ਪੀਐਸਪੀਸੀਐਲ/ਪੀਐਸਟੀਸੀਐਲ ਦੇ ਪਾਰਟ ਟਾਈਮ ਵਰਕਰਾਂ ਦੀ ਹੋਈ ਸੂਬਾ ਪੱਧਰੀ ਮੀਟਿੰਗ

PSPCL PSTCL Workers Sachkahoon

ਪਾਰਟ ਟਾਈਮ ਵਰਕਰਜ਼ ਯੂਨੀਅਨ ਨੂੰ ਕਰਮਚਾਰੀ ਮਹਾਂਸੰਘ ਨੇ ਆਪਣੀ ਇਕਾਈ ਵਜੋਂ ਦਿੱਤੀ ਮਾਨਤਾ

ਨਰਿੰੰਦਰ ਸਿੰੰਘ ਬਠੋਈ, ਪਟਿਆਲਾ। ਪੰਜਾਬ ਪਾਵਰ ਕਾਰਪੋਰੇਸ਼ਨ ਅਤੇ ਟਰਾਂਸਕੋ ਵਿੱਚ ਕੰਮ ਕਰਦੇ ਸੈਂਕੜੇ ਪਾਰਟ ਟਾਈਮ ਵਰਕਰਜ਼ ਦੀ ਅਹਿਮ ਮੀਟਿੰਗ ਪਟਿਆਲਾ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਾਜਰ ਵੱਡੀ ਤਾਦਾਦ ਵਿੱਚ ਵਰਕਰਾਂ ਨੇ ਭਵਿੱਖ ਵਿੱਚ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਨਾਲ ਚੱਲਣ ਦਾ ਅਹਿਦ ਕੀਤਾ। ਜਿਸ ਤਹਿਤ ਸਮੁੱਚੇ ਕਰਮਚਾਰੀਆਂ ਦੀ ਪਾਰਟ ਟਾਈਮ ਕਰਮਚਾਰੀ ਯੂਨੀਅਨ ਪੰਜਾਬ ਦਾ ਗਠਨ ਕਰਕੇ ਸਰਬਸੰਮਤੀ ਨਾਲ ਯੂਨੀਅਨ ਆਗੂਆਂ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਦਾਰਾ ਸਿੰਘ ਗੱਜੂਮਾਜਰਾ ਪਟਿਆਲਾ ਨੂੰ ਪੀ.ਐਸ.ਪੀ.ਸੀ.ਐਲ/ ਪੀ.ਐਸ.ਟੀ.ਸੀ.ਐਲ ਪਾਰਟ ਟਾਈਮ ਵਰਕਰਜ਼ ਯੂਨੀਅਨ, ਪੰਜਾਬ ਦਾ ਸੂਬਾ ਪ੍ਰਧਾਨ ਚੁਣਿਆ ਗਿਆ।

ਇਸੇ ਤਰ੍ਹਾਂ ਬਲਵਿੰਦਰ ਸਿੰਘ ਨੂੰ ਸਰਪ੍ਰਸਤ, ਅਸ਼ੋਕ ਕੁਮਾਰ ਬਠਿੰਡਾ ਨੂੰ ਸੀਨੀਅਰ ਵਾਈਸ ਪ੍ਰਧਾਨ, ਜਸਪਾਲ ਸਿੰਘ ਲੌਂਗੋਵਾਲ ਨੂੰ ਵਾਈਸ ਪ੍ਰਧਾਨ, ਨਸੀਬ ਸਿੰਘ ਕੁਰਾਲੀ ਨੂੰ ਸਕੱਤਰ, ਨਿਰਮਲ ਸਿੰਘ ਨੂੰ ਵਿੱਤ ਸਕੱਤਰ, ਬਲਵਿੰਦਰ ਸਿੰਘ ਰਾਜਪੁਰਾ ਨੂੰ ਜਰਨਲ ਸਕੱਤਰ, ਜਸਪਾਲ ਕੌਰ ਨੂੰ ਪ੍ਰਚਾਰ ਸਕੱਤਰ, ਚੰਦ ਸਿੰਘ ਟਾਹਲੀਵਾਲਾ ਨੂੰ ਜਥੇਬੰਦਕ ਸਕੱਤਰ, ਤਰਸੇਮ ਸਿੰਘ ਅਤੇ ਬੂਟਾ ਸਿੰਘ ਨੂੰ ਐਗਜੀਕਿਊਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਾਰਟ ਟਾਈਮ ਵਰਕਰਜ਼ ਯੂਨੀਅਨ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਇਕਾਈ ਵਜੋਂ ਕਾਰਜ ਕਰੇਗੀ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਰਮਚਾਰੀਆਂ ਦੇ ਹੱਕਾਂ ਨੂੰ ਮਧੋਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ਟਰਾਂਸਕੋ ਵਿੱਚ ਕੰਮ ਕਰਦੇ ਪਾਰਟ ਟਾਈਮ ਕਾਮੇ ਪਿਛਲੇ ਲੰਬੇ ਅਰਸੇ ਤੋਂ 2 ਤੋਂ 4 ਘੰਟੇ ਡਿਊਟੀ ਕਰਦੇ ਆ ਰਹੇ ਹਨ, ਜਿਸ ਕਾਰਣ ਕਰਮਚਾਰੀ ਬਹੁਤ ਹੀ ਨਿਗੁਣੀਆਂ ਜਿਹੀਆਂ ਤਨਖਾਹਾਂ ਉੱਪਰ ਕੰਮ ਕਰਦੇ ਆ ਰਹੇ ਹਨ, ਨਾ ਹੀ ਵਿਭਾਗ ਨੇ ਇੰਨ੍ਹਾਂ ਦੇ ਕੰਮ ਦੇ ਘੰਟੇ ਵਧਾਏ ਅਤੇ ਨਾ ਹੀ ਇੰਨ੍ਹਾਂ ਕਾਮਿਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕੀਤਾ। ਫੈਡਰੇਸ਼ਨ ਜਲਦ ਹੀ ਇੰਨ੍ਹਾਂ ਕਾਮਿਆਂ ਦੀਆਂ ਹੱਕੀ ਮੰਗਾਂ ਲਈ ਸਰਕਾਰ ਤੱਕ ਪਹੁੰਚ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ