(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਪੈਸ਼ਲ ਟਾਸਕ ਫ਼ੋਰਸ ਲੁਧਿਆਣਾ ਵੱਲੋਂ ਸਵਿੱਫ਼ਟ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ ’ਚੋਂ ਸਾਢੇ ਚਾਰ ਕਿੱਲੋ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਜੇ ਕੁਮਾਰ ਉਪ ਕਪਤਾਨ ਪੁਲਿਸ/ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਨੇ ਦੱਸਿਆ ਕਿ ਦੋ ਜਣਿਆਂ ਖਿਲਾਫ਼ ਥਾਣਾ ਐੱਸਟੀਐੱਫ ਸੋਹਾਣਾ ਵਿਖੇ ਮਾਮਲਾ ਦਰਜ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। Heroin
ਵੱਖ-ਵੱਖ ਜਗ੍ਹਾ ’ਤੇ ਮਹਿੰਗੇ ਭਾਅ ਸਪਲਾਈ ਕਰਦੇ ਸਨ Heroin
ਉਨ੍ਹਾਂ ਦੱਸਿਆ ਕਿ ਐੱਸਟੀਐੱਫ ਰੇਂਜ ਲੁਧਿਆਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਸਤਿਸੰਗ ਘਰ ਨੂਰ ਮਹਿਲ ਤੋਂ ਜਲੰਧਰ ਨੂੰ ਜਾਂਦੇ ਹੋਏ ਥਾਣਾ ਨੂਰ ਮਹਿਲ (ਜਲੰਧਰ) ਦੇ ਏਰੀਏ ਵਿੱਚੋਂ ਦੋ ਵਿਅਕਤੀਆਂ ਨੂੰ ਸਵਿੱਫ਼ਟ ਕਾਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੰਨ੍ਹਾਂ ਦੀ ਪਛਾਣ ਰਕੇਸ ਕੁਮਾਰ ਉਰਫ਼ ਕੈਸਾ ਤੇ ਜਗਰੂਪ ਸਿੰਘ ਉਰਫ਼ ਰੂਪ ਵਾਸੀਆਨ ਪਿੰਡ ਖੁਰਾਲਪੁਰ (ਜਲੰਧਰ) ਵਜੋਂ ਹੋਈ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਕਤਾਨ ਵਿਅਕਤੀਆਂ ਦੀ ਅਜੇ ਕੁਮਾਰ ਉਪ ਕਪਤਾਨ ਪੁਲਿਸ/ ਸਪੈਸ਼ਲ ਟਾਸਕ ਫੋਰਸ ਦੀ ਮੌਜੂਦਗੀ ’ਚ ਤਲਾਸੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿੱਲੋ 520 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਤੇ 10 ਖਾਲੀ ਮੋਮੀ ਪਾਰਦਰਸੀ ਲਿਫ਼ਾਫੇ ਬਰਾਮਦ ਹੋਏ। ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਹੈਰੋਇਨ ਨੂੰ ਕਬਜ਼ੇ ’ਚ ਲੈ ਲਿਆ ਗਿਆ। Heroin
ਇਹ ਵੀ ਪੜ੍ਹੋ: IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਰਕੇਸ ਕੁਮਾਰ ਉਰਫ਼ ਕੈਸਾ ਖਿਲਾਫ਼ ਪਹਿਲਾਂ ਵੀ 4 ਕਿੱਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਸਬੰਧੀ ਮੁਕੱਦਮਾ ਦਰਜ਼ ਹੈ ਅਤੇ ਉਹ ਕੇਂਦਰੀ ਜੇਲ੍ਹ ਫ਼ਿਰੋਜਪੁਰ ’ਚੋਂ ਅਗਸਤ 2023 ਵਿੱਚ ਜਮਾਨਤ ’ਤੇ ਬਾਹਰ ਆਇਆ ਹੈ। ਹਰਬੰਸ ਸਿੰਘ ਨੇ ਦੱਸਿਆ ਮੁੱਢਲੀ ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਹ ਅੰਮ੍ਰਿਤਸਰ ਅਤੇ ਫ਼ਿਰੋਜਪੁਰ ਦੇ ਬਾਰਡਰ ਏਰੀਏ ਵਿੱਚੋਂ ਹੈਰੋਇਨ ਲੈ ਕੇ ਆਉਂਦੇ ਸੀ ਅਤੇ ਵੱਖ-ਵੱਖ ਜਗ੍ਹਾ ’ਤੇ ਮਹਿੰਗੇ ਭਾਅ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇੰਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।