ‘ਚ ਲਿਜਾਣ ਅਤੇ ਪੱਥਰਗੜ੍ਹੀ ਨੂੰ ਢਾਲ ਬਣਾ ਕੇ ਧਰਮ ਪਰਿਵਰਤਨ ਕਰਾਉਣ ਅਤੇ ਹਿੰਸਾ ਦਾ ਬਜ਼ਾਰ ਲਾਉਣ ‘ਚ ਜ਼ਰੂਰ ਕਾਮਯਾਬ ਹੋਈਆਂ ਹਨ ਗੁਜਰਾਤ ‘ਚ ਵੀ ਆਦਿਵਾਸੀਆਂ ਦਾ ਅਜਿਹੇ ਹੀ ਹੱਥਕੰਡਿਆਂ ਨਾਲ ਵੱਡੇ ਪੈਮਾਨੇ ‘ਤੇ ਧਰਮ ਪਰਿਵਰਤਨ ਕਰਾਇਆ ਗਿਆ ਹੈ
ਝਾਰਖੰਡ ਅੰਦਰ ਪੱਥਰਗੜ੍ਹੀ ਦੇ ਨਾਂਅ ‘ਤੇ ਡਰ ਦਾ ਮਾਹੌਲ ਬਣਾਉਣ, ਪੱਥਰਗੜ੍ਹੀ ਦੇ ਨਾਂਅ ‘ਤੇ ਗੈਰ-ਆਦਿਵਾਸੀਆਂ ਨੂੰ ਭਜਾਉਣ, ਪੁਲਿਸ ਅਤੇ ਨੀਮ ਫੌਜੀ ਬਲਾਂ ‘ਤੇ ਹਮਲਾ ਕਰਾਉਣ ਦੀ ਖੇਡ ਬਹੁਤ ਪਹਿਲਾਂ ਤੋਂ ਜਾਰੀ ਹੈ ਝਾਰਖੰਡ ਅੰਦਰ ਪੱਥਰਗੜ੍ਹੀ ਬਵਾਲ ‘ਤੇ ਰਾਜਨੀਤੀ ਘੱਟ ਨਹੀਂ ਹੋਈ ਹੈ ਪਹਿਲਾਂ ਦੀ ਰਘੁਵਰ ਸਰਕਾਰ ਨੇ ਉਦਾਸੀਨਤਾ ਵਰਤੀ ਸੀ ਜਦੋਂ ਪੱਥਰਗੜ੍ਹੀ ਕਾਨੂੰਨ ਅਤੇ ਸੰਵਿਧਾਨ ਦਾ ਮੂੰਹ ਚਿੜਾਉਣ ਲੱਗੀ ਉਦੋਂ ਰਘੁਵਰ ਦਾਸ ਸਰਕਾਰ ਨੇ ਕਾਰਵਾਈ ਕੀਤੀ ਸੀ ਪਰ ਬਹੁਤ ਲੇਟ ਸਰਕਾਰ ਦੇ ਕਦਮ ਉੱਠੇ ਸਨ ਉਸ ਤੋਂ ਪਹਿਲਾਂ ਹੀ ਪੱਥਰਗੜ੍ਹੀ ਦੀ ਸਾਜਿਸ਼ ਪੂਰੇ ਸੂਬੇ ‘ਚ ਬਵਾਲ ਮਚਾ ਚੁੱਕੀ ਸੀ, ਆਪਣੇ ਖੂਨੀ ਪੰਜੇ ਪਸਾਰ ਚੁੱਕੀ ਸੀ, ਵਿਦੇਸ਼ੀ ਸ਼ਕਤੀਆਂ ਦੀਆਂ ਦੇਸ਼ ਤੋੜਨ ਵਾਲੀਆਂ ਸਾਜਿਸ਼ਾਂ ਕਾਮਯਾਬ ਹੋ ਚੁੱਕੀਆਂ ਸਨ
ਸੂਬਾ ਸੱਤਾ ਬਦਲ ਗਈ ਨਵੀਂ ਹੇਮੰਤ ਸੋਰੇਨ ਦੀ ਸਰਕਾਰ ਆਈ ਹੇਮੰਤ ਸੋਰੇਨ ਦੀ ਜਿੱਤ ‘ਤੇ ਸਵਾਲ ਉੱਠਣ ਲੱਗੇ ਇੱਕ ਵਿਦੇਸ਼ੀ ਸੰਸਕ੍ਰਿਤੀ ਦੇ ਪੋਸ਼ਕ ਨੇ ਇਹ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ ਕਿ ਅਸੀਂ ਰਘੁਵਰ ਦਾਸ ਦੀ ਭਾਜਪਾ ਸਰਕਾਰ ਨੂੰ ਹਰਾਉਣ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਜਿਤਾਉਣ ਤੇ ਸਥਾਪਿਤ ਕਰਨ ਲਈ ਵਿਸ਼ੇਸ਼ ਪ੍ਰਰਥਨਾ ਕੀਤੀ ਸੀ ਹੇਮੰਤ ਸੋਰੇਨ ਨੇ ਸਰਕਾਰ ਦੀ ਬਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਹੀ ਪੱਥਰਗੜ੍ਹੀ ਦੇ ਗੁਨਾਹਗਾਰਾਂ ਤੋਂ ਮੁਕੱਦਮੇ ਵਾਪਸ ਲੈਣ ਦਾ ਐਲਾਨ ਕੀਤਾ ਸੀ ਇਸ ਦਾ ਮਾੜਾ ਨਤੀਜਾ ਕੋਈ ਇੱਕ ਨਹੀਂ ਸਗੋਂ ਨੌਂ-ਨੌਂ ਨਿਰਦੋਸ਼ ਵਿਅਕਤੀਆਂ ਦਾ ਕਤਲ ਹੈ
ਸਾਡੇ ਦੇਸ਼ ‘ਚ ਕਮਜ਼ੋਰੀ ਇਹ ਹੈ ਕਿ ਅਸੀਂ ਸਮੇਂ ‘ਤੇ ਜਾਗਦੇ ਹੀ ਨਹੀਂ ਹਾਂ ਸਾਡੀ ਰਾਜਨੀਤੀ ਉਦੋਂ ਜਾਗਦੀ ਹੈ, ਜਦੋਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਲਈ ਖਤਰਨਾਕ ਹੋ ਜਾਂਦੀਆਂ ਹਨ, ਸ਼ਕਤੀ ਹਾਸਲ ਕਰ ਲੈਂਦੀਆਂ ਹਨ ਅਜਿਹਾ ਕਸ਼ਮੀਰ ‘ਚ ਹੋਇਆ, ਅਜਿਹਾ ਅਸਾਮ ‘ਚ ਹੋਇਆ, ਨਾਗਾਲੈਂਡ, ਮਨੀਪੁਰ ਆਦਿ ‘ਚ ਹੋਇਆ ਹੁਣ ਅਜਿਹੀਆਂ ਖ਼ਤਰਨਾਕ ਦੇਸ਼ ਤੋੜਨ ਵਾਲੀਆਂ ਸਮੱਸਿਆ ਝਾਰਖੰਡ ‘ਚ ਹੀ ਪੈਦਾ ਨਹੀਂ ਹੋਈ ਹੈ
ਸਗੋਂ ਹੁਣ ਇਹ ਸਮੱਸਿਆ ਆਪਣੀ ਬੁੱਕਲ ‘ਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਰਗੇ ਸੂਬਿਆਂ ਨੂੰ ਵੀ ਲਵੇਗੀ ਇਸ ਲਈ ਪੱਥਰਗੜ੍ਹੀ ਦੇ ਨਾਂਅ ‘ਤੇ ਵਿਦੇਸ਼ੀ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸੰਵਿਧਾਨ ਅਤੇ ਕਾਨੂੰਨ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ
ਵਿਸ਼ਣੂਗੁਪਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।