ਭਾਰਤੀ ਭਾਸ਼ਾਵਾਂ ਦਾ ਰੁਤਬਾ

Indian Languages

ਭਾਰਤੀ ਭਾਸ਼ਾਵਾਂ ਦਾ ਰੁਤਬਾ

ਭਾਰਤੀ ਭਾਸ਼ਾਵਾਂ ਦੀ ਵਰਤੋਂ ਬਾਰੇ ਪਿਛਲੇ ਦਿਨੀਂ ਦੋ ਵੱਡੀਆਂ ਸ਼ਖਸੀਅਤਾਂ ਦੇ ਵਿਚਾਰ ਸਾਹਮਣੇ ਆਏ ਹਨ ਪਹਿਲੀ ਸ਼ਖਸੀਅਤ ਹਨ ਦੇਸ਼ ਦੇ ਚੀਫ ਜਸਟਿਸ ਐਨ. ਵੀ. ਰਮਨਾ ਸ੍ਰੀ ਰਮਨਾ ਦਾ ਕਹਿਣਾ ਹੈ ਕਿ ਮੁਲਕ ਦੀਆਂ ਹਾਈਕੋਰਟਾਂ ’ਚ ਸਥਾਨਕ ਭਾਸ਼ਾਵਾਂ ਦੀ ਵਰਤੋਂ ’ਚ ਕੁਝ ਰੁਕਾਵਟਾਂ ਹਨ ਜਿਨ੍ਹਾਂ ਨੂੰ ਤਕਨੀਕੀ ਤਰੱਕੀ ਨਾਲ ਦੂਰ ਕਰ ਲਿਆ ਜਾਵੇਗਾ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਇੰਜੀਨੀਅਰਿੰਗ ਤੇ ਮੈਡੀਕਲ ਦੀ ਪੜ੍ਹਾਈ ਭਾਰਤੀ ਭਾਸ਼ਾਵਾਂ ’ਚ ਹੋਣੀ ਚਾਹੀਦੀ ਹੈl

ਬਿਨਾਂ ਸ਼ੱਕ ਉਕਤ ਸ਼ਖਸੀਅਤਾਂ ਦੇ ਇਹ ਵਿਚਾਰ ਭਾਸ਼ਾ ਵਿਗਿਆਨਕ ਨਜ਼ਰੀਏ ਤੋਂ ਬੜੇ ਹੀ ਢੱਕਵੇਂ ਤੇ ਸਮੇਂ ਦੀ ਮੰਗ ਹਨ ਅਦਾਲਤਾਂ ਦੀ ਕਾਰਵਾਈ ਆਮ ਆਦਮੀ ਨੂੰ ਸਮਝ ਆਉਣ ਲਈ ਜ਼ਰੁੂਰੀ ਹੈ ਕਿ ਸਬੰਧਿਤ ਸੂਬੇ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਜਿਸ ਨੂੰ ਦਸ-ਬਾਰ੍ਹਾਂ ਪੜ੍ਹਿਆ ਵਿਅਕਤੀ ਵੀ ਸਮਝ ਲਵੇ ਸਭ ਤੋਂ ਵੱਡਾ ਮਹੱਤਵ ਸੰਚਾਰ ਦਾ ਹੈ ਗੱਲ ਸਮਝ ਆਉਣੀ ਚਾਹੀਦੀ ਹੈ ਇਬਾਰਤ ਉਸ ਭਾਸ਼ਾ ’ਚ ਹੋਵੇ ਜਿਹੜੀ ਭਾਸ਼ਾ ਸਬੰਧਿਤ ਵਿਅਕਤੀ ਸਮਝਦਾ ਜਾਂ ਬੋਲਦਾ ਹੈ ਸੰਚਾਰ ਤੋਂ ਬਿਨਾਂ ਭਾਸ਼ਾ ਦੀ ਕੋਈ ਹੋਂਦ ਜਾਂ ਮਤਲਬ ਹੀ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਦਾ ਬਿਆਨ ਵੀ ਮਹੱਤਵਪੂਰਨ ਹੈl

ਅਸਲ ’ਚ ਦੇਸ਼ ਦੇ ਭਾਸ਼ਾ ਵਿਗਿਆਨੀ ਤੇ ਸਾਹਿਤਕਾਰ ਪਿਛਲੇ ਲੰਮੇ ਸਮੇਂ ਤੋਂ ਹੀ ਇਹ ਮੰਗ ਕਰਦੇ ਆ ਰਹੇ ਹਨ ਕਿ ਵਿਦਿਆਰਥੀ ਨੂੰ ਕਿਸੇ ਵੀ ਵਿਸ਼ੇ ਦੀ ਪੜ੍ਹਾਈ ਦਾ ਮਾਧਿਅਮ ਉਸ ਦੀ ਮਾਂ-ਬੋਲੀ (ਸੂਬੇ ਦੀ ਬੋਲੀ) ’ਚ ਦਿੱਤਾ ਜਾਵੇ ਕੌਮਾਂਤਰੀ ਪੱਧਰ ਦੀਆਂ ਭਾਸ਼ਾ ਵਿਗਿਆਨਕ ਖੋਜਾਂ ਤੇ ਅਧਿਐਨ ਵੀ ਮਾਂ-ਬੋਲੀ ਦੀ ਮਹੱਤਤਾ ਸਾਬਤ ਕਰ ਚੁੱਕੇ ਹਨl

ਵਰਤਮਾਨ ਸਮੇਂ ’ਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਅੰਗਰੇਜ਼ੀ ’ਚ ਹੈ ਦੂਜੇ ਪਾਸੇ ਯੂਕਰੇਨ, ਜਰਮਨ ਸਮੇਤ ਕਈ ਮੁਲਕ ਮੈਡੀਕਲ ਦੀ ਸਿੱਖਿਆ ਆਪਣੀ ਗੈਰ-ਅੰਗਰੇਜ਼ੀ ਭਾਸ਼ਾ ’ਚ ਦੇ ਰਹੇ ਹਨ ਇਸ ਨਾਲ ਭਾਰਤੀ ਭਾਸ਼ਾਵਾਂ ’ਚ ਆਈਏਐਸ ਦੀ ਪ੍ਰੀਖਿਆ ਪਾਸ ਕਰਕੇ ਆਏ ਅਧਿਕਾਰੀ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਅੰਗਰੇਜ਼ੀ ਵਾਲੀ ਖਿੜਕੀ ਬੰਦ ਕਰ ਦਿੱਤੀ ਜਾਵੇl

ਇੱਥੇ ਇਹ ਵੀ ਯਾਦ ਰੱਖਣਾ ਪਵੇਗਾ ਕਿ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੀ ਕੀ ਮਹੱਤਤਾ ਹੈ ਦੁਨੀਆ ਨਾਲ ਵੱਡੇ ਪੱਧਰ ’ਤੇ ਜੁੜਨ ਲਈ ਅੰਗਰੇਜ਼ੀ ਦੀ ਪੜ੍ਹਾਈ ਤੇ ਅਧਿਐਨ ਜ਼ਰੂਰੀ ਹੈ ਇਹ ਅਸੰਭਵ ਨਹੀਂ ਕਿ ਮੈਡੀਕਲ ਤੇ ਇੰਜੀਨੀਅਰਿੰਗ ਕੋਰਸ ਭਾਰਤੀ ਭਾਸ਼ਾਵਾਂ ’ਚ ਕਰਨ ਦੇ ਨਾਲ-ਨਾਲ ਅੰਗਰੇਜ਼ੀ ’ਚ ਚੰਗੀ ਮੁਹਾਰਤ ਹਾਸਲ ਕੀਤੀ ਜਾਵੇ ਅਸਲ ਵਿਚ ਇਹ ਸਭ ਕੁਝ ਸਿੱਖਿਆ ਢਾਂਚੇ ’ਤੇ ਨਿਰਭਰ ਕਰਦਾ ਹੈl

ਜੇਕਰ ਸਿੱਖਿਆ ਢਾਂਚੇ ’ਚ ਜ਼ਰੂਰਤ ਮੁਤਾਬਿਕ ਅਧਿਆਪਕਾਂ ਦੀ ਨਿਯੁਕਤੀ ਹੀ ਨਹੀਂ ਹੰਦੀ ਤਾਂ ਅੰਗਰੇਜ਼ੀ ਛੱਡੋ ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ ਵੀ ਸਬੰਧਿਤ ਸੂਬਿਆਂ ਦੇ ਬੱਚਿਆਂ ਨੂੰ ਨਹੀਂ ਆਉਣੀ ਇਹ ਸਪੱਸ਼ਟ ਹੈ ਕਿ ਜੇਕਰ ਚੀਫ਼ ਜਸਟਿਸ ਤੇ ਕੇਂਦਰੀ ਗ੍ਰਹਿ ਮੰਤਰੀ ਜਿਹੀਆਂ ਸ਼ਖਸੀਅਤਾਂ ਭਾਰਤੀ ਭਾਸ਼ਾਵਾਂ ਦੀ ਮਹੱਤਤਾ ਤੇ ਜ਼ਰੂਰਤ ਨੂੰ ਸਮਝਦੀਆਂ ਹਨl

ਤਾਂ ਇੱਕ ਨਾ ਇੱਕ ਦਿਨ ਭਾਰਤੀ ਭਾਸ਼ਾਵਾਂ ਦੀ ਕਦਰ ਜ਼ਰੂਰ ਪਵੇਗੀ ਵਿਗਿਆਨਕ ਕਾਢਾਂ ਨੇ ਭਾਸ਼ਾ ਦੀ ਪੜ੍ਹਾਈ ਨੂੰ ਹੋਰ ਆਸਾਨ ਵੀ ਕੀਤਾ ਹੈ ਇਨ੍ਹਾਂ ਵਿਚਾਰਾਂ ਨੂੰ ਸਰਕਾਰ ਸਿੱਖਿਆ ਨੀਤੀ ’ਚ ਲਿਆਵੇ ਤਾਂ ਨਿਸ਼ਾਨੇ ਵੱਲ ਵਧਿਆ ਜਾ ਸਕਦਾ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ