ਨਵੇਂ ਸ਼ਿਖਰ ’ਤੇ ਸ਼ੇਅਰ ਬਜ਼ਾਰ

ਪਹਿਲੀ ਵਾਰ 52,800 ਅੰਕ ਤੋਂ ਟੱਪਿਆ

ਮੁੰਬਈ । ਕੋਵਿਡ-19 ਦੇ ਮਾਮਲਿਆਂ ’ਚ ਜਾਰੀ ਗਿਰਾਵਟ ਦੇ ਦਮ ’ਤੇ ਘਰੇਲੂ ਸ਼ੇਅਰ ਬਜ਼ਾਰ ਅੱਜ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਏ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੇਂਸੇਕਸ 221.52 ਅੰਕ ਭਾਵ 0.42 ਫੀਸਦੀ ਦੀ ਛਾਲ ਲਗਾ ਕੇ 52,773.05 ਅੰਕ ’ਤੇ ਪਹੁੰਚ ਗਿਆ ।

ਪਹਿਲੀ ਵਾਰ 52,700 ਅੰਕ ਤੋਂ ਪਾਰ ਬੰਦ ਹੋਇਆ ਹੈ ਵਿਚਾਲੇ ਕਾਰੋਬਾਰ ’ਚ ਇਹ ਪਹਿਲੀ ਵਾਰ 52,800 ਅੰਕ ਤੋਂ ਟੱਪ ਗਿਆ ਸੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 48.40 ਅੰਕ ਭਾਵ 0.31 ਫੀਸਦੀ ਦੇ ਵਾਧੇ ਨਾਲ 15,860.25 ਅੰਕ ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ ਕਾਰੋਬਾਰ ਦੌਰਾਨ ਇਹ 15,901.60 ਅੰਕ ਦੇ ਇਤਿਹਾਸਕ ਪੱਧਰ ਤੱਕ ਚੜਿ੍ਹਆ ਦੋਵੇਂ ਸੂਚਕ ਅੰਕ ਲਗਾਤਾਰ ਚੌਧੇ ਦਿਨ ਹਰੇ ਨਿਸ਼ਾਨ ’ਚ ਬੰਦ ਹੋਏ ਹਨ ਕੋਵਿਡ-19 ਦੇ ਮਾਮਲਿਆਂ ’ਚ ਲਗਾਤਾਰ ਆ ਰਹੀ ਕਮੀ ਨਾਲ ਨਿਵੇਸ਼ਕਾਂ ’ਚ ਅਰਥਵਿਵਸਥਾ ਸਬੰਧੀ ਭਰੋਸਾ ਮਜ਼ਬੂਤ ਹੋਇਆ ਹੈ। ਇਸ ਨਾਲ ਦਰਮਿਆਨ ਤੇ ਛੋਟੀ ਕੰਪਨੀਆਂ ’ਚ ਵੀ ਉਨ੍ਹਾਂ ਨੇ ਲਿਵਾਲੀ ਕੀਤੀ ਸੋਮਵਾਰ ਦੀ ਗਿਰਾਵਟ ਤੋਂ ਉੱਭਰਦਿਆਂ ਬੀਐਸਈ ਦਾ ਮਿਡਕੈਪ 0.60 ਫੀਸਦੀ ਦੀ ਤੇਜ਼ੀ ’ਚ 22,907.41 ਅੰਕ ’ਤੇ ਬੰਦ ਹੋਇਆ ਛੋਟੀ ਕੰਪਨੀਆਂ ਦਾ ਸੂਚਕ ਅੰਕ ਸਮਾਲਕੈਪ 0.44 ਫੀਸਦੀ ਉਛਲ ਕੇ 25,186.27 ਅੰਕ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।